23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਡੇਟਾ ਅਤੇ ਤਕਨੀਕ ਦੇਵੇਗੀ ਖੇਤੀ ਨੂੰ ਨਵੀਂ ਦਿਸ਼ਾ <br/> ਆਰੀਆ ਏ.ਜੀ. ਨੇ ਸ਼ੁਰੂ ਕੀਤੇ ਸਮਾਰਟ ਫਾਰਮ ਸੈਂਟਰ <br/>

ਅਜੀਤ ਡੈਸਕ 08-11-2025
ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਭਾਰਤ ਦੇ ਸਭ ਤੋਂ ਵੱਡੇ ਅਤੇ ਮੁਨਾਫ਼ੇ ਵਿਚ ਚੱਲਣ ਵਾਲੇ ਅਨਾਜ ਵਪਾਰ ਪਲੇਟਫਾਰਮ ਆਰੀਆ ਏ.ਜੀ. ਨੇ ਅੱਜ ਦੇਸ਼ ਭਰ ਵਿਚ 25 ਸਮਾਰਟ ਫਾਰਮ ਸੈਂਟਰਾਂ ਦੀ ਸ਼ੁਰੂਆਤ ਕੀਤੀ ਹੈ | ਇਨ੍ਹਾਂ ਸੈਂਟਰਾਂ ਰਾਹੀਂ ਹੁਣ ਤਕਨਾਲੋਜੀ ਅਤੇ ਡੇਟਾ ਇੰਟੈਲੀਜੈਂਸ ਸਿੱਧੇ ਕਿਸਾਨਾਂ ਦੇ ਖੇਤਾਂ ਤੱਕ ਪਹੁੰਚੇਗੀ | ਇਹ ਪਹਿਲ ਆਰੀਆ ਏ.ਜੀ. ਦੇ ਉਸ ਮਿਸ਼ਨ ਦਾ ਅਗਲਾ ਕਦਮ ਹੈ, ਜਿਸ ਵਿਚ ਉਹ ਭਾਰਤ ਦੇ ਛੋਟੇ ਕਿਸਾਨਾਂ ਨੂੰ ਤਕਨੀਕ ਦੀ ਮਦਦ ਨਾਲ ਜਾਗਰੂਕ ਅਤੇ ਡੇਟਾ 'ਤੇ ਆਧਾਰਿਤ ਫ਼ੈਸਲੇ ਲੈਣ ਵਿਚ ਸਸ਼ਕਤ ਬਣਾਉਂਦੇ ਹੋਏ ਇਕ ਫ਼ਾਇਦੇਮੰਦ ਖੇਤੀਬਾੜੀ ਸਿਸਟਮ ਤਿਆਰ ਕਰ ਰਿਹਾ ਹੈ | ਬੀਤੇ ਕੁਝ ਸਾਲਾਂ ਵਿਚ ਆਰੀਆ ਏ.ਜੀ. ਨੇ ਦੇਸ਼ ਦਾ ਸਭ ਤੋਂ ਭਰੋਸੇਮੰਦ ਐਗਰੀ-ਕਾਮਰਸ ਨੈੱਟਵਰਕ ਸਥਾਪਿਤ ਕੀਤਾ ਹੈ, ਜੋ ਲੱਖਾਂ ਕਿਸਾਨਾਂ ਅਤੇ ਉਨ੍ਹਾਂ ਦੇ ਸੰਗਠਨਾਂ ਨੂੰ ਸਟੋਰੇਜ, ਵਿੱਤ ਅਤੇ ਮਾਰਕੀਟ ਨਾਲ ਜੋੜਦਾ ਹੈ | ਇੰਝ ਇਹ ਸਮਾਰਟ ਸੈਂਟਰ ਇਸ ਨੈੱਟਵਰਕ ਨੂੰ ਫ਼ਸਲ ਦੀ ਵਾਢੀ ਤੋਂ ਪਹਿਲਾਂ ਦੇ ਪੜਾਅ ਤੱਕ ਲੈ ਜਾਣ ਵਿਚ ਮਦਦ ਕਰਨਗੇ, ਜਿਸ ਨਾਲ ਕਿਸਾਨ ਤਕਨਾਲੋਜੀ ਦੀ ਮਦਦ ਨਾਲ ਆਸਾਨ ਫ਼ੈਸਲੇ ਲੈ ਸਕਣਗੇ ਅਤੇ ਆਪਣੀ ਪੈਦਾਵਾਰ ਵਧਾ ਸਕਣਗੇ | ਆਰੀਆ ਏ.ਜੀ. ਦੇ ਚੀਫ਼ ਸਸਟੇਨੇਬਿਲਟੀ ਅਧਿਕਾਰੀ ਸ਼ੋਨੋਏ ਮੈਥਿਓ ਨੇ ਕਿਹਾ ਕਿ ਕਿਸਾਨ ਹਮੇਸ਼ਾ ਅਜਿਹੇ ਸਿਸਟਮ ਵਿਚ ਕੰਮ ਕਰਦੇ ਆਏ ਹਨ, ਜਿੱਥੇ ਮਿੱਟੀ, ਮੌਸਮ, ਨੀਤੀਆਂ ਅਤੇ ਬਾਜ਼ਾਰ ਸਭ ਕੁਝ ਅਨਿਸਚਿਤ ਰਹਿੰਦਾ ਹੈ | ਸਮਾਰਟ ਫਾਰਮ ਸੈਂਟਰ ਉਨ੍ਹਾਂ ਨੂੰ ਇਸ ਅਨਿਸਚਿਤਤਾ ਨਾਲ ਨਜਿੱੱਠਣ ਲਈ ਸਮਝ ਅਤੇ ਨੈੱਟਵਰਕ ਪ੍ਰਦਾਨ ਕਰਦੇ ਹਨ | ਜਦੋਂ ਤਕਨਾਲੋਜੀ ਸਿੱਧੇ ਖੇਤ ਤੱਕ ਪਹੁੰਚਦੀ ਹੈ ਅਤੇ ਸਥਾਨਕ ਸਮੁਦਾਇ ਨੂੰ ਇਨ੍ਹਾਂ ਸੈਂਟਰਾਂ ਦਾ ਪ੍ਰਬੰਧਨ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ, ਤਾਂ ਵਾਸਤਵ ਵਿਚ ਕਿਸਾਨਾਂ ਨੂੰ ਅਸਲੀ ਤਾਕਤ ਵਾਪਸ ਮਿਲ ਜਾਂਦੀ ਹੈ | ਇਸ ਤਰ੍ਹਾਂ ਜਾਣਕਾਰੀ ਅਤੇ ਪਹੁੰਚ ਦੇ ਜ਼ਰੀਏ ਮਜ਼ਬੂਤੀ ਪੈਦਾ ਹੁੰਦੀ ਹੈ | ਆਰੀਆ ਏ.ਜੀ. ਦੇ ਸਹਿ ਸੰਸਥਾਪਕ ਅਤੇ ਸੀ.ਈ.ਓ. ਪ੍ਰਸੰਨ ਰਾਓ ਨੇ ਕਿਹਾ ਕਿ ਖੇਤੀਬਾੜੀ ਵਿਚ ਤਰੱਕੀ ਦੀ ਬੁਨਿਆਦ 'ਸਹਿਯੋਗ' ਹੈ ਸਮਾਰਟ ਫਾਰਮ ਸੈਂਟਰ ਇਹ ਦਰਸਾਉਂਦੇ ਹਨ ਕਿ ਜਦੋਂ ਤਕਨੀਕੀ ਮਾਹਿਰ, ਡੇਟਾ ਵਿਗਿਆਨੀ ਅਤੇ ਸਥਾਨਿਕ ਭਾਈਚਾਰਾ ਇਕੱਠਾ ਹੁੰਦਾ ਹੈ ਤਾਂ ਕਿੰਨਾ ਵੱਡਾ ਬਦਲਾਅ ਸੰਭਵ ਹੁੰਦਾ ਹੈ | ਇਹ ਸੈਂਟਰ ਸਾਬਿਤ ਕਰਦੇ ਹਨ ਕਿ ਭਾਰਤ ਦੇ ਕਿਸਾਨਾਂ ਦੀ ਜ਼ਮੀਨੀ ਹਕੀਕਤ ਨੂੰ ਧਿਆਨ ਵਿਚ ਰੱਖ ਕੇ ਸਾਂਝੇਦਾਰੀ ਦੇ ਜ਼ਰੀਏ ਵਿਵਹਾਰਕ ਅਤੇ ਵਿਆਪਕ ਪੱਧਰ 'ਤੇ ਅਪਨਾਏ ਜਾ ਸਕਣ ਵਾਲੇ ਸਮਾਧਾਨ ਤਿਆਰ ਕੀਤੇ ਜਾ ਸਕਦੇ ਹਨ | ਵਰਤਮਾਨ ਵਿਚ ਆਰੀਆ ਏ.ਜੀ. ਦੇਸ਼ ਭਰ ਵਿਚ 1600 ਤੋਂ ਜ਼ਿਆਦਾ ਐਫ.ਪੀ.ਓ. ਅਤੇ 8 ਲੱਖ ਤੋਂ ਵੱਧ ਕਿਸਾਨਾਂ ਦੇ ਨਾਲ ਕੰਮ ਕਰ ਰਿਹਾ ਹੈ | ਇਹ ਆਪਣੇ ਨੈੱਟਵਰਕ ਵਿਚ 60 ਜ਼ਿਲਿ੍ਹਆਂ ਨੂੰ ਕਵਰ ਕਰਦਾ ਹੈ, ਜਿਸ ਵਿਚ 12,000 ਤੋਂ ਵੱਧ ਗੋਦਾਮ ਸ਼ਾਮਿਲ ਹਨ | ਇਹ ਹਰ ਸਾਲ ਲਗਭਗ 3 ਬਿਲੀਅਨ ਅਮਰੀਕੀ ਡਾਲਰ ਮੁੱਲ ਦਾ ਅਨਾਜ ਇਕੱਠਾ ਕਰਦਾ ਹੈ ਅਤੇ ਕਿਸਾਨਾਂ ਅਤੇ ਉਨ੍ਹਾਂ ਦੇ ਸੰਗਠਨਾਂ ਨੂੰ 1.5 ਬਿਲੀਅਨ ਅਮਰੀਕੀ ਡਾਲਰ ਦਾ ਕ੍ਰੈਡਿਟ ਉਪਲਬਧ ਕਰਵਾਉਂਦਾ ਹੈ |

ਪਿਛਲੀ ਖ਼ਬਰ ਚੋਰੀ ਦੇ 25 ਮੋਟਰਸਾਈਕਲਾਂ ਸਮੇਤ 2 ਮੁਲਜ਼ਮ ਕਾਬੂ <br/> ਅਗਲੀ ਖ਼ਬਰ ਰਾਸ਼ਟਰੀ ਗੀਤ 'ਵੰਦੇ ਮਾਤਰਮ' ਦੀ 150ਵੀਂ ਵਰ੍ਹੇਗੰਢ ਦੇ ਸੰਪੂਰਨਤਾ ਮੌਕੇ ਡੀ. ਏ. ਵੀ. ਗਰਲਜ਼ ਕਾਲਜ ਵਿਖੇ ਜ਼ਿਲ੍ਹਾ ਪੱਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।