23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਦਿੱਲੀ ਦੇ ਟਿਕਰੀ ਕਲਾਂ ਇੰਡਸਟਰੀਅਲ ਏਰੀਆ ਵਿਚ ਭਿਆਨਕ ਅੱਗ ਲੱਗੀ ਬਚਾਅ ਕਾਰਜ ਜਾਰੀ

ਅਜੀਤ ਡੈਸਕ 08-11-2025
ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਵੀਰਵਾਰ ਦੇਰ ਰਾਤ ਨੂੰ ਦਿੱਲੀ ਦੇ ਟਿਕਰੀ ਕਲਾਂ ਉਦਯੋਗਿਕ ਖੇਤਰ ਵਿਚ ਇਕ ਗੋਦਾਮ ਵਿਚ ਭਿਆਨਕ ਅੱਗ ਲਗ ਗਈ | ਫਾਇਰ ਵਿਭਾਗ ਨੂੰ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਦੀ ਘਟਨਾ ਬਾਰੇ ਫੋਨ ਆਇਆ | ਮੌਕੇ 'ਤੇ 10 ਟੈਂਕਰ ਭੇਜੇ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ ਜਾਰੀ ਹਨ | ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ | ਹੋਰ ਜਾਣਕਾਰੀ ਦੀ ਉਡੀਕ ਹੈ |
ਇਗਨੂ ਨੇ ਦਸੰਬਰ ਟੀ.ਈ.ਈ. ਅਸਾਈਨਮੈਂਟ ਜਮ੍ਹਾਂ ਕਰਨ ਦੀ ਆਖਰੀ ਮਿਤੀ ਵਧਾਈ
ਨਵੀਂ ਦਿੱਲੀ, 7 ਨਵੰਬਰ (ਮਿਸਰਦੀਪ ਭਾਟੀਆ)-ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਵਿਚ ਪੜ੍ਹ ਰਹੇ ਵਿਦਿਆਰਥੀਆਂ ਲਈ ਇਗਨੂ ਨੇ ਦਸੰਬਰ 2025 ਦੀ ਟਰਮ ਐਂਡ ਪ੍ਰੀਖਿਆ (ਟੀ.ਈ.ਈ.) ਲਈ ਅਸਾਈਨਮੈਂਟ ਜਮ੍ਹਾਂ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ | ਇਗਨੂ ਟੀ.ਈ.ਈ. ਅਸਾਈਨਮੈਂਟ ਜਮ੍ਹਾਂ ਕਰਨ ਦੀ ਆਖਰੀ ਮਿਤੀ ਹੁਣ 20 ਨਵੰਬਰ, 2025 ਹੈ | ਇਗਨੂ ਨੇ ਇਸ ਸੰਬੰਧ ਵਿਚ ਇਕ ਨੋਟਿਸ ਵੀ ਜਾਰੀ ਕੀਤਾ ਹੈ | ਇਗਨੂ ਦਸੰਬਰ 2025 ਟਰਮ ਐਂਡ ਪ੍ਰੀਖਿਆ-1 ਦਸੰਬਰ, 2025 ਤੋਂ ਸ਼ੁਰੂ ਹੋਵੇਗੀ ਅਤੇ ਅੰਤਿਮ ਪ੍ਰੀਖਿਆ 4 ਜਨਵਰੀ, 2026 ਨੂੰ ਲਈ ਜਾਵੇਗੀ |

ਪਿਛਲੀ ਖ਼ਬਰ ਯੂ.ਪੀ.ਐਸ.ਸੀ. ਇੰਜੀਨੀਅਰਿੰਗ ਸੇਵਾ ਪ੍ਰੀਖਿਆ ਦੀ ਮਿਤੀ ਐਲਾਨੀ <br/> ਅਗਲੀ ਖ਼ਬਰ ਦਿੱਲੀ ਕਮੇਟੀ ਵੱਲੋਂ 'ਹਿੰਦ ਦੀ ਚਾਦਰ' ਗੀਤ ਲਈ ਸਤਿੰਦਰ ਸਰਤਾਜ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।