ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਕੇਂਦਰੀ ਅਧਿਆਪਕ ਯੋਗਤੀ ਪ੍ਰੀਖਿਆ (ਸੀ. ਟੀ. ਈ. ਟੀ. ) ਫਰਵਰੀ 2026 ਦੇ ਲਈ ਹੁਣ ਤਿਆਰੀ ਦਾ ਸਮਾਂ ਆ ਗਿਆ ਹੈ | ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐਸ. ਈ.) ਵਲੋਂ ਸੀ. ਟੀ. ਈ. ਟੀ. ਫਰਵਰੀ ਸੈਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਅਰਜ਼ੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਹੋ ਜਾਵੇਗੀ | ਸੀ. ਟੀ. ਈ. ਟੀ. ਪ੍ਰੀਖਿਆ ਦੇਸ਼ ਭਰ ਵਿਚ ਲੱਖਾਂ ਉਮੀਦਵਾਰਾਂ ਲਈ ਉਹ ਦਰਵਾਜ਼ਾ ਹੈ ਜਿਸ ਨਾਲ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕ ਬਣਨ ਦਾ ਰਸਤਾ ਖੁੱਲ੍ਹਦਾ ਹੈ | ਇਹ ਪ੍ਰੀਖਿਆ 8 ਫਰਵਰੀ, 2026 ਨੂੰ ਹੋਵੇਗੀ | ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਫਾਰਮ ਭਰ ਸਕਦੇ ਹਨ | ਸੀ. ਬੀ. ਐਸ. ਈ. ਵਲੋਂ ਜਾਰੀ ਜਾਣਕਾਰੀ ਅਨੁਸਾਰ ਸੀ. ਟੀ. ਈ. ਟੀ. ਫਰਵਰੀ 2026 ਪ੍ਰੀਖਿਆ 8 ਫਰਵਰੀ 2026 ਨੂੰ ਦੇਸ਼ ਭਰ ਵਿਚ ਹੋਵੇਗੀ | ਪ੍ਰੀਖਿਆ ਕੇਂਦਰ ਅਰਜ਼ੀਆਂ ਦੀ ਗਿਣਤੀ ਦੇ ਆਧਾਰ 'ਤੇ ਨਿਰਧਾਰਤ ਕੀਤੇ ਜਾਣਗੇ | ਪ੍ਰੀਖਿਆ ਪਿਛਲੇ ਸੈਸ਼ਨਾਂ ਵਾਂਗ ਆਫਲਾਈਨ ਕਰਵਾਈ ਜਾ ਸਕਦੀ ਹੈ |