27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਿਸਾਨਾਂ ਨੇ ਮੀਂਹ ਦੇ ਪਾਣੀ ਨਾਲ ਸੁੱਕ ਰਹੀਆਂ ਗੁਆਰੇ ਅਤੇ ਨਰਮੇ ਦੀ ਫਸਲਾਂ ਵਾਹੀਆਂ

ਪਿੰਡ ਸੁਖਚੈਨ ਵਿੱਚ ਨਰਮੇ ਦੀ ਪਾਣੀ 'ਚ ਡੁੱਬੀ ਫਸਲ ਵਾਹ ਰਿਹਾ ਕਿਸਾਨ ਤੇ ਨਰਮੇ ਵਾਲੇ ਖੇਤਾਂ ਵਿੱਚ ਭਰਿਆ ਮੀਂਹ ਦਾ ਪਾਣੀ | ਤਸਵੀਰਾਂ : ਪੰਨੀਵਾਲੀਆ <br/> 19-07-2025
ਕਾਲਾਂਵਾਲੀ/ਸਿਰਸਾ, 18 ਜੁਲਾਈ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਸੁਖਚੈਨ ਪਿੰਡ ਵਿੱਚ ਕਿਸਾਨ ਨੇ ਮੀਂਹ ਤੋਂ ਬਾਅਦ ਖੇਤਾਂ ਵਿੱਚ ਪਾਣੀ ਭਰਨ ਕਾਰਨ ਤਬਾਹ ਹੋਈ ਨਰਮੇ ਦੀ ਫਸਲ ਨੂੰ ਵਾਹ ਦਿੱਤਾ ਹੈ ਅਤੇ ਅਗਲੀ ਫਸਲ ਲਈ ਤਿਆਰੀ ਕਰ ਰਹੇ ਹਨ | ਇਸ ਵਾਰ ਭਾਰੀ ਮੀਂਹ ਨਾਲ ਗੁਆਰੇ ਅਤੇ ਨਰਮੇ ਦੀ ਫਸਲ ਪਾਣੀ ਭਰਨ ਕਾਰਨ ਤਬਾਹ ਹੋ ਗਈ ਹੈ | ਮੀਂਹ ਦਾ ਪਾਣੀ ਜਮ੍ਹਾਂ ਹੋਣ ਨਾਲ ਨਰਮੇ ਅਤੇ ਗੁਆਰੇ ਦੀ ਫਸਲ ਹੌਲੀ-ਹੌਲੀ ਸੁੱਕ ਰਹੀ ਹੈ, ਇਸ ਲਈ ਕਿਸਾਨ ਖੇਤਾਂ ਵਿੱਚ ਰੋਟਾਵੇਟਰ ਚਲਾ ਕੇ ਅਗਲੀ ਫਸਲ ਲਈ ਤਿਆਰੀਆਂ ਕਰ ਰਹੇ ਹਨ | ਇਸ ਸਬੰਧ ਵਿੱਚ ਪਗੜੀ ਸੰਭਾਲ ਜੱਟ ਕਿਸਾਨ ਸੰਘਰਸ਼ ਸਮਿਤੀ ਹਰਿਆਣਾ, ਕਾਲਾਂਵਾਲੀ ਦੇ ਆਗੂ ਕੁਲਦੀਪ ਸਿੰਘ ਸੁਖਚੈਨ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪਿੰਡ ਦੇ ਆਲੇ-ਦੁਆਲੇ ਹੇਠਲੇ ਹਿੱਸਿਆਂ ਵਿੱਚ ਪਾਣੀ ਭਰਨ ਕਾਰਨ ਫਸਲਾਂ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਸਨ | ਕਈ ਦਿਨਾਂ ਤੋਂ ਫਸਲਾਂ ਵਿੱਚ ਪਾਣੀ ਖੜ੍ਹਾ ਹੋਣ ਕਰਕੇ ਫਸਲਾਂ ਸੁੱਕ ਰਹੀਆਂ ਸਨ | ਉਹਨਾਂ ਦੱਸਿਆ ਕਿ ਪਿੰਡ ਸੁਖਚੈਨ ਦੇ ਕਿਸਾਨ ਬਲਜੀਤ ਸਿੰਘ ਪੁੱਤਰ ਨਛੱਤਰ ਸਿੰਘ ਨੇ ਹੋਰ ਕਿਸਾਨਾਂ ਵਾਂਗ ਖੇਤਾਂ ਵਿੱਚ ਪਾਣੀ ਭਰਨ ਕਾਰਨ ਰੋਟਾਵੇਟਰ ਚਲਾ ਕੇ ਨਰਮੇ ਦੀ ਫਸਲ ਵਾਹ ਦਿੱਤੀ ਹੈ | ਪਿੰਡ ਸੁਖਚੈਨ ਦੇ ਕਿਸਾਨਾਂ ਨੇ ਦੱਸਿਆ ਕਿ ਹੁਣ ਤੱਕ ਕੋਈ ਵੀ ਅਧਿਕਾਰੀ, ਰਾਜਨੀਤਿਕ ਪਾਰਟੀਆਂ ਦਾ ਆਗੂ ਮੀਂਹ ਦੇ ਪਾਣੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਨਹੀਂ ਆਇਆ, ਜਦੋਂ ਕਿ ਮੀਂਹ ਦੇ ਪਾਣੀ ਨਾਲ ਬਰਬਾਦ ਹੋਈਆਂ ਫਸਲਾਂ ਦੀ ਜਾਣਕਾਰੀ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਣ ਤੋਂ ਬਾਅਦ ਸਾਰਿਆਂ ਨੂੰ ਪਤਾ ਲੱਗਾ ਚੁੱਕਾ ਹੈ ਕਿ ਇਸ ਵਾਰ ਇਲਾਕੇ ਵਿੱਚ ਮੀਂਹ ਦੇ ਪਾਣੀ ਨਾਲ ਫਸਲਾਂ ਸੁੱਕਣ ਲੱਗ ਪਈਆਂ ਹਨ | ਕੁੱਝ ਕਿਸਾਨ ਹਾਲੇ ਵੀ ਆਪਣੇ ਖੇਤਾਂ ਵਿੱਚ ਪਾਣੀ ਕੱਢ ਰਹੇ ਹਨ, ਤਾਂ ਕਿ ਫਸਲਾਂ ਬਚ ਜਾਣ ਪਰ ਜ਼ਿਆਦਾ ਦਿਨ ਪਾਣੀ ਖੜ੍ਹਾ ਰਹਿਣ ਕਰਕੇ ਫਸਲਾਂ ਸੁੁੱਕ ਰਹੀਆਂ ਹਨ |
ਪਿਛਲੀ ਖ਼ਬਰ ਤੀਰਅੰਦਾਜ਼ੀ ਮੁਕਾਬਲੇ 'ਚ ਡੀਪੀਐਸ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਕਲਾਨੌਰ ਰੇਲਵੇ ਸਟੇਸ਼ਨ ਨੇੜਿਓਾ ਰੇਲਵੇ ਲਾਈਨਾਂ ਤੋਂ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।