30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਰਤੀਆ ਵਿਧਾਇਕ ਵਲੋਂ ਦੁੱਗਲ ਨੂੰ ਕਾਲੀ ਜੀਭ ਵਾਲੀ ਕਹਿਣਾ ਦੇਸ਼ ਦੀ ਹਰ ਅÏਰਤ ਦਾ ਅਪਮਾਨ-ਸਿੰਗਲਾ

ਅਜੀਤ ਡੈਸਕ 20-07-2025
ਰਤੀਆ, 19 ਜੁਲਾਈ (ਬੇਅੰਤ ਕੌਰ ਮੰਡੇਰ)- ਭਾਜਪਾ ਮੰਡਲ ਪ੍ਰਧਾਨ ਅੰਕਿਤ ਸਿੰਗਲਾ ਅਤੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਇੰਦਰ ਗਾਵੜੀ ਨੇ ਵਿਧਾਇਕ ਜਰਨੈਲ ਸਿੰਘ ਵਲੋਂ ਪੈੱ੍ਰਸ ਕਾਨਫ਼ਰੰਸ ਵਿਚ ਕਹੇ ਗਏ ਸ਼ਬਦਾਂ 'ਤੇ ਆਪਣੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਰਤੀਆ ਵਿਧਾਇਕ ਵਲੋਂ ਸਾਬਕਾ ਸਾਂਸਦ ਸੁਨੀਤਾ ਦੁੱਗਲ ਨੂੰ ਕਾਲੀ ਜੀਭ ਵਾਲੀ ਕਹਿਣਾ ਨਿੰਦਾ ਯੋਗ ਹੈ | ਉਨ੍ਹਾਂ ਵਿਧਾਇਕ ਦੇ ਬਿਆਨ ਨੂੰ ਨਾ ਸਿਰਫ਼ ਮੰਦਭਾਗਾ ਦੱਸਿਆ ਸਗੋਂ ਪੂਰੇ ਦੇਸ਼ ਦੀਆਂ ਅÏਰਤਾਂ ਦੀ ਇੱਜ਼ਤ 'ਤੇ ਹਮਲਾ ਵੀ ਦੱਸਿਆ | ਰੈਸਟ ਹਾਊਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਅੰਕਿਤ ਸਿੰਗਲਾ ਨੇ ਕਿਹਾ ਕਿ ਵਿਧਾਇਕ ਜਰਨੈਲ ਸਿੰਘ ਵਲੋਂ ਸਾਬਕਾ ਸੰਸਦ ਮੈਂਬਰ ਅਤੇ ਸਾਡੀ ਸਤਿਕਾਰਯੋਗ ਨੇਤਾ ਸੁਨੀਤਾ ਦੁੱਗਲ ਲਈ ਵਰਤੀ ਗਈ ਭੱਦੀ ਭਾਸ਼ਾ ਬਹੁਤ ਹੀ ਨਿੰਦਣਯੋਗ ਹੈ | ਇਹ ਸਿਰਫ਼ ਇੱਕ ਅÏਰਤ ਦਾ ਹੀ ਨਹੀਂ ਸਗੋਂ ਭਾਰਤ ਦੀ ਹਰ ਅÏਰਤ ਦਾ ਅਪਮਾਨ ਹੈ | ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਕਿਸੇ ਵੀ ਜਨ ਪ੍ਰਤੀਨਿਧੀ ਨੂੰ ਨਹੀਂ ਬੋਲਣੇ ਚਾਹੀਦੇ | ਮੰਡਲ ਪ੍ਰਧਾਨ ਅੰਕਿਤ ਸਿੰਗਲਾ ਨੇ ਕਿਹਾ ਕਿ ਜਨ ਪ੍ਰਤੀਨਿਧੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਲੀਕੇਦਾਰ ਭਾਸ਼ਾ ਅਤੇ ਵਿਵਹਾਰ ਦੀ ਪਾਲਣਾ ਕਰਨ, ਪਰ ਜਰਨੈਲ ਸਿੰਘ ਦੀ ਇਹ ਟਿੱਪਣੀ ਬਹੁਤ ਇਤਰਾਜ਼ਯੋਗ ਹੈ | ਜਿਸ ਲਈ ਵਿਧਾਇਕ ਜਰਨੈਲ ਸਿੰਘ ਨੂੰ ਸੁਨੀਤਾ ਦੁੱਗਲ ਅਤੇ ਭਾਰਤ ਦੀ ਹਰ ਅÏਰਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ | ਇਸ ਮੌਕੇ ਭਾਜਪਾ ਜ਼ਿਲ੍ਹਾ ਉਪ ਪ੍ਰਧਾਨ ਇੰਦਰ ਗਾਵੜੀ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ 2 ਦਿਨ ਪਹਿਲਾਂ ਰਤੀਆ ਖੇਤਰ ਦਾ ਦੌਰਾ ਕੀਤਾ ਸੀ ਅਤੇ ਲੋਕਾਂ ਗਾਇਆ ਦੀਆਂ ਸਮੱਸਿਆਵਾਂ ਸੁਣੀਆਂ ਸਨ | ਫਿਰ ਉਨ੍ਹਾਂ ਰਤੀਆ ਨਗਰਪਾਲਿਕਾ ਵਿਚ ਭਿ੍ਸ਼ਟਾਚਾਰ ਬਾਰੇ ਕਿਹਾ ਕਿ ਉਹ ਜਲਦੀ ਹੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਮਿਲਣਗੇ ਅਤੇ ਨਗਰਪਾਲਿਕਾ ਦਾ ਉਕਤ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਾਵੇਗਾ ਅਤੇ ਜੇਕਰ ਕੋਈ ਅਧਿਕਾਰੀ, ਕਰਮਚਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਜਰਨੈਲ ਸਿੰਘ ਬਿਮਾਰ ਹਨ, ਤਾਂ ਭਾਰਤੀ ਜਨਤਾ ਪਾਰਟੀ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰਦੀ ਹੈ | ਭਾਜਪਾ ਵਰਕਰਾਂ ਨੇ ਮੰਗ ਕੀਤੀ ਕਿ ਕਾਂਗਰਸ ਵਿਧਾਇਕ ਜਰਨੈਲ ਸਿੰਘ ਆਪਣੇ ਬਿਆਨ 'ਤੇ ਦੇਸ਼ ਦੀਆਂ ਸਾਰੀਆਂ ਅÏਰਤਾਂ ਤੋਂ ਤੁਰੰਤ ਜਨਤਕ ਤੌਰ 'ਤੇ ਮੁਆਫ਼ੀ ਮੰਗਣ | ਇਸ ਮੌਕੇ ਮੰਡਲ ਪ੍ਰਧਾਨ ਅੰਕਿਤ ਸਿੰਗਲਾ, ਜ਼ਿਲ੍ਹਾ ਉਪ ਪ੍ਰਧਾਨ ਇੰਦਰ ਗਾਵੜੀ, ਸਾਬਕਾ ਜਨਰਲ ਸਕੱਤਰ ਵਿਨੋਦ ਜੱਗਾ, ਜ਼ਿਲ੍ਹਾ ਮੀਤ ਪ੍ਰਧਾਨ ਵਿਗਿਆਨ ਸਾਗਰ ਬਾਘਲਾ, ਮੰਡਲ ਪ੍ਰਧਾਨ ਦਿਹਾਤੀ ਲਖਵਿੰਦਰ ਸਿੰਘ ਬੱਬਨਪੁਰ, ਸਾਬਕਾ ਸਰਪੰਚ ਰਾਧੇ ਸ਼ਿਆਮ, ਸੁਨੀਲ ਇੰਦੌਰਾ, ਧਰਮਪਾਲ ਸ਼ਰਮਾ, ਰੂਪ ਸਿੰਘ ਕਮਾਨਾ, ਬਿੱਟੂ ਗੁਰਜਰ, ਜਸਵੀਰ ਠੇਕੇਦਾਰ, ਮੰਡਲ ਸਕੱਤਰ ਜੈਕੀ ਗਰਗ, ਮੰਡਲ ਮੀਤ ਪ੍ਰਧਾਨ ਪ੍ਰਵੀਨ ਗਰਗ, ਅਨੂਪ ਗੋਦਾਰਾ, ਰਾਧੇ ਸ਼ਿਆਮ, ਡਾ: ਹਰਦੇਵ ਮਹਿਰਾ, ਰਵੀ ਦੱਤ ਭਾਰਤੀ, ਰਮੇਸ਼ ਵਿੱਕੀ ਮਹਿਮਦਕੀ, ਸੁਖਮਨ ਸਿੰਘ, ਉਮੇਸ਼ ਰਘੂਵੰਸ਼ੀ, ਹੰਸਰਾਜ, ਨਿਰਮਲ ਸਿੰਘ, ਅਸ਼ੋਕ ਕੁਮਾਰ, ਗੁਰਦਿੱਤ ਸਿੰਘ, ਜੀਵਨ ਸਿੰਘ, ਗਗਨ ਗਾਂਧੀ, ਰਮੇਸ਼ ਮਹਿਤਾ, ਸਤਪਾਲ ਜਾਂਗੜਾ, ਲਖਵਿੰਦਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਾਰਾਇਣਗੜ੍ਹ ਬੱਸ ਅੱਡੇ ਅਤੇ ਸ਼ਿਵ ਕਾਲੋਨੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਐਮ.ਪੀ. ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਲੋਕਾਂ ਨੂੰ ਸਿਹਤ ਲਾਭ ਮਿਲ ਰਹੇ ਹਨ-ਰਮੇਸ਼ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।