30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਾਰਾਇਣਗੜ੍ਹ ਬੱਸ ਅੱਡੇ ਅਤੇ ਸ਼ਿਵ ਕਾਲੋਨੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ

ਅਜੀਤ ਡੈਸਕ 20-07-2025
ਨਾਰਾਇਣਗੜ੍ਹ, 19 ਜੁਲਾਈ (ਪੀ ਸਿੰਘ)-ਸਿਵਲ ਹਸਪਤਾਲ ਨਾਰਾਇਣਗੜ੍ਹ ਵਲੋਂ ਅੱਜ ਬੱਸ ਸਟੈਂਡ ਵਿਖੇ ਇਕ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ 'ਚ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੇ ਐਚ. ਬੀ. ਅਤੇ ਬਲੱਡ ਸ਼ੂਗਰ ਦੇ ਟੈਸਟ ਕੀਤੇ ਗਏ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ. ਐਮ. ਓ. ਡਾ. ਰਾਕੇਸ਼ ਸੈਣੀ ਅਤੇ ਡਾ. ਨਿਤੀਸ਼ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਹਰ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਨਿਯਮਿਤ ਤੌਰ 'ਤੇ ਲਗਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਟਰਾਂਸਪੋਰਟ ਵਿਭਾਗ ਦੇ ਕਰਮਚਾਰੀਆਂ ਦੀ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਕੇ ਜ਼ਰੂਰੀ ਸਲਾਹ ਅਤੇ ਇਲਾਜ ਪ੍ਰਦਾਨ ਕਰਨਾ ਹੈ | ਇਸ ਮੌਕੇ ਡਾਕਟਰਾਂ ਦੀ ਟੀਮ ਦੁਆਰਾ ਕਰਮਚਾਰੀਆਂ ਦੀ ਮੌਕੇ 'ਤੇ ਜਾਂਚ ਕੀਤੀ ਗਈ ਅਤੇ ਜਿਨ੍ਹਾਂ ਨੂੰ ਸ਼ੂਗਰ ਜਾਂ ਐੱਚ. ਬੀ. ਦੀ ਸਮੱਸਿਆ ਸੀ, ਉਨ੍ਹਾਂ ਨੂੰ ਹੋਰ ਡਾਕਟਰੀ ਇਲਾਜ ਅਤੇ ਜੀਵਨ ਸ਼ੈਲੀ 'ਚ ਬਦਲਾਅ ਦੀ ਸਲਾਹ ਦਿੱਤੀ ਗਈ | ਇਸੇ ਤਰ੍ਹਾਂ ਸ਼ਿਵ ਕਾਲੋਨੀ ਵਿਖੇ ਵੀ ਅਨੀਮੀਆ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਕੁੱਲ 30 ਲੋਕਾਂ ਦੇ ਐਚ. ਬੀ. ਪੱਧਰ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚ ਛੋਟੇ ਬੱਚੇ ਵੀ ਸ਼ਾਮਿਲ ਸਨ | ਚੈੱਕਅੱਪ ਦੌਰਾਨ 4 ਬੱਚਿਆਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ 10 ਗਰਭਵਤੀ ਔਰਤਾਂ ਦਾ (ਐਂਟ ਨੇਟਲ ਕੇਅਰ) ਚੈੱਕਅੱਪ ਕੀਤਾ ਗਿਆ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਅਨੀਮੀਆ ਦੀ ਰੋਕਥਾਮ, ਸੰਤੁਲਿਤ ਖੁਰਾਕ ਦੀ ਮਹੱਤਤਾ ਅਤੇ ਆਇਰਨ ਨਾਲ ਭਰਪੂਰ ਭੋਜਨ ਬਾਰੇ ਜਾਗਰੂਕ ਕੀਤਾ | ਕੈਂਪ 'ਚ ਔਰਤਾਂ ਅਤੇ ਬੱਚਿਆਂ ਦੀ ਜਾਂਚ ਨੂੰ ਤਰਜੀਹ ਦਿੱਤੀ ਗਈ |
ਪਿਛਲੀ ਖ਼ਬਰ 16 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗਿ੍ਫ਼ਤਾਰ ਅਗਲੀ ਖ਼ਬਰ ਰਤੀਆ ਵਿਧਾਇਕ ਵਲੋਂ ਦੁੱਗਲ ਨੂੰ ਕਾਲੀ ਜੀਭ ਵਾਲੀ ਕਹਿਣਾ ਦੇਸ਼ ਦੀ ਹਰ ਅÏਰਤ ਦਾ ਅਪਮਾਨ-ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।