20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖ਼ਾਲਸਾ ਕਾਲਜ ਨੇ ਕੇ. ਯੂ. ਕੇ. ਇੰਟਰ-ਕਾਲਜੀਏਟ ਮੈਨਜ਼ ਵੇਟਲਿਫਟਿੰਗ ਚੈਂਪੀਅਨਸ਼ਿਪ ਟਰਾਫੀ ਜਿੱਤੀ

ਅਜੀਤ ਡੈਸਕ 20-11-2025
ਯਮੁਨਾਨਗਰ, 19 ਨਵੰਬਰ (ਗੁਰਦਿਆਲ ਸਿੰਘ ਨਿਮਰ)-ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਨੇ ਪੁਰਸ਼ (ਮੈਨਜ਼) ਦੀ ਵੇਟਲਿਫਟਿੰਗ ਕੇ, ਯੂ. ਕੇ. ਇੰਟਰ-ਕਾਲਜੀਏਟ ਚੈਂਪੀਅਨਸ਼ਿਪ ਟਰਾਫੀ ਜਿੱਤ ਕੇ 5 ਸੋਨੇ ਅਤੇ 3 ਕਾਂਸੀ ਦੇ ਤਗਮੇ ਹਾਸਿਲ ਕੀਤੇ ਹਨ | ਇਸ ਚੈਂਪੀਅਨਸ਼ਿਪ ਵਿਚ ਸ਼ਾਹ ਅਮਨ ਖਾਨ, ਪਿ੍ੰਸ, ਸਵੈਮ, ਪੀਯੂਸ਼ ਅਤੇ ਸਰਵਰ ਨੇ ਸੋਨ ਤਗਮੇ ਜਿੱਤੇ ਜਦਕਿ ਲਕਸ਼ੈ ਪ੍ਰਤਾਪ, ਆਰੀਅਨ ਅਤੇ ਹਾਰਦਿਕ ਨੇ ਕਾਂਸੀ ਦੇ ਤਗਮਿਆਂ ਨਾਲ ਸ਼ਾਨ ਵਿਚ ਵਾਧਾ ਕੀਤਾ | ਇਸ ਸਫਲਤਾ ਦੀ ਸ਼ਲਾਘਾ ਕਰਦਿਆਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਕਿਹਾ ਕਿ ਇਹ ਜਿੱਤ ਅਨੁਸ਼ਾਸਨ, ਸਖ਼ਤ ਮਿਹਨਤ ਅਤੇ ਉੱਤਮਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਾਲਜ ਨੂੰ ਸਨਮਾਨ ਦੇਣ ਲਈ ਆਪਣੇ ਐਥਲੀਟਾਂ ਅਤੇ ਕੋਚਾਂ 'ਤੇ ਬਹੁਤ ਮਾਣ ਹੈ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੰਜੇ ਵਿਜ ਨੇ ਕਿਹਾ ਕਿ ਉਨ੍ਹਾਂ ਦੀ ਵੇਟਲਿਫਟਿੰਗ ਟੀਮ ਨੇ ਸ਼ਾਨਦਾਰ ਇਕਸਾਰਤਾ ਅਤੇ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਕੋਚ ਸੀਨੀਅਰ ਸੁਰਜੀਤ ਸਿੰਘ (ਸਾਈ), ਯੋਗੇਸ਼ ਸ਼ਰਮਾ (ਹਰਿਆਣਾ ਖੇਡ ਵਿਭਾਗ) ਅਤੇ ਪ੍ਰੋ. ਸ਼ਿਵ ਕੁਮਾਰ ਨੇ ਜੇਤੂਆਂ ਨੂੰ ਵਧਾਈ ਦਿੱਤੀ | ਇਸ ਮੌਕੇ ਰਣਦੀਪ ਸਿੰਘ ਜੌਹਰ ਪ੍ਰਧਾਨ ਗਵਰਨਿੰਗ ਬਾਡੀ ਅਤੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਹ ਬੇਮਿਸਾਲ ਪ੍ਰਾਪਤੀ ਪੂਰੀ ਸੰਸਥਾ ਲਈ ਮਾਣ ਵਧਾਉਂਦੀ ਹੈ ਅਤੇ ਟੀਮ ਦਾ ਸਮਰਪਣ ਸੱਚਮੁੱਚ ਸ਼ਲਾਘਾਯੋਗ ਹੈ |
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਢੌਰਾ ਤੋਂ ਚੌਥੀ ਨਗਰ ਕੀਰਤਨ ਯਾਤਰਾ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।