27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਹੈਰੋਇਨ ਸਣੇ ਕਾਬੂ

ਅਜੀਤ ਡੈਸਕ 19-07-2025
ਡੱਬਵਾਲੀ, 18 ਜੁਲਾਈ (ਇਕਬਾਲ ਸ਼ਾਂਤ)-ਡੱਬਵਾਲੀ ਪੁਲਿਸ ਨੇ ਪੰਜਾਬ ਤੋਂ ਨਸ਼ਾ ਲਿਆਕੇ ਹਰਿਆਣਾ ਸਪਲਾਈ ਕਰਨ ਵਾਲੇ ਕਿੱਲਿਆਂਵਾਲੀ ਵਾਸੀ ਅੰਤਰਰਾਜੀ ਨਸ਼ਾ ਤਸਕਰ ਕੁਲਦੀਪ ਸਿੰਘ ਉਰਫ ਵਿੱਕੀ ਨੂੰ ਗਿ੍ਫਤਾਰ ਕੀਤਾ ਹੈ | ਏਐਨਸੀ ਟੀਮ ਨੇ ਮੁਲਜਮ ਤੋਂ ਵਪਾਰਕ ਮਾਤਰਾ ਵਿੱਚ 262.560 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਮੁੱਢਲੀ ਪੁੱਛਗਿੱਛ ਵਿੱਚ ਮੁਲਜਮ ਕੁਲਦੀਪ ਨੇ ਕਬੂਲਿਆ ਹੈ ਕਿ ਉਹ ਨਸ਼ਿਆਂ ਦਾ ਆਦੀ ਹੈ ਅਤੇ ਪੰਜਾਬ ਤੋਂ ਡੱਬਵਾਲੀ ਨੂੰ ਨਸ਼ਾ ਸਪਲਾਈ ਕਰਦਾ ਹੈ | ਬਰਾਮਦ ਹੈਰੋਇਨ ਦੀ ਕੀਮਤ ਲਗਭਗ 10 ਲੱਖ ਰੁਪਏ ਦੱਸੀ ਜਾਂਦੀ ਹੈ | ਇਸ ਗਿ੍ਫ਼ਤਾਰੀ ਨਾਲ ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਸਾਰਥਿਕਤਾ 'ਤੇ ਸੁਆਲ ਖੜ੍ਹੇ ਹੋ ਗਏ ਹਨ | ਡੱਬਵਾਲੀ ਦੇ ਡੀਐਸਪੀ (ਐਚ) ਕਪਿਲ ਅਹਿਲਾਵਤ ਨੇ ਕਿਹਾ ਕਿ ਮੁਖਬਰੀ ਦੇ ਆਧਾਰ 'ਤੇ ਏਐਨਸੀ ਟੀਮ ਨੇ ਪੰਚਮੁਖੀ ਮੰਦਰ ਚੌਰਾਹੇ 'ਤੇ ਨਾਕਾਬੰਦੀ ਕੀਤੀ | ਮੋਟਰ ਸਾਈਕਲ ਸਵਾਰ ਮੁਲਜਮ ਨੂੰ ਰੋਕਿਆ ਗਿਆ | ਉਸ ਦੀ ਤਲਾਸ਼ੀ ਲੈਣ 'ਤੇ ਉਸ ਦੀ ਕੈਪਰੀ ਦੀ ਜੇਬ ਵਿਚ ਪਏ ਇਕ ਲਿਫ਼ਾਫ਼ੇ ਵਿਚੋਂ 262.560 ਗ੍ਰਾਮ ਹੈਰੋਇਨ ਬਰਾਮਦ ਹੋਈ | ਡੀ ਐਸ ਪੀ ਨੇ ਦੱਸਿਆ ਕਿ ਮੁਲਜਮ ਕੁਲਦੀਪ ਨੇ ਨਸ਼ੇ ਦਾ ਆਦੀ ਹੋਣ ਅਤੇ ਪੰਜਾਬ ਤੋਂ ਨਸ਼ਾ ਲਿਆ ਕੇ ਡੱਬਵਾਲੀ ਵਿਚ ਸਪਲਾਈ ਕਰਨ ਦੀ ਗੱਲ ਮੰਨੀ ਹੈ | ਡੀਐਸਪੀ ਅਨੁਸਾਰ ਮੁਲਜਮ ਖਿਲਾਫ਼ ਲੰਬੀ ਥਾਣੇ ਵਿੱਚ 10 ਗ੍ਰਾਮ ਹੈਰੋਇਨ ਦਾ ਮੁਕੱਦਮਾ ਦਰਜ ਹੈ ਅਤੇ ਥਾਣਾ ਸਿਟੀ ਡੱਬਵਾਲੀ 'ਚ ਨਾਰਕੋਟਿਕਸ ਧਾਰਾਵਾਂ ਤਹਿਤ ਦਰਜ ਮੁਕੱਦਮੇ 'ਚ ਉਹ ਅਸਲ ਤਸਕਰ ਸੀ | ਡੀਐਸਪੀ ਨੇ ਦੱਸਿਆ ਕਿ ਬੀਤੇ ਤਿੰਨ ਦਿਨਾਂ ਵਿਚ ਡੱਬਵਾਲੀ ਪੁਲਿਸ ਵਲੋਂ ਵਪਾਰਕ ਮਾਤਰਾ ਵਿਚ ਨਸ਼ਿਆਂ ਦੀ ਇਹ ਦੂਜੀ ਬਰਾਮਦਗੀ ਹੈ | ਬੀਤੀ 15 ਜੁਲਾਈ ਨੂੰ ਸੀ ਆਈ ਏ ਡੱਬਵਾਲੀ ਨੇ ਮੁਲਜਮ ਓਮ ਪ੍ਰਕਾਸ਼ ਨੂੰ 70 ਕਿੱਲੋ 615 ਗ੍ਰਾਮ ਭੁੱਕੀ ਅਤੇ ਇਕ ਟਰੱਕ ਸਮੇਤ ਗਿ੍ਫ਼ਤਾਰ ਕੀਤਾ ਸੀ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਅਫ਼ੀਮ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਯਮੁਨਾਨਗਰ ਦੇ ਐਸ. ਪੀ. ਵਲੋਂ ਪੁਲਿਸ ਥਾਣਿਆਂ/ਚੌਕੀਆਂ ਦਾ ਅਚਨਚੇਤ ਨਿਰੀਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।