19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਲੈਸਟਰ ਸਿਟੀ ਕੌਂਸਲ ਦੀ ਮÏਜੂਦਾ ਪੰਜਾਬੀ ਅਸਿਸਟੈਂਟ ਮੇਅਰ ਮੰਜੂਲਾ ਸੂਦ ਦਾ ਦਿਹਾਂਤ

ਅਜੀਤ ਡੈਸਕ 27-12-2025
*ਭਾਰਤੀ ਭਾਈਚਾਰੇ ਚ ਸੋਗ ਦੀ ਲਹਿਰ
ਲੈਸਟਰ (ਇੰਗਲੈਂਡ), 26 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਸ਼ਹਿਰ ਦੀ ਜਨ ਸੇਵਾ ਨਾਲ ਜੁੜੀ ਮਸ਼ਹੂਰ ਸਖ਼ਸੀਅਤ ਤੇ ਲੰਬੇ ਅਰਸੇ ਤੋਂ ਸਿਟੀ ਕੌਂਸਲ ਲੈਸਟਰ ਦੀ ਕੌਂਸਲਰ ਚਲੀ ਆ ਰਹੀ, ਲੈਸਟਰ ਸਿਟੀ ਕੌਂਸਲ ਦੀ ਮÏਜੂਦਾ ਅਸਿਸਟੈਂਟ ਮੇਅਰ ਤੇ ਬਰਤਾਨੀਆ ਦੀ ਪਹਿਲੀ ਏਸ਼ੀਅਨ ਮਹਿਲਾ ਲਾਰਡ ਮੇਅਰ ਰਹਿ ਚੁੱਕੀ ਮੰਜੂਲਾ ਸੂਦ ਦੇ ਦਿਹਾਂਤ ਨਾਲ ਸਮਾਜਿਕ, ਧਾਰਮਿਕ ਤੇ ਸਿਆਸੀ ਹਲਕਿਆਂ 'ਚ ਡੂੰਘਾ ਸੋਗ ਛਾ ਗਿਆ ਹੈ¢ 80 ਸਾਲ ਦੀ ਉਮਰ 'ਚ ਉੁਹ ਸੰਸਾਰ ਤੋਂ ਵਿਦਾ ਹੋ ਗਈ | ਉਹ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸਨ ਅਤੇ ਪਿਛਲੇ ਲੰਬੇ ਅਰਸੇ ਤੋਂ ਆਪਣੇ ਪਰਿਵਾਰ ਸਮੇਤ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਰਹੇ ਸਨ | ਬੀਤੇ ਦਿਨ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੇ ਚਲੇ ਜਾਣ ਨੂੰ ਲੈ ਕੇ ਲੈਸਟਰ ਦਾ ਏਸ਼ੀਅਨ ਭਾਈਚਾਰਾ ਹੀ ਨਹੀਂ, ਸਗੋਂ ਵੱਖ-ਵੱਖ ਵਰਗਾਂ ਦੇ ਲੋਕ ਵੀ ਆਪਣੇ ਆਪ ਨੂੰ ਅਨਾਥਾ ਮਹਿਸੂਸ ਕਰ ਰਹੇ ਹਨ, ਕਿਉਂਕਿ ਮੰਜੂਲਾ ਸੂਦ ਨੂੰ ਲੋਕ 'ਸਮਾਜ ਦੀ ਮਾਂ ਵਰਗੀ' ਤੇ 'ਹਰ ਦੁੱਖੀ ਦਾ ਸਹਾਰਾ' ਵਜੋਂ ਜਾਣੇ ਜਾਂਦੇ ਰਹੇ ਹਨ | ਇਸ ਦਰਮਿਆਨ ਉਨ੍ਹਾਂ ਦੀ ਯਾਦ 'ਚ ਵੱਖ-ਵੱਖ ਸੰਸਥਾਵਾਂ ਵੱਲੋਂ ਸ਼ਰਧਾਂਜਲੀ ਸਮਾਗਮ ਰੱਖਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਜੀਵਨ-ਯਾਤਰਾ ਤੇ ਜਨ ਸੇਵਾ ਨੂੰ ਅਗਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਵਜੋਂ ਸੰਭਾਲਿਆ ਜਾ ਸਕੇ | ਲੈਸਟਰ ਦੇ ਲੋਕਾਂ ਦਾ ਕਹਿਣਾ ਹੈ ਕਿ ਮੰਜੂਲਾ ਸੂਦ ਦਾ ਨਾਮ ਸ਼ਹਿਰ ਦੀ ਜਨ ਸੇਵਾ ਦੇ ਇਤਿਹਾਸ 'ਚ ਹਮੇਸ਼ਾ ਸਨਮਾਨ ਨਾਲ ਲਿਆ ਜਾਂਦਾ ਰਹੇਗਾ | ਉਹਨਾਂ ਦੀ ਇਸ ਬੇਵਕਤ ਮÏਤ ਦੇ ਲੈਸਟਰ ਸਿਟੀ ਕੌਂਸਲ ਦੇ ਮੇਅਰ ਪੀਟਰ ਸੋਲਜਬਰੀ, ਸਾਬਕਾ ਡਿਪਟੀ ਮੇਅਰ ਪਿਆਰਾ ਸਿੰਘ ਕਲੇਰ, ਸਾਬਕਾ ਕੌਂਸਲਰ ਗੁਰਿੰਦਰ ਸਿੰਘ ਸੰਧੂ, ਸਾਬਕਾ ਲੌਡ ਮੇਅਰ ਦੀਪਕ ਬਜਾਜ, ਕੌਂਸਲਰ ਕੁਲਵਿੰਦਰ ਸਿੰਘ ਜੋਹਲ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜ ਮਨਵਿੰਦਰ ਸਿੰਘ ਰਾਜਾ ਕੰਗ, ਮÏਜੂਦਾ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਅਕਾਲੀ ਆਗੂ ਮੁਖਤਿਆਰ ਸਿੰਘ ਝੰਡੇਰ ਸਮੇਤ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |




ਪਿਛਲੀ ਖ਼ਬਰ 'ਸਫ਼ਰ ਏ ਸ਼ਹਾਦਤ' ਨੂੰ ਸਮਰਪਿਤ ਸਮਾਗਮ ਕਰਵਾਏ ਅਗਲੀ ਖ਼ਬਰ ਵਰਕ ਵੀਜ਼ਾ ਤੇ ਯੂ.ਕੇ. ਆਏ 13 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੇ ਬਰਤਾਨੀਆਂ 'ਚ ਮੰਗੀ ਸ਼ਰਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।