ਸ਼ਾਹਕੋਟ, 14 ਜੁਲਾਈ (ਸੁਖਦੀਪ ਸਿੰਘ)- ਬਿਜਲੀ ਐਕਟ-2025 ਤਹਿਤ ਚਿੱਪ ਵਾਲੇ ਮੀਟਰ ਲਗਾ ਕੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੇ ਵਿਰੋਧ 'ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜਲੰਧਰ ਚੀਫ਼ ਦਫ਼ਤਰ ਅੱਗੇ ਲਗਾਏ ਜਾ ਰਹੇ ਧਰਨੇ 'ਚ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ ਹੇਠ ਸ਼ਾਹਕੋਟ ਤੋਂ ਵਰ੍ਹਦੇ ਮੀਂਹ ਦੇ ਬਾਵਜੂਦ ਵੀ ਵੱਡਾ ਕਾਫ਼ਲਾ ਧਰਨੇ 'ਚ ਸ਼ਾਮਲ ਹੋਣ ਲਈ ਰਵਾਨਾ ਹੋਇਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰ ਬਿਜਲੀ ਮਹਿਕਮੇ 'ਚ 85 ਹਜ਼ਾਰ ਖ਼ਾਲੀ ਅਸਾਮੀਆਂ ਭਰਨ ਦੀ ਬਜਾਏ ਮਹਿਕਮੇ ਨੂੰ ਪ੍ਰਾਈਵੇਟ ਹੱਥਾਂ 'ਚ ਦੇ ਕੇ ਪੰਜਾਬ ਦੇ ਲੋਕਾਂ ਦੀ ਅੰਨ੍ਹੀ ਲੁੱਟ ਦਾ ਰਾਹ ਪੱਧਰਾ ਕਰਕੇ ਸਰਮਾਏਦਾਰੀ ਘਰਾਣੇ ਨੂੰ ਹੋਰ ਲਾਭ ਦੇਣ ਦੀ ਕੋਸ਼ਿਸ਼ ਕਰ ਰਹੀ ਤਾਂ ਜੋ ਗ਼ਰੀਬੀ ਤੇ ਅਮੀਰੀ ਦੇ ਪਾੜੇ ਨੂੰ ਹੋਰ ਵਧਾਇਆ ਜਾ ਸਕੇ | ਉਨ੍ਹਾਂ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਚਿੱਪ ਵਾਲੇ ਮੀਟਰਾਂ ਦਾ ਡੱਟ ਕੇ ਵਿਰੋਧ ਕਰੇਗੀ | ਇਸ ਮੌਕੇ ਸੂਬਾ ਆਗੂ ਸਲਵਿੰਦਰ ਸਿੰਘ ਜਾਣੀਆਂ, ਜ਼ਿ੍ਹਲ੍ਹਾ ਪ੍ਰਧਾਨ ਗੁਰਮੇਲ ਸਿੰਘ ਰੇੜ੍ਹਵਾਂ, ਖਜ਼ਾਨਚੀ ਜਗਦੀਸ਼ ਪਾਲ ਸਿੰਘ ਚੱਕ ਬਾਹਮਣੀਆਂ, ਹਰਜਿੰਦਰ ਸਿੰਘ ਨੰਗਲ ਅੰਬੀਆਂ, ਸ਼ੇਰ ਸਿੰਘ ਰਾਮੇ, ਹਰਫੂਲ ਸਿੰਘ ਰਾਜੇਵਾਲ, ਪਰਮਜੀਤ ਕੌਰ ਰੇੜ੍ਹਵਾਂ, ਹਰਜਿੰਦਰ ਕੌਰ ਪੂਨੀਆਂ, ਸਤਨਾਮ ਸਿੰਘ ਰਾਈਵਾਲ, ਨਿਰਮਲ ਸਿੰਘ ਢੰਡੋਵਾਲ, ਵੱਸਣ ਸਿੰਘ ਕੋਠਾ, ਸੋਢੀ ਸਿੰਘ ਜਲਾਲਪੁਰ, ਬਲਬੀਰ ਸਿੰਘ ਕਾਕੜ ਕਲਾਂ, ਕਿਸ਼ਨ ਦੇਵ ਮਿਆਣੀ, ਬੰਤਾ ਸਿੰਘ ਮੁੰਡੀ ਕਾਸੂ, ਜਸਵੰਤ ਸਿੰਘ ਗੱਟਾ ਮੁੱਡੀ ਕਾਸੂ, ਜਸਵਿੰਦਰ ਸਿੰਘ ਜਾਣੀਆਂ, ਨਿਰਮਲ ਸਿੰਘ, ਮੱਖਣ ਸਿੰਘ ਨੱਲ, ਸਤਨਾਮ ਸਿੰਘ ਤੇ ਬਲਵਿੰਦਰ ਸਿੰਘ ਜਲਾਲਪੁਰ ਖੁਰਦ, ਸਤਨਾਮ ਸਿੰਘ ਤੇ ਇਕਬਾਲ ਸਿੰਘ ਮੰਡਿਆਲਾ, ਬਲਬੀਰ ਸਿੰਘ ਮੁੰਡੀ ਸ਼ਹਿਰੀਆਂ, ਗੁਰਦੀਪ ਸਿੰਘ ਸ਼ੇਰਗੜੀ, ਅਵਤਾਰ ਸਿੰਘ ਕੰਗ ਖੁਰਦ, ਤਰਲੋਕ ਸਿੰਘ ਗੱਟੀ ਪੀਰਬਖਸ਼, ਹਰਦੀਪ ਸਿੰਘ ਹੇਰਾਂ, ਕਸ਼ਮੀਰ ਕੌਰ ਚੱਕ ਬਾਹਮਣੀਆਂ ਤੋਂ ਇਲਾਵਾ ਹੋਰ ਵੀ ਦਰਜਨਾਂ ਆਗੂ ਹਾਜ਼ਰ ਸਨ |