ਨਵੀਂ ਦਿੱਲੀ, 7 ਨਵੰਬਰ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ ਉਨ੍ਹਾਂ ਦੇ ਗੀਤ Tਹਿੰਦ ਦੀ ਚਾਦਰU ਲਈ ਸਨਮਾਨਿਤ ਕੀਤਾ ਗਿਆ¢ ਪ੍ਰੈੱਸ ਕਾਨਫ਼ਰੰਸ ਦੌਰਾਨ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਾਇਕ ਵਜੋਂ ਡਾ. ਸਰਤਾਜ ਨੇ ਕਈ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾਏ ਹਨ ਪਰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ਉੱਤੇ ਉਨ੍ਹਾਂ ਵੱਲੋਂ ਗਾਇਆ ਗਿਆ Tਹਿੰਦ ਦੀ ਚਾਦਰU ਗੀਤ ਉਨ੍ਹਾਂ ਦੇ ਗਾਇਨ ਜੀਵਨ ਦਾ ਮੀਲ ਪੱਥਰ ਸਾਬਤ ਹੋਵੇਗਾ¢ ਇਸ ਗੀਤ ਵਿੱਚ ਡਾ. ਸਰਤਾਜ ਨੇ ਗੁਰੂ ਤੇਗ਼ ਬਹਾਦਰ ਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ Tਤੇਗ਼ ਮਲ ਤੋਂ ਤੇਗ਼ ਬਹਾਦਰU ਬਣਨ ਤੱਕ ਦਾ ਸਫ਼ਰ ਤੋਂ ਲੈ ਕੇ ਹੋਰ ਇਤਿਹਾਸ ਨੂੰ ਕੁਝ ਹੀ ਮਿੰਟਾਂ ਦੇ ਗੀਤ ਵਿੱਚ ਬਿਆਨ ਕੀਤਾ ਹੈ ¢ ਡਾ. ਸਤਿੰਦਰ ਸਰਤਾਜ ਨੇ ਕਿਹਾ ਕਿ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਤੇ ਜੋ ਉਨ੍ਹਾਂ ਨੂੰ ਇਹ ਗੀਤ ਲਿਖਣ ਤੇ ਗਾਉਣ ਦਾ ਮੌਕਾ ਮਿਲਿਆ ¢ ਉਨ੍ਹਾਂ ਕਿਹਾ ਕਿ ਇਹ ਗੀਤ ਉਨ੍ਹਾਂ ਨੇ ਹਿੰਦੀ ਵਿਚ ਇਸ ਲਈ ਲਿਖਿਆ ਤਾਂ ਜੋ ਹਿੰਦੀ ਭਾਸ਼ਾ ਰਾਹੀਂ ਦੇਸ਼ ਦੇ ਹਰ ਰਾਜ ਅਤੇ ਹਰ ਘਰ ਤੱਕ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੀ ਕਹਾਣੀ ਪਹੁੰਚ ਸਕੇ ¢