18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰੀ ਗਰਲਜ਼ ਸਕੂਲ ਚੀਕਾ ਵਿਖੇ ਸੈਮੀਨਰ ਕਰਵਾਇਆ

ਅਜੀਤ ਡੈਸਕ 18-07-2025
ਗੂਹਲਾ ਚੀਕਾ, 17 ਜੁਲਾਈ (ਓ.ਪੀ. ਸੈਣੀ)-'ਵਿਸ਼ਵ ਅੰਤਰਰਾਸ਼ਟਰੀ ਨਿਆਂ ਦਿਵਸ' ਦੇ ਮੌਕੇ 'ਤੇ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਚੀਕਾ ਵਿਖੇ ਕਾਨੂੰਨੀ ਸਾਖਰਤਾ ਕਲੱਬ ਦੇ ਤਹਿਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਚੰਗਾ ਛੋਹ ਤੇ ਬੁਰਾ ਛੋਹ, ਮੌਲਿਕ ਅਧਿਕਾਰ ਅਤੇ ਕਰਤੱਵ ਵਰਗੇ ਵਿਸ਼ਿਆਂ 'ਤੇ ਇਕ ਕੁਇਜ਼ ਮੁਕਾਬਲਾ ਅਤੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ | ਜਿਸ ਵਿਚ ਮਹਿਲਾ ਐਡਵੋਕੇਟ ਮੈਡਮ ਕਿ੍ਸ਼ਨਾ ਸੀੜਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗਾ ਛੋਹ ਅਤੇ ਬੁਰਾ ਛੋਹ ਵਰਗੇ ਵਿਸ਼ਿਆਂ 'ਤੇ ਵਿਹਾਰਕ ਢੰਗ ਨਾਲ ਬਹੁਤ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ | ਆਪਣੇ ਸੰਬੋਧਨ ਵਿਚ ਉਨ੍ਹਾਂ ਦੱਸਿਆ ਕਿ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਸ਼ਖ਼ਸੀਅਤ ਵਿਕਾਸ ਅਤੇ ਸਤਿਕਾਰ ਨਾਲ ਜੀਵਨ ਜਿਊਣ ਲਈ ਭਾਰਤੀ ਸੰਵਿਧਾਨ ਵਿਚ ਮੌਲਿਕ ਅਧਿਕਾਰ ਦਿੱਤੇ ਗਏ ਹਨ | ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਸੰਤੋਸ਼ ਆਹੂਜਾ ਨੇ ਕੀਤੀ | ਉਨ੍ਹਾਂ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਕਈ ਪ੍ਰੇਰਣਾਦਾਇਕ ਸੁਝਾਅ ਦਿੱਤੇ | ਆਪਣੇ ਸੰਬੋਧਨ ਵਿਚ ਕਾਨੂੰਨੀ ਸਾਖਰਤਾ ਕਲੱਬ ਦੇ ਇੰਚਾਰਜ ਇਤਿਹਾਸ ਪ੍ਰੋਫੈਸਰ ਸਿਮਰਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਸ਼ਟਰ ਦੀ ਵਿਰਾਸਤ ਨੂੰ ਮਹੱਤਵ ਦੇਣਾ, ਸੰਵਿਧਾਨ ਦਾ ਸਤਿਕਾਰ ਕਰਨਾ ਇਹ ਸਭ ਸਾਡੇ ਮੌਲਿਕ ਫ਼ਰਜ਼ ਹਨ | ਇਸ ਦੌਰਾਨ ਪ੍ਰੋਫੈਸਰ ਜਤਿੰਦਰ ਸਿੰਘ, ਮੈਡਮ ਰੁਚੀ ਮਿੱਤਲ, ਨਿਧੀ ਜਿੰਦਲ ਅਤੇ ਪਰਮਜੀਤ ਕੌਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਨੌਜਵਾਨ ਪੀੜ੍ਹੀ ਦੇਸ਼ ਦੀ ਲੋਕਤੰਤਰੀ ਚੇਤਨਾ 'ਚ ਹਿੱਸਾ ਲੈ ਰਹੀ ਹੈ- ਨਵੀਨ ਜਿੰਦਲ ਅਗਲੀ ਖ਼ਬਰ ਗੁਰੂ ਨਾਨਕ ਗਰਲਜ਼ ਕਾਲਜ ਵਿਖੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।