09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਵਿਖੇ ਜਾਰੀ 48ਵਾਂ ਯੁਵਾ ਮੇਲਾ ਸਮਾਪਤ

ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਯਮੁਨਾਨਗਰ ਵਿਖੇ ਜਾਰੀ 48ਵੇਂ ਯੁਵਾ ਮੇਲੇ 'ਚ ਓਵਰਆਲ ਟਰਾਫ਼ੀ ਜਿੱਤਣ ਵਾਲੀ ਗੁਰੂ ਨਾਨਕ ਗਰਲਜ਼ ਕਾਲਜ ਦੀ ਟੀਮ ਮੁੱਖ ਮਹਿਮਾਨਾਂ ਤੇ ਪ੍ਰਬੰਧਕਾਂ ਨਾਲ | ਤਸਵੀਰ :ਨਿਮਰ <br/> 19-10-2025
ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਕੁਰੂਕਸ਼ੇਤਰ ਯੂਨੀਵਰਸਿਟੀ ਯੁਵਾ ਤੇ ਸੱਭਿਆਚਾਰਕ ਵਿਭਾਗ ਦੁਆਰਾ ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਯਮੁਨਾਨਗਰ ਵਿਖੇ ਕਰਵਾਇਆ ਜਾ ਰਿਹਾ 48ਵਾਂ ਯੁਵਾ ਮੇਲਾ ਅੱਜ ਸਮਾਪਤ ਹੋ ਗਿਆ | ਇਸ ਮੇਲੇ 'ਚ 15 ਕਾਲਜਾਂ ਦੀਆਂ ਵਿਦਿਆਰਥਣਾਂ ਨੇ 42 ਵਿਸ਼ਿਆਂ 'ਤੇ ਮੁਕਾਬਲਿਆਂ 'ਚ ਹਿੱਸਾ ਲਿਆ | ਸਮਾਪਤੀ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਪੁੱਜੇ ਸਥਾਨਕ ਮੇਅਰ ਸੁਮਨ ਬਾਹਮਣੀ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਸਪਰਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਅਜਿਹੇ ਪਲੇਟਫਾਰਮ ਵਿਦਿਆਰਥੀਆਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹਨ | ਉਨ੍ਹਾਂ ਸਾਰੀਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਨ ਦੇ ਨਾਲ ਹੀ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਇਹ ਮੇਲਾ ਕਾਲਜ ਦੇ ਜਨਰਲ ਸਕੱਤਰ ਮਨੋਰੰਜਨ ਸਿੰਘ ਸਾਹਨੀ ਦੀ ਅਗਵਾਈ ਹੇਠ ਸਫਲਤਾਪੂਰਵਕ ਸਮਾਪਤ ਹੋਇਆ | ਸੰਤ ਨਿਸ਼ਚਲ ਸਿੰਘ ਕਾਲਜ ਫਾਰ ਵੂਮੈਨ ਦੇ ਡਾਇਰੈਕਟਰ ਡਾ. ਏ. ਐਸ. ਨੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਜੀ. ਐਨ. ਜੀ. ਕਾਲਜ ਦੇ ਡਾਇਰੈਕਟਰ ਡਾ. ਵਰਿੰਦਰ ਗਾਂਧੀ, ਸੰਤ ਨਿਸ਼ਚਲ ਸਿੰਘ ਕਾਲਜ ਫਾਰ ਵੂਮੈਨ ਦੀ ਪਿ੍ੰ. ਡਾ. ਇੰਦੂ ਸ਼ਰਮਾ ਤੇ ਜੀ. ਐਨ. ਜੀ. ਕਾਲਜ ਦੀ ਪਿ੍ੰ. ਡਾ. ਸੁਖਵਿੰਦਰ ਕੌਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਨਾਮ ਵੰਡ ਸਮਾਰੋਹ 'ਚ ਡਾ. ਰਿਸ਼ੀਪਾਲ ਚੇਅਰਮੈਨ ਸੱਭਿਆਚਾਰਕ ਪ੍ਰੀਸ਼ਦ, ਅਸ਼ਵਨੀ ਦੱਤਾ ਕਾਲਜ ਪ੍ਰਬੰਧਕ ਕਮੇਟੀ ਮੈਂਬਰ, ਅਸ਼ੋਕ ਚੌਧਰੀ ਮੈਂਬਰ ਯੁਵਾ ਤੇ ਸੱਭਿਆਚਾਰਕ ਵਿਭਾਗ ਤੇ ਡਾ. ਸੁਦੇਸ਼ ਰਾਵਲ ਸੁਪਰਵਾਈਜ਼ਰ ਯੁਵਾ ਮੇਲਾ ਨੇ ਮਹਿਮਾਨਾਂ ਵਜੋਂ ਹਾਜ਼ਰੀ ਲੁਆਈ | ਮੇਲੇ ਦੌਰਾਨ ਓਵਰਆਲ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ ਯਮੁਨਾਨਗਰ ਨੇ ਜਿੱਤੀ ਜਦਕਿ ਉਪ ਜੇਤੂ ਟਰਾਫ਼ੀ ਡੀ. ਏ. ਵੀ. ਕਾਲਜ ਫਾਰ ਗਰਲਜ਼ ਯਮੁਨਾਨਗਰ ਦੇ ਹਿੱਸੇ ਆਈ | ਇਸ ਤੋਂ ਇਲਾਵਾ ਸੰਗੀਤ ਮੁਕਾਬਲੇ ਦੀ ਟਰਾਫ਼ੀ ਗੁਰੂ ਨਾਨਕ ਗਰਲਜ਼, ਡਾਂਸ ਮੁਕਾਬਲੇ ਦੀ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ, ਥੀਏਟਰ ਮੁਕਾਬਲੇ ਦੀ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ, ਸਾਹਿਤਕ ਮੁਕਾਬਲੇ ਦੀ ਟਰਾਫ਼ੀ ਗੁਰੂ ਨਾਨਕ ਗਰਲਜ਼ ਕਾਲਜ, ਫਾਈਨ ਆਰਟਸ ਮੁਕਾਬਲੇ ਦੀ ਟਰਾਫੀ ਡੀ. ਏ. ਵੀ. ਕਾਲਜ ਫਾਰ ਗਰਲਜ਼ ਨੇ ਆਪਣੇ ਨਾਂਅ ਕੀਤੀ | ਮੇਲੇ ਦੇ ਤੀਜੇ ਤੇ ਅੰਤਿਮ ਦਿਨ ਚਾਰਾਂ ਸਟੇਜਾਂ 'ਤੇ 10 ਮੁਕਾਬਲੇ ਕਰਵਾਏ ਗਏ ਜਿਨ੍ਹਾਂ 'ਚੋਂ ਹਰਿਆਣਵੀਂ ਸਮੂਹਿਕ ਡਾਂਸ, ਵੈਸਟਰਨ ਵੋਕਲ ਸੋਲੋ, ਗਰੁੱਪ ਸੌਂਗ ਵੈਸਟਰ, ਹਿੰਦੀ ਭਾਸ਼ਣ ਤੇ ਸੋਲੋ ਡਾਂਸ ਫੀਮੇਲ ਮੁਕਾਬਲੇ 'ਚ ਗੁਰੂ ਨਾਨਕ ਗਰਲਜ਼ ਕਾਲਜ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ ਸੋਲੋ ਡਾਂਸ ਮੇਲ 'ਚ ਐਮ. ਐਲ. ਐਨ. ਕਾਲਜ ਰਾਦੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਅੰਗਰੇਜ਼ੀ ਭਾਸ਼ਣ ਮੁਕਾਬਲੇ 'ਚ ਡੀ. ਏ. ਵੀ. ਕਾਲਜ ਫਾਰ ਗਰਲਜ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਗੁਰੂ ਨਾਨਕ ਗਰਲਜ਼ ਕਾਲਜ ਨੂੰ ਦੂਜੇ ਸਥਾਨ 'ਤੇ ਸਬਰ ਕਰਨਾ ਪਿਆ | ਪ੍ਰੋਗਰਾਮ ਦੇ ਸਫਲ ਸੰਚਾਲਨ 'ਚ ਸਲਾਹਕਾਰ ਡਾ. ਤਰਨਦੀਪ ਕੌਰ, ਡਾ. ਰਮਨੀਤ ਕੌਰ, ਪ੍ਰੋ. ਬਬੀਲਾ ਚੌਹਾਨ, ਡਾ. ਅੰਬਿਕਾ ਕਸ਼ੱਯਪ ਤੇ ਸੰਧਿਆ ਸੁਖਮਨ ਗਾਂਧੀ ਨੇ ਅਹਿਮ ਭੂਮਿਕਾ ਨਿਭਾਈ | ਇਸ ਤੋਂ ਇਲਾਵਾ ਕੋਆਰਡੀਨੇਟਰ ਕਰਮਜੀਤ ਕੌਰ, ਡਾ. ਗੁਰਮੀਤ ਕੌਰ, ਜਸਪ੍ਰੀਤ ਕੌਰ ਅਤੇ ਰੇਖਾ ਸ਼ਰਮਾ ਵਲੋਂ ਵੀ ਪ੍ਰੋਗਰਾਮ ਦੀ ਸਫ਼ਲਤਾ ਲਈ ਅਹਿਮ ਭੂਮਿਕਾ ਨਿਭਾਈ ਗਈ |
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਮਨਾਇਆ ਦੀਵਾਲੀ ਦਾ ਤਿਉਹਾਰ <br/> ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ 'ਨਸ਼ਾ ਛੁਡਾਊ ਜਾਗਰੂਕਤਾ' ਵਿਸ਼ੇ 'ਤੇ ਨੁੱਕੜ ਨਾਟਕ ਪੇਸ਼ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।