12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜਾਅਲੀ ਕੰਪਨੀ 'ਚ ਲੋਕਾਂ ਦਾ ਧੋਖੇ ਨਾਲ ਪੈਸਾ ਲਗਵਾ ਕੇ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਗਿ੍ਫਤਾਰ

ਅਜੀਤ ਡੈਸਕ 21-11-2025
ਕਰਨਾਲ, 20 ਨਵੰਬਰ (ਗੁਰਮੀਤ ਸਿੰਘ ਸੱਗੂ)-ਜਾਅਲੀ ਕੰਪਨੀ ਬਣਾ ਅਤੇ ਉਸ ਵਿਚ ਧੋਖੇ ਨਾਲ ਲੋਕਾਂ ਦਾ ਪੈਸਾ ਲਗਵਾ ਕੇ ਠੱਗੀ ਕਰਨ ਵਾਲਾ ਮੁੱਖ ਮੁਲਜ਼ਮ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੇ ਜਲਦੀ ਪੈਸੇ ਕਮਾਉਣ ਦੇ ਇਰਾਦੇ ਨਾਲ ਏ ਟੂ ਜੈਡ ਗੇਮਿੰਗ ਨਾਮਕ ਇਕ ਕੰਪਨੀ ਬਣਾਈ ਸੀ ਅਤੇ ਇਸ ਕੰਪਨੀ ਨੇ ਨਿਵੇਸ਼ 'ਤੇ 10 ਤੋਂ 30 ਪ੍ਰਤੀਸ਼ਤ ਵਾਪਸੀ ਦਾ ਵਾਅਦਾ ਕੀਤਾ ਸੀ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਆਰ. ਕੇ. ਪੁਰਮ ਦੇ ਰਹਿਣ ਵਾਲੇ ਲਕਸ਼ਮਣ ਦੱਤ ਦੇ ਪੁੱਤਰ ਨੰਦ ਕਿਸ਼ੋਰ ਅਤੇ ਉਸਦੇ ਸਾਥੀਆਂ ਸਮੇਤ ਕਈ ਲੋਕਾਂ ਨੇ 2023 ਵਿਚ ਉਕਤ ਕੰਪਨੀ ਵਿਚ ਲਗਭਗ 70 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ | ਇਸ ਉਪਰੰਤ ਮੁਲਜ਼ਮ ਨੇ ਸਮੱਸਿਆਵਾਂ ਦੇ ਬਹਾਨੇ ਬਣਾ ਕੇ ਸਾਰਿਆਂ ਤੋਂ ਪੈਸੇ ਹੱੜਪਣ ਲਈ ਆਪਣੀ ਏ ਟੂ ਜੈਡ ਗੇਮਿੰਗ ਕੰਪਨੀ ਨੂੰ ਬੰਦ ਕਰ ਦਿੱਤਾ | ਇਸ ਤੋਂ ਬਾਅਦ ਮੁਲਜ਼ਮ ਨੇ ਯੂ. ਆਈ. ਐਫ. ਸੀ. ਕਾਈਨ ਨਾਂ ਦੀ ਨਵੀਂ ਕੰਪਨੀ ਸ਼ੁਰੂ ਕੀਤੀ ਅਤੇ ਫਿਰ ਉਸਨੇ ਕਈ ਲੋਕਾਂ ਨੂੰ ਇਸ ਕੰਪਨੀ ਵਿਚ ਨਿਵੇਸ਼ ਕਰਨ ਲਈ ਮਜਬੂਰ ਕੀਤਾ | 2024 ਵਿਚ ਸ਼ਿਕਾਇਤਕਰਤਾ ਨੰਦ ਕਿਸ਼ੋਰ ਅਤੇ ਉਸਦੇ ਹੋਰ ਸਾਥੀਆਂ ਨੇ ਇਸ ਕੰਪਨੀ ਵਿਚ ਵੀ ਲਗਭਗ 50 ਲੱਖ ਰੁਪਏ ਦਾ ਨਿਵੇਸ਼ ਕੀਤਾ | ਇਸ ਤੋਂ ਬਾਅਦ ਮੁਲਜ਼ਮ ਆਪਣੀਆਂ ਦੋਵੇਂ ਕੰਪਨੀਆਂ ਬੰਦ ਕਰ ਕੇ ਭੱਜ ਗਿਆ ਅਤੇ ਕੰਪਨੀ ਵਿਚ ਨਿਵੇਸ਼ ਕੀਤੇ ਲੱਖਾਂ ਰੁਪਏ ਉਸਨੇ ਹੋਰ ਸਾਥੀਆਂ ਵਿਚ ਵੰਡ ਦਿੱਤੇ | ਜਾਂਚ ਅਧਿਕਾਰੀ ਨੇ ਦੱਸਿਆ ਕਿ ਨੰਦ ਕਿਸ਼ੋਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਲਜ਼ਮ ਵਿਰੁੱਧ ਸੈਕਟਰ 32/33 ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਇਸ ਧੋਖਾਧੜੀ ਮਾਮਲੇ ਵਿਚ ਮੁਲਜ਼ਮ ਨੂੰ ਗਿ੍ਫ਼ਤਾਰ ਕਰਕੇ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਉਸਨੂੰ ਪੰਜ ਦਿਨਾਂ ਦਾ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਰਿਮਾਂਡ ਦੌਰਾਨ ਮੁਲਜ਼ਮ ਤੋਂ ਇਸ ਧੋਖਾਧੜੀ ਵਿਚ ਸ਼ਾਮਿਲ ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾਏਗੀ |
ਪਿਛਲੀ ਖ਼ਬਰ ਧਰਮਕੋਟ 'ਚ ਡਿਫੈਂਸ ਕਮੇਟੀ ਦੇ ਮੈਂਬਰਾਂ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮੀਟਿੰਗ ਅਗਲੀ ਖ਼ਬਰ ਐੱਸ.ਡੀ.ਐੱਮ. ਨੇ ਕੈਂਪ 'ਚ ਲੋਕਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੇ ਦਿੱਤੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।