26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਹਿਲਾ ਸਰਪੰਚ 'ਤੇ ਪਿੰਡ ਦੇ ਹੀ 2 ਵਿਅਕਤੀਆਂ ਵਲੋਂ ਹਮਲਾ <br/>

ਅਜੀਤ ਡੈਸਕ 16-07-2025
ਯਮੁਨਾਨਗਰ, 15 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜ਼ਿਲ੍ਹਾ ਯਮੁਨਾਨਗਰ ਦੇ ਪਿੰਡ ਤਾਰਨਵਾਲਾ ਵਿਖੇ ਮਹਿਲਾ ਸਰਪੰਚ ਮੋਨਿਕਾ ਦੇਵੀ 'ਤੇ ਪਿੰਡ ਦੇ ਹੀ ਦੋ ਵਿਅਕਤੀਆਂ ਵਲੋਂ ਹਮਲਾ ਕਰਦਿਆਂ ਉਸ ਦੇ ਕੱਪੜੇ ਫਾੜ ਦਿੱਤੇ ਗਏ ਅਤੇ ਕੁੱਟਮਾਰ ਦੀ ਵੀਡੀਓ ਬਣਾਈ ਗਈ | ਇਸ ਦੇ ਚਲਦਿਆਂ ਮਹਿਲਾ ਸਰਪੰਚ ਨੇ ਐਸ. ਪੀ. ਦੇ ਦਫ਼ਤਰ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਉਂਦਿਆਂ ਮੰਗ ਕੀਤੀ ਕਿ ਉਸ ਇਨਸਾਫ ਦਿਵਾਇਆ ਜਾਵੇ ਤੇ ਉਸ ਦੀ ਇੱਜ਼ਤ ਦੀ ਰਾਖੀ ਕੀਤੀ ਜਾਵੇ | ਰੱਖਿਆ ਕੀਤੀ ਜਾਣੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਵਾਲੇ ਬੀਰਬਲ ਸ਼ਰਮਾ ਦੇ ਪੁੱਤਰ ਦੇਵਵ੍ਰਤ ਸ਼ਰਮਾ ਅਤੇ ਪਿਆਰੇ ਲਾਲ ਦੇ ਪੁੱਤਰ ਵਿਨੋਦ ਕੁਮਾਰ ਨੇ ਪਿੰਡ ਦੀ ਸਰਪੰਚ ਮੋਨਿਕਾ 'ਤੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਮੰਦਰ ਜਾ ਰਹੀ ਸੀ | ਸਰਪੰਚ ਮੋਨਿਕਾ ਦੇਵੀ ਨੇ ਦੱਸਿਆ ਕਿ ਪਿੰਡ ਦੇ ਦੇਵਵ੍ਰਤ ਅਤੇ ਵਿਨੋਦ ਨੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਕੀਤਾ ਹੋਇਆ ਸੀ ਅਤੇ ਪੰਚਾਇਤ ਨੇ ਉਨ੍ਹਾਂ ਨੂੰ ਜ਼ਮੀਨ ਖਾਲੀ ਕਰਨ ਅਤੇ ਇਸ ਨੂੰ ਕਬਜ਼ੇ ਤੋਂ ਮੁਕਤ ਕਰਨ ਲਈ ਆਖਿਆ ਸੀ | ਇਸ ਦੇ ਚਲਦਿਆਂ ਦੋਵੇਂ ਨਾਜਾਇਜ਼ ਕਾਬਜ਼ਕਾਰ ਉਸ ਨਾਲ (ਮੋਨਿਕਾ ਦੇਵੀ) ਅਤੇ ਉਸ ਦੇ ਪਤੀ ਨਾਲ ਰੰਜਿਸ਼ ਰੱਖਦੇ ਸਨ | ਸਵੇਰ ਸਮੇਂ ਜਦੋਂ ਉਹ ਮੰਦਰ ਜਾਣ ਲਈ ਘਰੋਂ ਨਿਕਲੀ ਤਾਂ ਦੇਵਵ੍ਰਤ ਅਤੇ ਵਿਨੋਦ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਉਸ ਦੇ ਕੱਪੜੇ ਫ਼ਾੜ ਦਿੱਤੇ | ਇਸ ਦੌਰਾਨ ਮਹਿਲਾ ਸਰਪੰਚ ਨੇ ਮੰਦਰ 'ਚ ਲੁਕ ਕੇ ਆਪਣੀ ਇੱਜ਼ਤ ਬਚਾਈ | ਇਸ ਤੋਂ ਬਾਅਦ ਵੀ ਦੋਵੇਂ ਗੁੰਡੇ ਨਹੀਂ ਰੁਕੇ ਅਤੇ ਦੇਵਵ੍ਰਤ ਨੇ ਆਪਣੀ ਪਤਨੀ ਨੂੰ ਬੁਲਾਇਆ ਅਤੇ ਮਹਿਲਾ ਸਰਪੰਚ ਨਾਲ ਮੰਦਰ 'ਚ ਹੀ ਦੁਰਵਿਵਹਾਰ ਕੀਤਾ | ਇਸ ਦੌਰਾਨ ਦੇਵਵ੍ਰਤ ਪੂਰੀ ਘਟਨਾ ਦਾ ਵੀਡੀਓ ਬਣਾਉਂਦਾ ਰਿਹਾ | ਮਹਿਲਾ ਸਰਪੰਚ ਦਾ ਕਹਿਣਾ ਹੈ ਕਿ ਜਨਤਕ ਨੁਮਾਇੰਦਾ ਹੋਣ ਦੇ ਬਾਵਜੂਦ ਉਹ ਆਪਣੀ ਇੱਜ਼ਤ ਬਚਾਉਣ ਲਈ ਸੰਘਰਸ਼ ਕਰ ਰਹੀ ਹੈ, ਲਿਹਾਜ਼ਾ ਉਸ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਮੁਲਜ਼ਮਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ | ਮਹਿਲਾ ਸਰਪੰਚ ਦੇ ਅਸਤੀਫ਼ਾ ਦੇਣ ਦੀਆਂ ਖ਼ਬਰਾਂ ਵੀ ਚਰਚਾ 'ਚ ਹਨ, ਪਰ ਪਿੰਡ ਦੇ ਪੰਚ ਉਸ ਨੂੰ ਅਸਤੀਫ਼ਾ ਦੇਣ ਤੋਂ ਰੋਕ ਰਹੇ ਹਨ |

ਪਿਛਲੀ ਖ਼ਬਰ ਕਾਂਵੜ ਯਾਤਰੀਆਂ ਵਲੋਂ ਵਰਤੀਆਂ ਜਾਣ ਵਾਲੀਆਂ ਸੜਕਾਂ 'ਤੇ ਲਗਾਈਆਂ ਜਾਣ ਸਟਰੀਟ ਲਾਈਟਾਂ-ਸੁਮਨ ਬਾਹਮਣੀ <br/> ਅਗਲੀ ਖ਼ਬਰ ਐਮਰਜੈਂਸੀ ਦੇ 50 ਸਾਲ ਪੂਰੇ ਹੋਣ 'ਤੇ ਮਿੰਨੀ ਸਕੱਤਰੇਤ ਵਿਖੇ ਲਗਾਈ ਜਾਗਰੂਕਤਾ ਪ੍ਰਦਰਸ਼ਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।