27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਲਾਨੌਰ ਰੇਲਵੇ ਸਟੇਸ਼ਨ ਨੇੜਿਓਾ ਰੇਲਵੇ ਲਾਈਨਾਂ ਤੋਂ ਅਣਪਛਾਤੇ ਬਜ਼ੁਰਗ ਦੀ ਲਾਸ਼ ਮਿਲੀ

ਅਜੀਤ ਡੈਸਕ 19-07-2025
ਯਮੁਨਾਨਗਰ, 18 ਜੁਲਾਈ (ਗੁਰਦਿਆਲ ਸਿੰਘ ਨਿਮਰ)-ਕਲਾਨੌਰ ਰੇਲਵੇ ਸਟੇਸ਼ਨ ਨੇੜਿਓਾ ਰੇਲਵੇ ਲਾਈਨਾਂ ਤੋਂ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲਣ 'ਤੇ ਰੇਲਵੇ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਗਿਆ ਅਤੇ ਸ਼ਨਾਖਤ ਵਾਸਤੇ ਅਗਲੇ 72 ਘੰਟਿਆਂ ਲਈ ਟਰਾਮਾ ਸੈਂਟਰ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਗਿਆ | ਫ਼ਿਲਹਾਲ ਪੁਲਿਸ ਮਿ੍ਤਕ ਦੀ ਸ਼ਨਾਖਤ ਕਰਨ 'ਚ ਰੁੱਝੀ ਹੋਈ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਸਟੇਸ਼ਨ ਮਾਸਟਰ ਦੇ ਮੈਂਮੋ ਰਾਹੀਂ ਸੂਚਨਾ ਮਿਲੀ ਕਿ ਕਲਾਨੌਰ ਰੇਲਵੇ ਸਟੇਸ਼ਨ ਦੇ ਨੇੜੇ ਰੇਲਵੇ ਲਾਈਨਾਂ 'ਤੇ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੈ | ਇਸ ਤੋਂ ਬਾਅਦ ਜਦੋਂ ਪੁਲਿਸ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਲਾਸ਼ ਪੂਰੀ ਤਰ੍ਹਾਂ ਖਰਾਬ ਹੋਈ ਪਈ ਸੀ, ਜਿਸ ਕਾਰਨ ਮਿ੍ਤਕ ਦੀ ਸ਼ਨਾਖਤ ਕਰਨੀ ਔਖੀ ਹੋ ਗਈ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸ਼ਨਾਖਤ ਵਾਸਤੇ ਅਗਲੇ 72 ਘੰਟਿਆਂ ਲਈ ਟਰਾਮਾ ਸੈਂਟਰ ਦੇ ਮੁਰਦਾਘਰ ਵਿਖੇ ਰਖਵ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਬਜ਼ੁਰਗ ਨੇ ਪੀਲਾ ਕੁੜਤਾ ਪਜਾਮਾ ਅਤੇ ਪੈਰਾਂ 'ਚ ਨੀਲੇ ਤੇ ਕਾਲੇ ਰੰਗ ਦੀ ਚੱਪਲ ਪਹਿਨੀ ਹੋਈ ਹੈ, ਜਿਸ ਦੀ ਉਮਰ 65 ਤੋਂ 70 ਸਾਲ ਦੇ ਵਿਚਕਾਰ ਜਾਪਦੀ ਹੈ | ਉਨ੍ਹਾਂ ਕਿਹਾ ਕਿ ਫ਼ਿਲਹਾਲ ਪੁਲਿਸ ਆਲੇ-ਦੁਆਲੇ ਦੇ ਲੋਕਾਂ ਤੋਂ ਮਿ੍ਤਕ ਦੀ ਪਛਾਣ ਕਰਨ ਦੇ ਕੰਮ 'ਚ ਰੁੱਝੀ ਹੋਈ ਹੈ | ਇਸ ਤੋਂ ਇਲਾਵਾ ਮੀਡੀਆ ਰਾਹੀਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰੇਲਵੇ ਲਾਈਨਾਂ ਨਾ ਪਾਰ ਕਰਨ ਕਿਉਂਕਿ ਇਹ ਇਕ ਸਜ਼ਾਯੋਗ ਅਪਰਾਧ ਹੈ | ਉਨ੍ਹਾਂ ਕਿਹਾ ਕਿ ਰੇਲਵੇ ਲਾਈਨਾਂ ਸਿਰਫ਼ ਓਵਰ ਬਿ੍ਜ, ਅੰਡਰ ਬਿ੍ਜ ਜਾਂ ਰੇਲਵੇ ਫਾਟਕਾਂ ਰਾਹੀਂ ਹੀ ਪਾਰ ਕੀਤੀਆਂ ਜਾਣ |
ਪਿਛਲੀ ਖ਼ਬਰ ਕਿਸਾਨਾਂ ਨੇ ਮੀਂਹ ਦੇ ਪਾਣੀ ਨਾਲ ਸੁੱਕ ਰਹੀਆਂ ਗੁਆਰੇ ਅਤੇ ਨਰਮੇ ਦੀ ਫਸਲਾਂ ਵਾਹੀਆਂ ਅਗਲੀ ਖ਼ਬਰ ਮੋਟਰਸਾਈਕਲ ਸਵਾਰ ਅਫ਼ੀਮ ਸਮੇਤ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।