26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸਾਈਬਰ ਠੱਗੀ ਮਾਰਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਸਮੇਤ 4 ਜਣੇ ਗਿ੍ਫ਼ਤਾਰ <br/>

ਅਜੀਤ ਡੈਸਕ 16-07-2025
ਸਿਰਸਾ, 15 ਜੁਲਾਈ (ਭੁਪਿੰਦਰ ਪੰਨੀਵਾਲੀਆ)-ਸਾਈਬਰ ਥਾਣਾ ਪੁਲਿਸ ਦੀ ਟੀਮ ਨੇ ਸਾਈਬਰ ਠੱਗੀ ਦੇ ਇਕ ਮਾਮਲੇ ਵਿੱਚ ਮੁੱਖ ਮੁਲਜ਼ਮ ਸਮੇਤ ਚਾਰ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਗਰੋਹ ਭੀੜ-ਭੜੱਕੇ ਵਾਲੇ ਜਨਤਕ ਸਮਾਗਮਾਂ ਨੂੰ ਨਿਸ਼ਾਨਾ ਬਣਾਉਂਦਾ ਸੀ ਅਤੇ ਮੋਬਾਈਲ ਚੋਰੀ ਕਰਕੇ ਉਸ ਚੋਂ ਭੁਗਤਾਨ ਐਪਸ ਰਾਹੀਂ ਵੱਡੀਆਂ ਧੋਖਾਧੜੀਆਂ ਕਰਦਾ ਸੀ | ਮੁਲਜ਼ਮਾਂ ਦੀ ਪਛਾਣ ਸੰਜੀਤ ਪੁੱਤਰ ਧਰਮਵੀਰ ਵਾਸੀ ਫਰੈਂਡਜ਼ ਐਨਕਲੇਵ ਸੈਕਟਰ 6 ਸੀ ਬਲਾਕ ਸੁਲਤਾਨਪੁਰੀ, ਦਿੱਲੀ, ਹਾਲ ਵਾਸੀ ਪਿੰਡ ਸਾਜਨ ਕਪਡੋ ,ਨਾਰਨੌਦ, ਧਰਮਵੀਰ ਪੁੱਤਰ ਦਲ ਸਿੰਘ, ਈਸ਼ਵਰ ਪੁੱਤਰ ਭੀਮਾ ਅਤੇ ਦਿਲਬਾਗ ਪੁੱਤਰ ਰਣਧੀਰ ਵਾਸੀ ਸਾਜਨ ਪਾਨਾ ਕਪਡੋ, ਥਾਣਾ ਨਾਰਨੌਦ ਜ਼ਿਲ੍ਹਾ ਹਿਸਾਰ ਵਜੋਂ ਹੋਈ ਹੈ | ਇਹ ਜਾਣਕਾਰੀ ਦਿੰਦੇ ਹੋਏ ਪੁਲਿਸ ਬੁਲਾਰੇ ਨੇ ਦੱਸਿਆ ਹੈ ਕਿ ਪਿੰਡ ਚੱਕਾਂ ਵਸੀ ਸੰਤ ਲਾਲ ਨੇ ਪੁਲੀਸ ਕੋਲ 15 ਮਈ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਤਿਰੰਗਾ ਯਾਤਰਾ 'ਚ ਹਿਸਾ ਲੈਣ ਲਈ ਨਹਿਰੂ ਪਾਰਕ 'ਚ ਗਿਆ ਹੋਇਆ ਸੀ ਤਾਂ ਇਸੇ ਦੌਰਾਨ ਕਿਸੇ ਨੇ ਉਸ ਦੀ ਜੇਬ ਚੋਂ ਮੋਬਾਈਲ ਚੋਰੀ ਕਰ ਲਿਆ | ਅਗਲੇ ਦਿਨ ਉਸ ਦੇ ਖਾਤੇ ਚੋਂ ਪਹਿਲਾਂ ਚਾਲੀ 40 ਹਾਜ਼ਾਰ, ਫਿਰ 20 ਹਾਜ਼ਾਰ ਤੇ ਮੁੜ 1500 ਸੌ ਰੁਪਏ ਕਢਵਾ ਲਏ | ਪੁਲਿਸ ਨੇ ਸੰਤ ਲਾਲ ਦੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਗਰੋਹ ਦੇ ਮੈਂਬਰ ਲੋਕਾਂ ਦੇ ਫੋਨ ਚੋਰੀ ਕਰਕੇ ਉਸ ਦਾ ਲੋਕ ਤੋੜ ਕੇ ਦੇ ਜਰੀਏ ਲੋਕਾਂ ਦੇ ਖਾਤੇ ਚੋਂ ਰਕਮ ਟਰਾਂਸਫਰ ਕਰ ਲੈਂਦੇ ਸਨ | ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ 'ਤੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹੋਰ ਕੀਤੀਆਂ ਠੱਗੀਆਂ ਦਾ ਪਤਾ ਲਾਇਆ ਜਾ ਸਕੇ |

ਪਿਛਲੀ ਖ਼ਬਰ ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਲਈ ਅਧਿਕਾਰੀਆਂ ਦੀ ਮੀਟਿੰਗ <br/> ਅਗਲੀ ਖ਼ਬਰ ਫ਼ਿਲਮ ਨਿਰਮਾਣ ਵੱਲ ਆਈ ਸ਼ਿਲਪਾ ਸ਼ਿਰੋਢਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।