09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕਿਸਾਨਾਂ ਦਾ ਭੜਕਿਆ ਸਰਕਾਰ ਵਿਰੁੱਧ ਗੁੱਸਾ

ਅਜੀਤ ਡੈਸਕ 25-12-2025
ਸੜਕਾਂ 'ਤੇ ਟ੍ਰੈਕਟਰ ਲਿਆ ਕੇ ਪ੍ਰਦਰਸ਼ਨ ਕਰਨ ਲਈ ਹੋਏ ਮਜਬੂਰ
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਪੇਡੂ ਇਲਾਕਿਆਂ 'ਚ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਲਗਾਤਾਰ ਯੂ-ਟਰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਹੁਣ ਖੁੱਲ੍ਹ ਕੇ ਸੜਕਾਂ 'ਤੇ ਨਜ਼ਰ ਆ ਰਿਹਾ ਹੈ | ਵੱਖ-ਵੱਖ ਇਲਾਕਿਆਂ ਤੋਂ ਕਿਸਾਨ ਆਪਣੇ ਟ੍ਰੈਕਟਰਾਂ 'ਤੇ ਸਵਾਰ ਹੋ ਕੇ ਮੁੱਖ ਸੜਕਾਂ 'ਤੇ ਉਤਰੇ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਜ਼ਬਰਦਸਤ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਟ੍ਰੈਕਟਰਾਂ 'ਤੇ ਤਖਤੀਆਂ ਲਗਾਈਆਂ ਹੋਈਆਂ ਸਨ, ਜਿਨ੍ਹਾਂ 'ਤੇ 'ਪਿੰਡੀਂ ਇਲਾਕਿਆਂ 'ਤੇ ਸਰਕਾਰ ਦੀ ਜੰਗ', 'ਕਿਸਾਨੀ ਨੀਤੀਆਂ ਵਾਪਸ ਲਓ' ਤੇ 'ਖੇਤੀ ਬਚਾਓ, ਦੇਸ਼ ਬਚਾਓ' ਵਰਗੇ ਨਾਅਰੇ ਲਿਖੇ ਹੋਏ ਸਨ | ਲੰਬੀਆਂ ਕਤਾਰਾਂ 'ਚ ਚੱਲ ਰਹੇ ਟ੍ਰੈਕਟਰਾਂ ਕਾਰਨ ਕਈ ਥਾਵਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ, ਜਿਸ ਨਾਲ ਲੋਕਾਂ ਦਾ ਧਿਆਨ ਵੀ ਇਸ ਅੰਦੋਲਨ ਵੱਲ ਖਿੱਚਿਆ ਗਿਆ |
ਪਿਛਲੀ ਖ਼ਬਰ 13 ਸਾਲ ਤੱਕ ਪਤਨੀ ਨਾਲ ਕੀਤੀ ਦਰਿੰਦਗੀ ਅਗਲੀ ਖ਼ਬਰ ਲਲਿਤ ਮੋਦੀ ਤੇ ਵਿਜੇ ਮਾਲੀਆ ਇਕੋ ਸਮਾਗਮ 'ਚ ਦਿਖੇ ਇੱਕਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।