27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਅਕਾਲੀ ਆਗੂ ਤਜਿੰਦਰ ਸਿੰਘ ਰਾਮਪੁਰ ਦੇ ਪਿਤਾ ਜਥੇਦਾਰ ਜੋਗਿੰਦਰ ਸਿੰਘ ਥਿੰਦ ਨੂੰ ਅੰਤਿਮ ਵਿਦਾਇਗੀ

ਅਜੀਤ ਡੈਸਕ 15-07-2025
ਸ਼ਾਹਕੋਟ, 14 ਜੁਲਾਈ (ਨਗਿੰਦਰ ਸਿੰਘ ਬਾਂਸਲ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੂਬਾ ਆਗੂ ਤਜਿੰਦਰ ਸਿੰਘ ਰਾਮਪੁਰ ਅਤੇ ਐਡਵੋਕੇਟ ਨਰਿੰਦਰ ਪਾਲ ਸਿੰਘ ਥਿੰਦ ਦੇ ਪਿਤਾ ਜਥੇਦਾਰ ਜੋਗਿੰਦਰ ਸਿੰਘ ਥਿੰਦ ਜੋ ਬੀਤੇ ਦਿਨ ਸਦੀਵੀਂ ਵਿਛੋੜਾ ਦੇ ਗਏ ਸਨ, ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਪਿੰਡ ਰਾਮਪੁਰ (ਸ਼ਾਹਕੋਟ) ਵਿਖੇ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਤਜਿੰਦਰ ਸਿੰਘ ਰਾਮਪੁਰ ਅਤੇ ਐਡ. ਨਰਿੰਦਰ ਪਾਲ ਸਿੰਘ ਥਿੰਦ ਨੇ ਦਿਖਾਈ | ਜਥੇਦਾਰ ਜੋਗਿੰਦਰ ਸਿੰਘ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 27 ਜੁਲਾਈ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਹੋਵੇਗੀ | ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਪ੍ਰਧਾਨ ਅਕਾਲੀ ਦਲ (ਬ) ਜਲੰਧਰ (ਦਿਹਾਤੀ), ਜਥੇ. ਕੇਵਲ ਸਿੰਘ ਰੂਪੇਵਾਲੀ ਸਾਬਕਾ ਐਮ.ਡੀ. ਸਹਿਕਾਰੀ ਬੈਂਕ ਜਲੰਧਰ, ਜਥੇ. ਸੁਲੱਖਣ ਸਿੰਘ ਸ਼ਾਹਕੋਟ ਸੂਬਾ ਆਗੂ ਅਕਾਲੀ ਦਲ (ਅ), ਬਾਬਾ ਸੁਰਜੀਤ ਸਿੰਘ ਸ਼ੰਟੀ ਸੀਚੇਵਾਲ, ਜਥੇ. ਚਰਨ ਸਿੰਘ ਸਿੰਧੜ, ਬਲਵਿੰਦਰ ਸਿੰਘ ਆਲੇਵਾਲੀ, ਬਲਕਾਰ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ, ਜਥੇ. ਤੇਜਾ ਸਿੰਘ ਮਾਣਕਪੁਰ, ਸਰਪੰਚ ਸੁਰਜੀਤ ਸਿੰਘ ਨਿਹਾਲੂਵਾਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਲੋਹੀਆਂ ਖ਼ਾਸ, ਐਡ. ਬਲਵਿੰਦਰ ਸਿੰਘ ਸਰਾਏ, ਐਡ. ਗੁਰਨਾਮ ਸਿੰਘ ਪੇਲੀਆ, ਐਡ. ਨਰਿੰਦਰ ਪਾਲ ਸਿੰਘ ਜੱਜ, ਐਡ. ਓਮ ਪ੍ਰਕਾਸ਼ ਸ਼ਰਮਾਂ, ਐਡ. ਪਰਮਜੀਤ ਸਿੰਘ ਰੰਧਾਵਾ (ਚਾਰੇ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਜਲੰਧਰ), ਐਡ. ਸਤਿੰਦਰ ਖਿੰਡਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਨਕੋਦਰ, ਐਡ. ਪ੍ਰਮੋਦ ਸ਼ਰਮਾ ਸਾਬਕਾ ਸੈਕਟਰੀ ਬਾਰ ਐਸੋਸੀਏਸ਼ਨ ਨਕੋਦਰ, ਦਮਨਬੀਰ ਸਿੰਘ ਚਿੱਟੀ, ਜਸਵਿੰਦਰ ਸਿੰਘ ਢਿੱਲੋਂ, ਜਸਪਾਲ ਸਿੰਘ ਪੁਰੀ, ਸੁਰਿੰਦਰ ਪਾਲ ਸਿੰਘ ਮੁਲਤਾਨੀ, ਲਖਵੀਰ ਸਿੰਘ ਸੋਹਲ, ਓਪੇਸ਼ ਖੱਟਰ (ਸਾਰੇ ਐਡਵੋਕੇਟ), ਡਾ. ਗੁਰਮੇਲ ਸਿੰਘ ਧਾਲੀਵਾਲ ਡਾਇਰੈਕਟਰ ਸਪੋਰਟਸ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ, ਪ੍ਰੋ. ਸੁਖਦੇਵ ਸਿੰਘ ਰੰਧਾਵਾ, ਗੁਰਦਿਆਲ ਸਿੰਘ ਪੋਲਾ, ਕਾ. ਵਰਿੰਦਰ ਪਾਲ ਸਿੰਘ ਕਾਲਾ, ਨਿਰਮਲ ਸਿੰਘ ਨੀਰ ਪ੍ਰਧਾਨ ਏਕਮ ਪਬਲਿਕ ਸਕੂਲ, ਗੁਰਪਾਲ ਸਿੰਘ ਸ਼ਤਾਬਗੜ੍ਹ ਪੱਤਰਕਾਰ ਲੋਹੀਆਂ, ਹਰਸ਼ ਕੁਮਾਰ ਪੱਤਰਕਾਰ, ਜਸਵਿੰਦਰ ਸਿੰਘ ਰਾਮਪੁਰ ਸਾਬਕਾ ਮੈਂਬਰ ਬਲਾਕ ਸੰਮਤੀ, ਜਸਵਿੰਦਰ ਸਿੰਘ ਪੋਪਲੀ, ਦਲਬੀਰ ਸਿੰਘ ਜਾਫ਼ਰਵਾਲ, ਬਲਵਿੰਦਰ ਸਿੰਘ ਬਿੱਲੀ ਚਹਾਰਮੀ, ਸੁਰਿੰਦਰ ਸਿੰਘ ਨੰਬਰਦਾਰ ਬੱਗਾ, ਸੁਖਵਿੰਦਰ ਸਿੰਘ ਮੱਟੂ, ਤਰਸੇਮ ਸਿੰਘ ਪਰਜੀਆਂ ਕਲਾਂ, ਗੁਰਸ਼ਰਨ ਸਿੰਘ ਥਿੰਦ, ਬਲਜੀਤ ਸਿੰਘ ਰੂਪੇਵਾਲੀ, ਨਿਰਮਲ ਸਿੰਘ ਜੋਸਨ, ਮਾਸਟਰ ਇੰਦਰਜੀਤ ਸਿੰਘ, ਮਹਿੰਦਰ ਸਿੰਘ ਟੁਰਨਾ, ਗੁਰਦੀਪ ਸਿੰਘ ਕਾਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਚਿੱਪ ਵਾਲੇ ਮੀਟਰ ਲਗਾਉਣ ਦਾ ਵਿਰੋਧ ਅਗਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਵਿਖੇ ਜ਼ਿਲ੍ਹਾ ਅਕਾਲੀ ਜਥੇ ਦੇ ਪ੍ਰਧਾਨ ਇਕਬਾਲ ਸਿੰਘ ਢੀਂਡਸਾ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।