ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ <br/>
ਅਜੀਤ ਡੈਸਕ
20-11-2025
ਇੰਦÏਰ: 19 ਨਵੰਬਰ( ਰਤਨਜੀਤ ਸਿੰਘ ਸ਼ੈਰੀ) ਭਾਰਤੀ ਸੱਭਿਆਚਾਰ ਅਤੇ ਹਿੰਦੂ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹਾਦਤ ਦਿਵਸ ਨੂੰ ਸਮਰਪਿਤ ਇਸਤ੍ਰੀ ਸਤਿਸੰਗ ਜਥੇ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਨਿਊ ਰਾਣੀ ਬਾਗ, ਲਿੰਬੋਦੀ ਵਿਖੇ ਗੁਰੂ ਤੇਗ ਬਹਾਦਰ ਜੀ ਦੀਆਂ ਸਮੁੱਚੀਆਂ ਸਿੱਖਿਆਵਾਂ ਦਾ ਪਾਠ ਅਤੇ ਕੀਰਤਨ ਕੀਤਾ ਗਿਆ¢ ਇਸਤ੍ਰੀ ਸਤਿਸੰਗ ਜਥੇ ਦੀ ਪ੍ਰਧਾਨ ਬੀਬੀ ਗੁਲਜੀਤ ਕÏਰ ਕੋਮਲ ਰਾਨੀ ਨੇ ਕਿਹਾ ਕਿ ਪਿਛਲੇ ਦੋ ਹਫ਼ਤਿਆਂ ਤੋਂ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ,ਭਾਈ ਸਤੀ ਦਾਸ ਦੇ ਇਤਿਹਾਸ ਬਾਰੇ ਨਿਰੰਤਰ ਪਾਠ, ਜਾਣਕਾਰੀ ਅਤੇ ਕੀਰਤਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜੋ ਅੱਜ ਸਮਾਪਤ ਹੋ ਗਿਆ¢ ਬੀਬੀ ਦਲਜੀਤ ਕÏਰ ਬਿੰਦਰਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਮਨਜੀਤ ਸਿੰਘ ਨਰਵਾਲ, ਇੰਦਰਜੀਤ ਸਿੰਘ ਗੁਰਾਇਆ ਤੇ ਪੁਸ਼ਪਿੰਦਰ ਸਿੰਘ ਆਲ ਇਜ ਵਨ ਫਾਊਾਡੇਸ਼ਨ ਦੁਆਰਾ ਸੰਪਾਦਿਤ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਦੀ ਅਨੁਵਾਦਿਤ ਪੁਸਤਕ ਵੰਡਣੀ ਸ਼ੁਰੂ ਕਰ ਦਿੱਤੀ ਹੈ ਤੇ ਇਹ ਕਿਤਾਬ ਪੂਰੇ ਇੰਦÏਰ ਵਿੱਚ ਵੰਡੀ ਜਾਵੇਗੀ¢ ਪ੍ਰੋਗਰਾਮ ਦਾ ਸੰਚਾਲਨ ਜਸਬੀਰ ਸਿੰਘ ਅਰੋੜਾ ਨੇ ਕੀਤਾ ਅਤੇ ਪ੍ਰਧਾਨ ਦੇਵਿੰਦਰ ਸਿੰਘ ਰਾਜੂ ਚਾਵਲਾ ਨੇ ਸੱਭ ਦਾ ਧੰਨਵਾਦ ਕੀਤਾ¢ ਅਰਦਾਸ ਗਿਆਨੀ ਹਰੀ ਸਿੰਘ ਵੱਲੋਂ ਕੀਤੀ ਗਈ ¢