23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੇ ਸੰਪੂਰਨਤਾ ਮੌਕੇ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 08-11-2025
ਯਮੁਨਾਨਗਰ, 7 ਨਵੰਬਰ (ਗੁਰਦਿਆਲ ਸਿੰਘ ਨਿਮਰ)-ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੀ ਸੰਪੂਰਨਤਾ ਦੇ ਮੌਕੇ 'ਤੇ ਸਥਾਨਕ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਇਸ ਮੌਕੇ ਖੇਤੀਬਾੜੀ ਮੰਤਰੀ ਰਾਣਾ ਨੇ ਕਿਹਾ ਕਿ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮਨਾਉਣ ਲਈ ਇਸ ਜ਼ਿਲ੍ਹਾ ਪੱਧਰੀ ਸਮਾਰੋਹ ਵਿਚ ਹਿੱਸਾ ਲੈ ਕੇ ਉਨ੍ਹਾਂ ਨੂੰ ਬਹੁਤ ਮਾਣ ਅਤੇ ਸਨਮਾਨ ਮਹਿਸੂਸ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਵੰਦੇ ਮਾਤਰਮ ਸਿਰਫ਼ ਇਕ ਗੀਤ ਨਹੀਂ ਹੈ, ਇਹ ਰਾਸ਼ਟਰ ਦੀ ਧੜਕਣ ਹੈ, ਇਹ ਭਾਰਤ ਦੀ ਪਛਾਣ ਹੈ, ਇਹ ਭਾਰਤ ਦੀ ਆਤਮਾ ਹੈ | ਇਹ ਇਕ ਉੱਭਰਦੀ ਸ਼ਕਤੀ ਹੈ, ਜਿਸ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਭਾਰਤ ਦੀ ਆਜ਼ਾਦੀ ਦੀ ਲਹਿਰ ਨੂੰ ਊਰਜਾ ਦਿੱਤੀ | ਇਹ ਗੀਤ ਇਕ ਮੰਤਰ ਹੈ ਜੋ ਹਰ ਭਾਰਤੀ ਨੂੰ ਫਰਜ਼, ਮਾਣ, ਅਨੁਸ਼ਾਸਨ ਅਤੇ ਕੁਰਬਾਨੀ ਦੀ ਭਾਵਨਾ ਨਾਲ ਜੋੜਦਾ ਹੈ | ਉਨ੍ਹਾਂ ਕਿਹਾ ਕਿ ਇਸ ਗੀਤ ਨੇ ਬਿ੍ਟਿਸ਼ ਸਾਮਰਾਜ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਨੌਜਵਾਨਾਂ ਵਿਚ ਇਨਕਲਾਬ ਦੀ ਅੱਗ ਜਗਾਈ | ਉਨ੍ਹਾਂ ਕਿਹਾ ਕਿ 'ਵੰਦੇ ਮਾਤਰਮ' ਗੀਤ ਸਾਡੀਆਂ ਨਦੀਆਂ ਦੀ ਗੂੰਜ, ਸਾਡੇ ਖੇਤਾਂ ਦੀ ਹਰਿਆਲੀ ਅਤੇ ਧਰਤੀ ਦੇ ਮਾਣ ਨੂੰ ਕੈਦ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਗੀਤ 1875 ਵਿਚ ਬੰਕਿਮ ਚੰਦਰ ਚਟੋਪਾਧਿਆਏ ਦੁਆਰਾ ਰਚਿਆ ਗਿਆ ਸੀ ਅਤੇ ਇਸ ਗੀਤ ਦਾ ਗਾਇਨ ਰਬਿੰਦਰਨਾਥ ਟੈਗੋਰ ਵਲੋਂ 1896 ਵਿਚ ਕੋਲਕਾਤਾ ਵਿਚ ਕੀਤਾ ਗਿਆ ਸੀ | ਕੈਬਨਿਟ ਮੰਤਰੀ ਨੇ ਕਿਹਾ ਕਿ ਅਗਸਤ 1942 ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਭਾਰਤ ਛੱਡੋ ਅੰਦੋਲਨ ਦੇ ਪਿਛੋਕੜ ਵਿਚ ਵੰਦੇ ਮਾਤਰਮ ਦੇਸ਼ ਭਗਤੀ ਅਤੇ ਆਜ਼ਾਦੀ ਦਾ ਮੂਲ ਮੰਤਰ ਸੀ ਅਤੇ ਆਜ਼ਾਦੀ ਤੋਂ ਬਾਅਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ 1950 ਵਿਚ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਦਾ ਦਰਜਾ ਦਿੱਤਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਕੰਵਰਪਾਲ ਗੁਰਜਰ ਨੇ ਕਿਹਾ ਕਿ ਰਾਸ਼ਟਰੀ ਗੀਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਦੇਸ਼ ਭਰ ਵਿਚ ਇਕ ਵਿਸ਼ਾਲ ਯਾਦਗਾਰੀ ਸਮਾਰੋਹ ਕਰਵਾਇਆ ਗਿਆ ਸੀ | ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਜ਼ਿਲ੍ਹਾ, ਸਬ-ਡਵੀਜ਼ਨ ਅਤੇ ਬਲਾਕ ਪੱਧਰ 'ਤੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਕਰਵਾਇਆ ਗਿਆ ਸੀ | ਉਕਤ ਪ੍ਰੋਗਰਾਮ ਦੀ ਸਮਾਪਤੀ ਰਾਜ ਗੀਤ, ਹਰਿਆਣਾ ਨਾਲ ਹੋਈ | ਇਸ ਮੌਕੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਨਵੀਨ ਆਹੂਜਾ, ਅੰਡਰ ਟਰੇਨਿੰਗ ਸੁਮਨ ਯਾਦਵ, ਜਗਾਧਰੀ ਦੇ ਐਸ. ਡੀ. ਐਮ. ਵਿਸ਼ਵਨਾਥ, ਸਿਟੀ ਮੈਜਿਸਟਰੇਟ ਪੀਯੂਸ਼ ਗੁਪਤਾ, ਨਗਰ ਨਿਗਮ ਦੇ ਸਾਬਕਾ ਮੇਅਰ ਮਦਨ ਚੌਹਾਨ, ਭਾਜਪਾ ਵਰਕਰ ਨਿਤਿਨ ਕਪੂਰ, ਕਿ੍ਸ਼ਨਾ ਸਿੰਗਲਾ, ਜ਼ਿਲ੍ਹਾ ਉਚੇਰੀ ਸਿੱਖਿਆ ਅਫ਼ਸਰ ਸੁਮਨ ਭਾਟੀਆ, ਡੀ. ਏ. ਵੀ. ਕਾਲਜ ਮੈਨੇਜਮੈਂਟ ਕਮੇਟੀ ਕਿਰਨਾ ਸ਼ਰਮਾ, ਡੀ. ਏ. ਵੀ. ਕਾਲਜ ਯਮੁਨਾਨਗਰ ਢ ਪ੍ਰਬੰਧਕ ਕਮੇਟੀ ਦੇ ਡਾ. ਮੀਨਾਕਸ਼ੀ ਸੈਣੀ, ਡਾ. ਨੀਤਾ ਦਿਵੇਦੀ, ਡਾ. ਗੁਰਸ਼ਰਨ ਕੌਰ, ਪਾਰੁਲ ਸਿੰਘ, ਕਨਿਕਾ ਗੋਇਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੇਟਾ ਅਤੇ ਤਕਨੀਕ ਦੇਵੇਗੀ ਖੇਤੀ ਨੂੰ ਨਵੀਂ ਦਿਸ਼ਾ <br/> ਆਰੀਆ ਏ.ਜੀ. ਨੇ ਸ਼ੁਰੂ ਕੀਤੇ ਸਮਾਰਟ ਫਾਰਮ ਸੈਂਟਰ <br... ਅਗਲੀ ਖ਼ਬਰ ਕਿਊਬਾ ਦੀਆਂ ਸਿੱਖ ਸੰਗਤਾਂ ਵਲੋਂ ਗੁਰਪੁਰਬ ਮਨਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।