26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸੇਵਾ-ਮੁਕਤ ਕਰਮਚਾਰੀਆਂ ਵਲੋਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਰੋਸ ਪ੍ਰਦਰਸ਼ਨ

ਅਜੀਤ ਡੈਸਕ 16-07-2025
ਕਰਨਾਲ, 15 ਜੁਲਾਈ (ਗੁਰਮੀਤ ਸਿੰਘ ਸੱਗੂ)-ਰਿਟਾਇਰਡ ਕਰਮਚਾਰੀ ਸੰਘ ਦੇ ਸੱਦੇ 'ਤੇ ਕਰਨਾਲ ਜ਼ਿਲ੍ਹੇ ਦੇ ਸੇਵਾ-ਮੁਕਤ ਕਰਮਚਾਰੀਆਂ ਵਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਕੱਤਰ ਓਮ ਪ੍ਰਕਾਸ਼ ਸਿਹਮਾਰ, ਸੀਨੀਅਰ ਮੀਤ ਪ੍ਰਧਾਨ ਬਲਵਾਨ ਸਿੰਘ, ਸਹਿ ਸਕੱਤਰ ਕਿ੍ਪਾਲ ਸਿੰਘ ਅਤੇ ਪ੍ਰੈਸ ਸਕੱਤਰ ਧੀਰਜ ਸਿੰਘ ਰਾਵਤ ਨੇ ਦੱਸਿਆ ਕਿ ਸੇਵਾ-ਮੁਕਤ ਕਰਮਚਾਰੀ ਸਵੇਰ ਸਮੇਂ ਸੈਕਟਰ-12 ਦੇ ਫੁਆਰਾ ਪਾਰਕ 'ਚ ਇਕੱਤਰ ਹੋਏ ਅਤੇ ਮੀਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੇ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ | ਇਸ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਦੇ ਨਾਂਅ 'ਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ | ਉਨ੍ਹਾਂ ਕਿਹਾ ਕਿ ਰਾਜ ਅਤੇ ਕੇਂਦਰ ਸਰਕਾਰ ਦੇ ਲੱਖਾਂ ਸੇਵਾ-ਮੁਕਤ ਕਰਮਚਾਰੀਆਂ 'ਚ ਵਿੱਤ ਵਿਧੇਕ 2025 ਦੇ ਭਾਗ ਚਾਰ 'ਚ ਪੇਸ਼ ਕੀਤੇ ਗਏ ਪਿੱਛੇ ਲੈ ਕੇ ਜਾਣ ਵਾਲੇ ਪ੍ਰਾਵਧਾਨਾਂ ਨੇ ਬੇਚੈਨੀ ਪੈਦਾ ਕਰ ਦਿੱਤੀ ਹੈ | ਇਹ ਸਿਰਫ਼ ਇਕ ਕੇਂਦਰੀ ਨੀਤੀ ਨਹੀਂ, ਸਗੋਂ ਇਹ ਸੰਵਿਧਾਨਕ ਅਸੂਲਾਂ, ਅਦਾਲਤੀ ਹੁਕਮਾਂ ਅਤੇ ਪੈਨਸ਼ਨ ਭੋਗੀਆਂ ਦੀ ਇੱਜ਼ਤ ਨਾਲ ਧੋਖਾਧੜੀ ਦਾ ਪ੍ਰਤੀਕ ਹੈ | ਇਸ ਨਾਲ ਰਾਜ ਸਰਕਾਰ ਦੀ ਪੈਨਸ਼ਨ ਨੀਤੀ 'ਤੇ ਦੂਰਗਰਾਮੀ ਪ੍ਰਭਾਵ ਪੈਣਗੇ | ਇਸ ਕਾਰਨ ਸੂਬੇ ਦੇ ਸਾਰੇ ਸੇਵਾ-ਮੁਕਤ ਕਰਮਚਾਰੀਆਂ 'ਚ ਭਾਰੀ ਗੁੱਸਾ ਤੇ ਰੋਸ ਹੈ | ਉਨ੍ਹਾਂ ਮੰਗ ਕੀਤੀ ਕਿ ਵਿੱਤ ਵਿਧੇਕ 2025 ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਜੇਕਰ ਇਹ ਵਾਪਸ ਨਾ ਲਿਆ ਗਿਆ ਤਾਂ ਕੇਂਦਰ ਸਰਕਾਰ ਨੂੰ ਵੱਡੇ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਪਾਰਵਤੀ ਤਨੇਜਾ, ਅਨੀਤਾ, ਮੋਨਿਕਾ, ਸਤਨਾਮ ਕੌਰ, ਸੁਨੀਤਾ, ਕਿ੍ਸ਼ਨਾ, ਰੌਸ਼ਨੀ, ਸੁਲਤਾਨ ਸਿੰਘ, ਕਰਮਬੀਰ ਸ਼ਰਮਾ, ਸੁਰਿੰਦਰ ਰਾਵਤ, ਸਾਹਿਬ ਸਿੰਘ, ਤੇਲੂ ਰਾਮ, ਰੌਸ਼ਨ ਗੁਪਤਾ, ਰਾਮਨਿਵਾਸ ਸ਼ਰਮਾ, ਗੁਰਦਿਆਲ, ਓਮ ਪ੍ਰਕਾਸ਼ ਮਾਟਾ, ਈਸ਼ਵਰ ਹਥਲਾਨਾ, ਲਾਭ ਸਿੰਘ ਆਰੀਆ, ਮਹਿੰਦਰ ਮਾਨ, ਰਾਜਪਾਲ, ਜੋਗੀ ਰਾਮ, ਯੋਗਿੰਦਰ ਸ਼ਰਮਾ, ਸੁਰਜੀਤ ਸਿੰਘ, ਰਮੇਸ਼, ਰਣਦੀਪ ਸ਼ੋਰਾਣ, ਹਰਪਾਲ ਰਾਣਾ, ਬਾਬੂ ਰਾਮ, ਈਸ਼ਮ ਸਿੰਘ ਰਾਣਾ ਅਤੇ ਕਰਮਬੀਰ ਦੂਹਣ ਸਮੇਤ ਵੱਡੀ ਗਿਣਤੀ 'ਚ ਸੇਵਾ-ਮੁਕਤ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਦੁਕਾਨ 'ਚ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ ਅਗਲੀ ਖ਼ਬਰ ਵਿਧਾਨ ਸਭਾ ਹਲਕੇ ਦੇ ਬੀ. ਐਲ. ਓਜ਼ ਲਈ ਸਿਖਲਾਈ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।