30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐਮ.ਪੀ. ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਲੋਕਾਂ ਨੂੰ ਸਿਹਤ ਲਾਭ ਮਿਲ ਰਹੇ ਹਨ-ਰਮੇਸ਼ ਸੈਣੀ

ਅਜੀਤ ਡੈਸਕ 20-07-2025
ਗੁਹਲਾ ਚੀਕਾ, 19 ਜੁਲਾਈ (ਓ.ਪੀ. ਸੈਣੀ)-ਕੁਰੂਕਸੇਤਰ ਸੰਸਦੀ ਹਲਕੇ ਦੇ ਪਿੰਡ ਬਹਾਰੀ, ਦਰਾ ਖੇੜਾ, ਥਾਨੇਸਰ ਅਤੇ ਲਾਡਵਾ ਵਿਚ ਐਮ.ਪੀ. ਨਵੀਨ ਜਿੰਦਲ ਵਲੋਂ ਲਗਾਏ ਗਏ ਕੰਵਰ ਕੈਂਪਾਂ ਵਿਚ ਲੋਕਾਂ ਅਤੇ ਕੰਵਰੀਆਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ | ਉਪਰੋਕਤ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਰਮੇਸ਼ ਸੈਣੀ ਨੇ ਕਿਹਾ ਕਿ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ ਲੋਕਾਂ ਨੂੰ ਸਿਹਤ ਲਾਭ ਮਿਲ ਰਹੇ ਹਨ | ਜਿੰਦਲ ਫਾੳਾੂਡੇਸ਼ਨ ਦੀ ਟੀਮ ਨੇ ਦੋ ਮੋਬਾਈਲ ਮੈਡੀਕਲ ਯੂਨਿਟਾਂ ਰਾਹੀਂ ਪਿੰਡ ਬਹਾਰੀ ਦਰਾ ਖੇੜਾ ਅਤੇ ਥਾਨੇਸਰ ਦੇ ਪੁਰਾਣੇ ਬੱਸ ਸਟੈਂਡ 'ਤੇ ਲਗਾਏ ਗਏ ਕੰਵਰ ਕੈਂਪਾਂ ਵਿਚ ਕੰਵਰੀਆਂ ਦੀ ਜਾਂਚ, ਇਲਾਜ ਅਤੇ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ | ਇਨ੍ਹਾਂ ਕੈਂਪਾਂ ਵਿਚ ਮੋਬਾਈਲ ਮੈਡੀਕਲ ਯੂਨਿਟ ਵਲੋਂ ਮੁਫ਼ਤ ਦਵਾਈਆਂ ਵੰਡੀਆਂ ਗਈਆਂ | ਇਸ ਮੌਕੇ ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਗਈ | ਸੰਸਦ ਮੈਂਬਰ ਨਵੀਨ ਜਿੰਦਲ ਦੇ ਦਫਤਰ ਇੰਚਾਰਜ ਸ੍ਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਯੂਨਿਟ ਦੇ ਕੈਂਪਾਂ ਵਿਚ, 166 ਲੋਕਾਂ ਨੂੰ ਸਲਾਹ-ਮਸ਼ਵਰੇ ਅਤੇ ਜਾਂਚ ਤੋਂ ਬਾਅਦ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਤੋਂ ਇਲਾਵਾ, ਲੋਕਾਂ ਨੂੰ ਖੂਨ ਅਤੇ ਪਿਸ਼ਾਬ ਦੇ ਟੈੱਸਟਾਂ ਦੀਆਂ ਸਹੂਲਤਾਂ ਵੀ ਉਪਲੱਬਧ ਕਰਵਾਈਆਂ ਗਈਆਂ | ਉਨ੍ਹਾਂ ਕਿਹਾ ਕਿ ਸ੍ਰੀ ਨਵੀਨ ਜਿੰਦਲ ਦੀ ਪਹਿਲਕਦਮੀ 'ਤੇ, ਨਵੀਨ ਜਿੰਦਲ ਫਾੳਾੂਡੇਸ਼ਨ ਤੰਦਰੁਸਤ ਕੁਰੂਕਸ਼ੇਤਰ ਸੰਸਦੀ ਹਲਕੇ ਵਿਚ ਸਿਹਤ ਮੁਹਿੰਮ ਚਲਾ ਰਹੀ ਹੈ | ਮੋਬਾਈਲ ਮੈਡੀਕਲ ਯੂਨਿਟ ਦੇ ਕੈਂਪਾਂ ਦੇ ਆਯੋਜਨ ਮੌਕੇ, ਅਮਰਪਾਲ ਸੈਣੀ ਪ੍ਰਧਾਨ ਦਾਰਾ ਖੇੜਾ ਸੇਵਾ ਸੰਮਤੀ, ਰਾਜਵੀਰ ਸਰਮਾ, ਜੈਪਾਲ ਸਰਮਾ, ਰਘੁਵੀਰ ਸਿੰਗਲਾ, ਰਵਿੰਦਰ ਨੇਗੀ, ਅਨਮੋਲ ਸ਼ੁਭਮ ਭਗਵਾਨ ਦਾਸ, ਬਲਵਿੰਦਰ ਸਿੰਘ ਅਤੇ ਜਿੰਦਲ ਹਾਊਸ ਤੋਂ ਓਮ ਪ੍ਰਕਾਸ਼ ਮੌਜੂਦ ਸਨ |
ਪਿਛਲੀ ਖ਼ਬਰ ਰਤੀਆ ਵਿਧਾਇਕ ਵਲੋਂ ਦੁੱਗਲ ਨੂੰ ਕਾਲੀ ਜੀਭ ਵਾਲੀ ਕਹਿਣਾ ਦੇਸ਼ ਦੀ ਹਰ ਅÏਰਤ ਦਾ ਅਪਮਾਨ-ਸਿੰਗਲਾ ਅਗਲੀ ਖ਼ਬਰ ਕੁਰੰਗਾਂਵਾਲੀ 'ਚ ਸੜਕ ਦੀ ਮਾੜੀ ਹਾਲਤ ਤੋਂ ਪਿੰਡ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।