30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

16 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮ ਗਿ੍ਫ਼ਤਾਰ

ਅਜੀਤ ਡੈਸਕ 20-07-2025
ਯਮੁਨਾਨਗਰ, 19 ਜੁਲਾਈ (ਪ੍ਰੋ. ਅਵਤਾਰ ਸਿੰਘ)-ਹਮੀਦਾ ਚੌਕੀ ਦੀ ਪੁਲਿਸ ਨੇ ਇਕ 16 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਚੌਕੀ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਖੇਤਰ ਦੀ ਰਹਿਣ ਵਾਲੀ ਇਕ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਸ ਦੀ 16 ਸਾਲਾ ਨਾਬਾਲਗ ਧੀ 9ਵੀਂ ਜਮਾਤ 'ਚ ਪੜ੍ਹਦੀ ਹੈ | ਜਦੋਂ ਉਹ ਪੜ੍ਹਨ ਲਈ ਸਕੂਲ ਜਾਂਦੀ ਹੈ ਤਾਂ ਹਮੀਦਾ ਦੇ ਰਹਿਣ ਵਾਲੇ ਨਿਸਾਰ ਦਾ ਪੁੱਤਰ ਸਾਹਿਲ ਅਤੇ ਉਸ ਦੀ ਮਾਸੀ ਦਾ ਪੁੱਤਰ ਅਰਮਾਨ ਉਸ ਦੀ ਧੀ ਦਾ ਸਾਈਕਲ 'ਤੇ ਪਿੱਛਾ ਕਰਦੇ ਹਨ ਅਤੇ ਉਸ ਨਾਲ ਛੇੜਛਾੜ ਕਰਦੇ ਹਨ | ਬੀਤੀ 19 ਜੁਲਾਈ ਨੂੰ ਮੁਲਜ਼ਮ ਸਾਹਿਲ ਨੇ ਉਸ ਦੀ ਧੀ ਨਾਲ ਦੁਬਾਰਾ ਛੇੜਛਾੜ ਕੀਤੀ ਅਤੇ ਉਕਤ ਮੁਲਜ਼ਮਾਂ ਤੋਂ ਤੰਗ ਆ ਕੇ ਉਸ ਨੇ ਸਾਰੀ ਗੱਲ ਮੈਨੂੰ (ਸ਼ਿਕਾਇਤਕਰਤਾ) ਨੂੰ ਦੱਸੀ | ਇਸ ਤੋਂ ਬਾਅਦ ਜਦੋਂ ਉਹ ਖ਼ੁਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਾਹਿਲ ਦੇ ਘਰ ਸ਼ਿਕਾਇਤ ਕਰਨ ਲਈ ਗਈ ਤਾਂ ਅੱਗਿਓਾ ਸਾਹਿਲ ਦੇ ਪਰਿਵਾਰ ਵਲੋਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਕਿਹਾ ਕਿ ਸਾਹਿਲ ਅਤੇ ਅਰਮਾਨ ਇਸੇ ਤਰ੍ਹਾਂ ਉਸ ਦੀ ਧੀ ਨਾਲ ਛੇੜਛਾੜ ਕਰਦੇ ਰਹਿਣਗੇ ਅਤੇ ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤੁਹਾਡੀ ਧੀ ਨੂੰ ਅਗਵਾ ਕਰ ਲੈਣਗੇ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਗਿ੍ਫ਼ਤਾਰ ਲਈ ਏ. ਐਸ. ਆਈ. ਸੁਦੇਸ਼ ਦੀ ਅਗਵਾਈ ਹੇਠ ਇਕ ਟੀਮ ਗਠਿਤ ਕੀਤੀ, ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਪੁਰਾਣਾ ਹਮੀਦਾ ਦੇ ਵਸਨੀਕ ਸਾਹਿਲ ਪੁੱਤਰ ਨਿਸਾਰ ਅਤੇ ਅਰਮਾਨ ਪੁੱਤਰ ਇਕਬਾਲ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਵਲੋਂ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ |
ਪਿਛਲੀ ਖ਼ਬਰ ਕਾਰ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਨਾਰਾਇਣਗੜ੍ਹ ਬੱਸ ਅੱਡੇ ਅਤੇ ਸ਼ਿਵ ਕਾਲੋਨੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।