20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਹੀਦਾਂ ਕਰ ਕੇ ਹੀ ਅਸੀਂ ਆਜ਼ਾਦ ਹਾਂ-ਪਿ੍ੰ. ਪ੍ਰਦੀਪ ਕੁਮਾਰ

ਅਜੀਤ ਡੈਸਕ 20-11-2025
ਰਤੀਆ, 19 ਨਵੰਬਰ (ਬੇਅੰਤ ਕੌਰ ਮੰਡੇਰ)- ਸ਼ਹੀਦ ਦਵੇਂਦਰ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਹੰਮਦਪੁਰ ਸੋਤਰ (ਐਮ.ਪੀ. ਸੋਤਰ) ਵਿਖੇ ਚੇਤਨਾ ਹਫ਼ਤੇ ਦੌਰਾਨ ਸ਼ਹੀਦ ਦਵੇਂਦਰ ਸਿੰਘ ਦੇ 24ਵੇਂ ਸ਼ਹੀਦੀ ਦਿਵਸ 'ਤੇ ਆਯੋਜਿਤ ਕੀਤਾ ਗਿਆ | ਰਤੀਆ ਦੇ ਪਹਿਲੇ ਸ਼ਹੀਦ ਦਵੇਂਦਰ ਸਿੰਘ ਦੀ ਜੀਵਨੀ ਅਤੇ ਕੁਰਬਾਨੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਪਿ੍ੰਸੀਪਲ ਪ੍ਰਦੀਪ ਕੁਮਾਰ ਨੇ ਕਿਹਾ ਕਿ ਅਸੀਂ ਸ਼ਹੀਦਾਂ ਕਰ ਕੇ ਹੀ ਆਜ਼ਾਦ ਹਾਂ | ਸ਼ਹੀਦ ਦਵੇਂਦਰ ਸਿੰਘ ਮੈਮੋਰੀਅਲ ਟਰੱਸਟ ਵਲੋਂ ਪਿਛਲੇ 23 ਸਾਲਾਂ ਤੋਂ ਕੀਤੇ ਜਾ ਰਹੇ ਯਾਦਗਾਰੀ ਕਾਰਜਾਂ 'ਤੇ ਚਰਚਾ ਕਰਦਿਆਂ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਸ਼ਹੀਦ ਦਵੇਂਦਰ ਸਿੰਘ ਦੀ ਜੀਵਨੀ ਪੇਸ਼ ਕਰਦਿਆਂ, 12ਵੀਂ ਜਮਾਤ ਦੀ ਵਿਦਿਆਰਥਣ ਰਵਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਦਵੇਂਦਰ ਸਿੰਘ ਰਤੀਆ ਦੇ ਪਹਿਲੇ ਸ਼ਹੀਦ ਸਨ | ਸਾਨੂੰ ਉਨ੍ਹਾਂ ਤੇ ਐਮ.ਪੀ. ਸੋਤਰ ਸਕੂਲ ਦਾ 10ਵੀਂ ਜਮਾਤ ਦਾ ਵਿਦਿਆਰਥੀ ਹੋਣ 'ਤੇ ਮਾਣ ਹੈ | ਉਹ ਕਾਰਗਿਲ ਯੁੱਧ ਵਿਚ ਦੇਸ਼ ਦੇ ਸਨਮਾਨ ਅਤੇ ਮਾਣ ਨੂੰ ਬਣਾਈ ਰੱਖਣ ਲਈ ਆਪਣੀ ਜਾਨ ਕੁਰਬਾਨ ਕਰ ਕੇ ਹਰ ਮਾਂ ਦੀ ਅੱਖ ਦਾ ਤਾਰਾ ਬਣ ਗਿਆ | ਅਸੀਂ ਉਨ੍ਹਾਂ ਨੂੰ ਸੌ ਵਾਰ ਸਲਾਮ ਕਰਦੇ ਹਾਂ | ਚੇਤਨਾ ਹਫ਼ਤੇ ਦੇ ਥੀਮ ਅਨੁਸਾਰ, ਵਿਦਿਆਰਥੀਆਂ ਨੇ ਨਸ਼ਿਆਂ ਨੂੰ ਭਜਾਓ, ਜ਼ਿੰਦਗੀਆਂ ਬਚਾਓ ਅਤੇ ਰੁੱਖ ਲਗਾਓ-ਜ਼ਿੰਦਗੀਆਂ ਬਚਾਓ ਦੇ ਨਾਅਰੇ ਲਗਾਏ | ਇਸ ਮੌਕੇ ਪਿ੍ੰਸੀਪਲ ਪ੍ਰਦੀਪ ਕੁਮਾਰ, ਲੈਕਚਰਾਰ ਬਲਜਿੰਦਰ ਸਿੰਘ ਖੋਖਰ, ਅੰਗਰੇਜ਼ੀ ਲੈਕਚਰਾਰ ਰੋਹਿਤ ਕੁਮਾਰ, ਪੰਜਾਬੀ ਮਾਸਟਰ ਦਲਬੀਰ ਸਿੰਘ, ਹਰੀਸ਼ ਕੁਮਾਰ, ਸੁਰੇਸ਼ ਕੁਮਾਰ, ਕੇਵਲ ਸਿੰਘ, ਅਨਿਲ ਕੁਮਾਰ, ਕੁਲਦੀਪ ਕੁਮਾਰ, ਪ੍ਰਗਟ ਸਿੰਘ, ਸੁਰੇਸ਼ ਕੁਮਾਰ ਕਲਪਨਾ ਯਾਦਵ, ਮੀਨੂ ਰਾਣੀ, ਕਿਰਨ ਬਾਲਾ, ਸੁਖਮੋਹਿੰਦਰ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਸੰਸਥਾ ਦੀ ਇਨੋਵੇਸ਼ਨ ਕੌਂਸਲ ਵਲੋਂ ਦੋ ਦਿਨਾਂ ਵਿਸ਼ੇਸ਼ ਸੈਸ਼ਨ ਕਰਵਾਇਆ ਅਗਲੀ ਖ਼ਬਰ ਕਰਮ ਸਿੰਘ ਗਰੇਵਾਲ ਸਕੂਲ ਦੀ ਕੁੜੀਆਂ ਦੀ ਟੀਮ ਨੇ ਮਾਰੀ ਬਾਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।