20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

350 ਸਾਲਾ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਦਿੱਲੀ ਟਰੈਫ਼ਿਕ ਪੁਲਿਸ ਵਲੋਂ ਐਡਵਾਈਜ਼ਰੀ ਜਾਰੀ

ਅਜੀਤ ਡੈਸਕ 20-11-2025
ਨਵੀਂ ਦਿੱਲੀ,19 ਨਵੰਬਰ (ਜਗਤਾਰ ਸਿੰਘ)- ਦਿੱਲੀ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਪ੍ਰੋਗਰਾਮ ਲਾਲ ਕਿਲ੍ਹੇ ਵਿਖੇ ਕਰਾਇਆ ਜਾ ਰਿਹਾ ਹੈ, ਇਸ ਤੋਂ ਇਲਾਵਾ 19 ਨਵੰਬਰ ਰਾਤ ਤੋਂ ਲਾਈਟ ਐਂਡ ਸਾਊਾਡ ਸ਼ੋਅ ਵੀ ਕਰਾਇਆ ਜਾ ਰਿਹਾ ਹੈ ¢ ਇਨ੍ਹਾਂ ਪ੍ਰੋਗਰਾਮਾਂ ਵਿਚ ਵੱਡੀ ਗਿਣਤੀ 'ਚ ਲੋਕਾਂ ਦੀ ਹਾਜ਼ਰੀ ਦੇ ਮੱਦੇਨਜ਼ਰ ਟਰੈਫ਼ਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ¢ ਦਿੱਲੀ ਪੁਲਿਸ ਨੇ ਕਿਹਾ ਹੈ ਕਿ ਸਮਾਗਮ ਦੌਰਾਨ ਲਾਲ ਕਿਲ੍ਹੇ 'ਤੇ ਵੱਡੀ ਭੀੜ ਹੋਣ ਦੀ ਉਮੀਦ ਹੈ, ਅਤੇ ਕਈ ਵੀਆਈਪੀ ਵੀ ਸ਼ਾਮਲ ਹੋ ਸਕਦੇ ਹਨ ¢ ਸਮਾਗਮ ਦੌਰਾਨ ਸੰਭਾਵੀ ਭੀੜ ਨੂੰ ਸੰਭਾਲਣ ਲਈ ਵਿਸ਼ੇਸ਼ ਟਰੈਫ਼ਿਕ ਪ੍ਰਬੰਧ ਕੀਤੇ ਗਏ ਹਨ ¢ ਦਿੱਲੀ ਟਰੈਫ਼ਿਕ ਪੁਲਿਸ ਨੇ ਨੇਤਾਜੀ ਸੁਭਾਸ਼ ਮਾਰਗ ਅਤੇ ਨਿਸ਼ਾਦ ਰਾਜ ਮਾਰਗ 'ਤੇ ਭਾਰੀ ਆਵਾਜਾਈ ਦੇ ਮੱਦੇਨਜ਼ਰ ਸੁਚਾਰੂ ਆਵਾਜਾਈ, ਪੈਦਲ ਯਾਤਰੀਆਂ ਦੀ ਸੁਰੱਖਿਆ ਅਤੇ ਜਨਤਕ ਸਹੂਲਤ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਟਰੈਫ਼ਿਕ ਪ੍ਰਬੰਧ ਲਾਗੂ ਕੀਤੇ ਹਨ ¢ ਦਿੱਲੀ ਗੇਟ ਅਤੇ ਛੱਤਾ ਰੇਲ ਚੌਕ ਤੋਂ ਨੇਤਾਜੀ ਸੁਭਾਸ਼ ਮਾਰਗ ਵੱਲ ਜਾਣ ਵਾਲੀਆਂ ਬੱਸਾਂ ਅਤੇ ਵਪਾਰਕ ਵਾਹਨਾਂ ਨੂੰ 19 ਨਵੰਬਰ ਤੋਂ 25 ਨਵੰਬਰ ਤੱਕ ਰੋਜ਼ਾਨਾ ਸ਼ਾਮ 4:00 ਵਜੇ ਤੋਂ ਰਾਤ 11:00 ਵਜੇ ਤੱਕ ਦਿੱਲੀ ਗੇਟ ਚੌਕ/ਛੱਤਾ ਰੇਲ ਚੌਕ/ਜੀਪੀਓ ਚੌਕ ਤੋਂ ਰਿੰਗ ਰੋਡ ਵੱਲ ਮੋੜਿਆ ਜਾਵੇਗਾ¢ ਇਸ ਸਮੇਂ ਦੌਰਾਨ ਨੇਤਾਜੀ ਸੁਭਾਸ਼ ਮਾਰਗ ਅਤੇ ਨਿਸ਼ਾਦ ਰਾਜ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ ¢ ਦਿੱਲੀ ਪੁਲਿਸ ਨੇ ਨਿਰਦੇਸ਼ ਦਿੱਤਾ ਹੈ ਕਿ ਵਾਹਨ ਸਿਰਫ਼ ਨਿਰਧਾਰਿਤ ਪਾਰਕਿੰਗ ਖੇਤਰਾਂ ਵਿੱਚ ਹੀ ਪਾਰਕ ਕੀਤੇ ਜਾਣ ¢ ਪੈਦਲ ਯਾਤਰੀਆਂ ਨੂੰ ਫੁੱਟਪਾਥਾਂ ਅਤੇ ਨਿਰਧਾਰਿਤ ਕਰਾਸਿੰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ¢ ਦਿੱਲੀ ਟਰੈਫ਼ਿਕ ਪੁਲਿਸ ਨੇ ਸਾਰੇ ਨਿਵਾਸੀਆਂ, ਯਾਤਰੀਆਂ ਅਤੇ ਰਾਹਗੀਰਾਂ ਨੂੰ ਸੂਚਿਤ ਕੀਤਾ ਹੈ ਕਿ ਰਿੰਗ ਰੋਡ (ਰਾਜਘਾਟ ਤੋਂ ਚਾਂਦਗੀ ਰਾਮ ਅਖਾੜਾ), ਨੇਤਾਜੀ ਸੁਭਾਸ਼ ਮਾਰਗ, ਨਿਸ਼ਾਦ ਰਾਜ ਮਾਰਗ, ਐਸਪੀਐਮ ਮਾਰਗ, ਲੋਥੀਆਂ ਰੋਡ ਅਤੇ ਬੁਲੇਵਾਰਡ ਰੋਡ 'ਤੇ ਆਵਾਜਾਈ ਪ੍ਰਭਾਵਿਤ ਹੋਵੇਗੀ¢ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਨ੍ਹਾਂ ਸੜਕਾਂ ਦੀ ਬਜਾਏ ਰਾਣੀ ਝਾਂਸੀ ਰੋਡ, ਸਲੀਮਗੜ੍ਹ ਬਾਈਪਾਸ, ਵਿਕਾਸ ਮਾਰਗ, ਪੁਸਤਾ ਰੋਡ ਆਦਿ ਵਰਗੇ ਵਿਕਲਪਕ ਰੂਟਾਂ ਦੀ ਵਰਤੋਂ ਕਰਨ ¢
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ <br/> ਅਗਲੀ ਖ਼ਬਰ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਰਾਹ ਪੱਧਰਾ ਕਰੇ ਕੇਂਦਰ ਸਰਕਾਰ-ਗੁਰਬਾਣੀ ਰਿਸਰਚ ਫਾਊਾਡੇਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।