ਗੂਹਲਾ ਚੀਕਾ, 19 ਨਵੰਬਰ (ਓ.ਪੀ. ਸੈਣੀ)-ਕਰਮ ਸਿੰਘ ਗਰੇਵਾਲ ਪਬਲਿਕ ਸਕੂਲ ਚੀਕਾ ਦੀ ਕੁੜੀਆਂ ਦੀ ਟੀਮ ਨੇ ਸੰਸਦ ਖੇਡ ਮਹੋਤਸਵ 'ਚ ਰੱਸਾਕਸ਼ੀ ਮੁਕਾਬਲੇ 'ਚ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਆਪਣੀ ਸ਼ਾਨਦਾਰ ਟੀਮ ਵਰਕ ਅਤੇ ਦਿ੍ੜ ਇਰਾਦੇ ਨਾਲ ਟੀਮ ਨੇ ਨਾ ਸਿਰਫ ਇਹ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਬਲਕਿ 11 ਹਜ਼ਾਰ ਦਾ ਨਕਦ ਇਨਾਮ ਵੀ ਪ੍ਰਾਪਤ ਕੀਤਾ | ਪਿ੍ੰਸੀਪਲ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਬੇਮਿਸਾਲ ਪ੍ਰਦਰਸ਼ਨ ਅਤੇ ਕੋਚ ਦੇ ਮਾਰਗ ਦਰਸ਼ਨ ਦੀ ਤੇ ਉਨ੍ਹਾਂ ਦੇ ਅਨੁਸ਼ਾਸਿਤ ਯਤਨਾਂ ਅਤੇ ਖੇਡ ਭਾਵਨਾ ਦੀ ਪ੍ਰਸੰਸਾ ਕੀਤੀ | ਸਕੂਲ ਪ੍ਰਬੰਧਨ ਅਤੇ ਸਟਾਫ਼ ਨੇ ਪੂਰੀ ਟੀਮ ਨੂੰ ਸ਼ਲਾਘਾਯੋਗ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਦੇ ਮੁਕਾਬਲਿਆਂ 'ਚ ਉਨ੍ਹਾਂ ਦੀ ਨਿਰੰਤਰ ਸਫਲਤਾ ਦੀ ਕਾਮਨਾ ਕੀਤੀ |
ਕਰਮ ਸਿੰਘ ਗਰੇਵਾਲ ਸਕੂਲ ਦੀ ਕੁੜੀਆਂ ਦੀ ਟੀਮ ਨੇ ਮਾਰੀ ਬਾਜੀ
ਅਜੀਤ ਡੈਸਕ
20-11-2025