27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਦੋ ਥਾਵਾਂ 'ਤੇ ਮਨਾਉਣਾ ਮੰਦਭਾਗਾ-ਕਮੇਟੀ ਮੈਂਬਰ

ਅਜੀਤ ਡੈਸਕ 19-07-2025
ਰਤੀਆ, 18 ਜੁਲਾਈ (ਬੇਅੰਤ ਕੌਰ ਮੰਡੇਰ)- ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿਲ੍ਹਾ ਫ਼ਤਿਹਾਬਾਦ ਅਤੇ ਜ਼ਿਲ੍ਹਾ ਸਿਰਸਾ ਤੋਂ ਚੁਣੇ ਕਈ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਰਤੀਆ ਵਿਚ ਸੱਦੀ ਪ੍ਰੈੱਸ ਕਾਨਫ਼ਰੰਸ 'ਚ ਸੰਬੋਧਿਤ ਕਰਦਿਆਂ ਕਿਹਾ ਕਿ ਹਰਿਆਣਾ ਪ੍ਰਬੰਧਕ ਕਮੇਟੀ ਦਾ 14 ਜੁਲਾਈ ਨੂੰ ਗੁਰਦੁਆਰਾ ਨਾਢਾ ਸਾਹਿਬ ਅਤੇ ਕੈਥਲ ਵਿਚ ਦੋ ਥਾਵਾਂ ਤੇ ਮਨਾਉਣਾ ਮੰਦਭਾਗਾ ਹੈ | ਉਨ੍ਹਾਂ ਕਿਹਾ ਕਿ ਦੋ ਥਾਵਾਂ 'ਤੇ ਸਮਾਗਮ ਰਚਾਏ ਜਾਣ ਨਾਲ ਜਿੱਥੇ ਸਿੱਖ ਸੰਗਤ ਚ ਰੋਸ ਹੈ ਉੱਥੇ ਹੀ ਕਮੇਟੀ ਦਾ ਵੱਡਾ ਖਰਚਾ ਕਰਨਾ ਬਰਦਾਸ਼ਤ ਕਰਨ ਵਾਲਾ ਨਹੀਂ | ਇਹ ਪ੍ਰਗਟਾਵਾ ਕਮੇਟੀ ਮੈਂਬਰ ਕਾਕਾ ਸਿੰਘ ਲੱਧੂਵਾਸ, ਮੈਂਬਰ ਇਕਬਾਲ ਸਿੰਘ ਖੋਖਰ ਰਤੀਆ, ਕਰਮਜੀਤ ਸਿੰਘ ਸਾਲਮਖੇੜਾ, ਅਮਿ੍ਤ ਪਾਲ ਸਿੰਘ ਅÏਡਾਂ, ਜਥੇਦਾਰ ਗੁਰਮੇਲ ਸਿੰਘ ਸਹਿਨਾਲ, ਗੁਰਮੇਜ ਸਿੰਘ ਸਿਰਸਾ ਨੇ ਕਿਹਾ ਕਿ ਉਹ 20 ਮੈਂਬਰ ਇਕੱਠੇ ਹਨ, ਜੋ ਕਿਸੇ ਪ੍ਰਕਾਰ ਦੇ ਨਜਾਇਜ਼ ਖਰਚੇ ਨੂੰ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਇੱਕਮਤ ਹੁੰਦਿਆਂ ਕਿਹਾ ਕਿ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਸਥਾਨ ਸ੍ਰੀ ਧਮਧਾਨ ਸਾਹਿਬ ਵਿਚ ਹੀ 350 ਸਾਲਾਂ ਸ਼ਹੀਦੀ ਦਿਹਾੜਾ ਮਨਾਇਆ ਜਾਵੇ | ਕਮੇਟੀ ਮੈਂਬਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਦੋ-ਦੋ ਧੜਿਆਂ 'ਚ ਵੰਡ ਕੇ ਸਹੀ ਗੁਰੂ ਮਰਿਆਦਾ ਮੁਤਾਬਿਕ ਕਾਰਜ ਨਹੀਂ ਹੁੰਦੇ | ਸਿੱਖ ਸੰਗਤ ਚਾਹੁੰਦੀ ਹੈ ਕਿ ਸਾਲਾਨਾ ਕੋਈ ਵੀ ਵੱਡਾ ਧਾਰਮਿਕ ਸਮਾਗਮ ਹੋਵੇ ਉਹ ਇਕ ਸਥਾਨ 'ਤੇ ਸ਼ੋਭਦਾ ਹੈ | ਉਨ੍ਹਾਂ ਗੁਰੂ ਮਰਿਆਦਾ ਅਤੇ ਗੁਰਬਾਣੀ ਦੇ ਓਟ ਆਸਰੇ ਦਾ ਧਿਆਨ ਰੱਖਿਆ ਜਾਣਾ ਅਤਿ ਆਵੱਸ਼ਕ ਹੈ | ਇਸ ਮੌਕੇ ਉਨ੍ਹਾਂ ਅਗਲੇਰੇ ਸਮਾਗਮਾਂ ਲਈ ਵੀ ਵਿਚਾਰਾਂ ਕੀਤੀਆਂ |
ਪਿਛਲੀ ਖ਼ਬਰ ਥਰਮਲ ਜਥੇਬੰਦੀ ਵਲੋਂ ਪਲਾਂਟ ਦੇ ਮੁੱਖ ਗੇਟ 'ਤੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਗ੍ਰੀਨ ਇੰਡੀਆ ਮਿਸ਼ਨ 'ਤੇ ਪ੍ਰੋਗਰਾਮ ਤਹਿਤ ਵਾਤਾਵਰਨ ਬਚਾਓ ਰੈਲੀ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।