20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦੇਸ਼ ਦੀ ਰਾਜਨੀਤੀ 'ਚ ਦਲਿਤਾਂ ਦਾ ਘਟਦਾ ਜਾ ਰਿਹਾ ਹੈ ਸਤਿਕਾਰ-ਭੱਟੀ

ਅਜੀਤ ਡੈਸਕ 08-12-2025
ਠੱਠੀ ਭਾਈ, 7 ਦਸੰਬਰ (ਜਗਰੂਪ ਸਿੰਘ ਮਠਾੜੂ)-ਕਾਂਗਰਸ ਪਾਰਟੀ ਦੇ ਅਹਿਮ ਅਹੁਦਿਆਂ 'ਤੇ ਕੰਮ ਕਰਨ ਵਾਲੇ ਬਜ਼ੁਰਗ ਕਾਂਗਰਸੀ ਆਗੂ ਪ੍ਰੀਤਮ ਸਿੰਘ ਭੱਟੀ ਮਾੜੀ ਮੁਸਤਫਾ ਨੇ ਪੈੱ੍ਰਸ ਨੂੰ ਬਿਆਨ ਜਾਰੀ ਕਰਦਿਆਂ ਕਿ ਦੇਸ਼ ਦੀ ਰਾਜਨੀਤੀ ਵਿਚ ਦਲਿਤਾਂ ਦਾ ਸਤਿਕਾਰ ਦਿਨ ਬਦਿਨ ਘਟਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿਚ ਦਲਿਤ ਸਮਾਜ ਦੀਆਂ ਮਹਾਨ ਸ਼ਖਸੀਅਤਾਂ ਨੇ ਵੱਡੇ ਯੋਗਦਾਨ ਪਾਏ ਹਨ ਜਿਸ ਵਿਚ ਡਾਕਟਰ ਅੰਬੇਡਕਰ ਨੇ ਦੇਸ਼ ਦਾ ਸੰਵਿਧਾਨ ਲਿਖ ਕੇ ਮਹਾਨ ਕੰਮ ਕੀਤਾ | ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਰਾਜਨੀਤਕ ਨਹੀਂ ਸੀ ਪਰ ਫਿਰ ਵੀ ਉਨ੍ਹਾਂ ਦੇ ਕੀਤੇ ਕੰਮਾਂ ਅੱਗੇ ਅਖੌਤੀ ਉੱਚੀਆਂ ਕੌਮਾਂ ਦੇ ਲੋਕਾਂ ਨੂੰ ਉਸ ਦੇ ਅੱਗੇ ਸਿਰ ਨੀਵਾਂ ਕਰਨਾ ਪਿਆ | ਉਨ੍ਹਾਂ ਤੋਂ ਇਲਾਵਾ ਸਰਗਰਮ ਰਾਜਨੀਤੀ ਵਿਚ ਬਾਬੂ ਜਗਜੀਵਨ ਰਾਮ ਬੂਟਾ ਸਿੰਘ ਅਤੇ ਇਸ ਤੋਂ ਬਿਨਾਂ ਦੇਸ਼ ਦੇ ਬਹੁਤ ਸਾਰੇ ਦਲਿਤ ਲੀਡਰਾਂ ਨੇ ਵੀ ਦੇਸ਼ ਦੀ ਚੜ੍ਹਦੀ ਕਲਾ ਲਈ ਯੋਗਦਾਨ ਪਾਇਆ | ਉਨ੍ਹਾਂ ਦਲਿਤ ਸਮਾਜ ਨੂੰ ਚੇਤਨ ਕਰਦਿਆਂ ਕਿਹਾ ਕਿ ਦੁਨੀਆ 21ਵੀਂ ਸਦੀ ਵਿਚ ਪਹੁੰਚ ਚੁੱਕੀ ਹੈ ਕਿੰਨਾ ਕੁ ਚਿਰ ਤੁਸੀਂ ਧੌਣ ਨੀਵੀਂ ਕਰਕੇ ਆਪਣਾ ਅਪਮਾਨ ਸਹਿਣ ਕਰਦੇ ਰਹੋਗੇ | ਉਨ੍ਹਾਂ ਕਿਹਾ ਕਿ ਜੋ ਸਿਆਸੀ ਲੋਕ ਤੁਹਾਡਾ ਮਜ਼ਾਕ ਉਡਾਉਂਦੇ ਹਨ ਉਨ੍ਹਾਂ ਦਾ ਸਿਆਸੀ ਬਾਈਕਾਟ ਕਰਨਾ ਸਾਡਾ ਸੰਵਿਧਾਨ ਹੱਕ ਹੈ ਅਤੇ ਸਾਨੂੰ ਉਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ |
ਪਿਛਲੀ ਖ਼ਬਰ ਦੀ ਰਿਟਾਇਰ ਰੈਵੇਨਿਊ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਪ੍ਰਧਾਨ ਅਸ਼ੋਕ ਵਰਮਾ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਡੀ.ਯੂ. 'ਚ ਅਕਾਦਮਿਕ ਨਿਯੁਕਤੀਆਂ ਸਾਲ ਵਿਚ ਦੋ ਵਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ - ਪ੍ਰੋ. ਯੋਗੇਸ਼ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।