09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲਲਿਤ ਮੋਦੀ ਤੇ ਵਿਜੇ ਮਾਲੀਆ ਇਕੋ ਸਮਾਗਮ 'ਚ ਦਿਖੇ ਇੱਕਠੇ

ਅਜੀਤ ਡੈਸਕ 25-12-2025
ਲੈਸਟਰ (ਇੰਗਲੈਂਡ), 24 ਦਸੰਬਰ (ਸੁਖਜਿੰਦਰ ਸਿੰਘ ਢੱਡੇ)-ਭਾਰਤ ਤੋਂ ਭੱਜ ਕੇ ਲੰਡਨ ਵੱਸ ਰਹੇ ਆਈ.ਪੀ.ਐਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਤੇ ਵਿਜੇ ਮਾਲੀਆ ਦੀ ਹਾਸਾ ਮਜ਼ਾਕ ਕਰਦਿਆਂ ਦੀ ਇਕ ਸਾਂਝੀ ਵੀਡੀਓ ਵਾਇਰਲ ਹੋਣ ਨਾਲ ਇਕ ਵਾਰ ਮੁੜ ਦੋਵੇਂ ਚਰਚਾ 'ਚ ਆ ਗਏ ਹਨ | ਉਨ੍ਹਾਂ ਦੀ ਇਸ ਹਰਕਤ ਨਾਲ ਇਕ ਵਾਰ ਫਿਰ ਨਵਾ ਵਿਵਾਦ ਖੜਾ ਹੋ ਗਿਆ ਹੈ | ਲਲਿਤ ਮੋਦੀ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇਕ ਵੀਡੀਓ ਨੇ ਇੰਟਰਨੈੱਟ 'ਤੇ ਖੂਬ ਚਰਚਾ ਛੇੜ ਦਿੱਤੀ ਹੈ | ਇਹ ਵੀਡੀਓ ਲੰਡਨ 'ਚ ਵਿਜੈ ਮਾਲੀਆ ਦੇ ਜਨਮਦਿਨ ਸਮਾਗਮ ਦੌਰਾਨ ਬਣਾਈ ਗਈ ਦੱਸੀ ਜਾ ਰਹੀ ਹੈ | ਵੀਡੀਓ ਵਿੱਚ ਦੋਵੇਂ ਹੱਸਦੇ ਹੋਏ ਆਪਣੇ ਆਪ ਨੂੰ ਭਾਰਤ ਦੇ 'ਸਭ ਤੋਂ ਵੱਡੇ ਭਗੋੜੇ ਕਹਿ ਕੇ ਮਜ਼ਾਕ ਬਣਾਉਂਦੇ ਹਨ | ਲਲਿਤ ਮੋਦੀ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਤੇ ਪੋਸਟ ਕਰਦਿਆਂ ਕੈਪਸ਼ਨ ਵੀ ਇਸੇ ਤਰ੍ਹਾਂ ਦਾ ਲਿਖਿਆ, ਜਿਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਉਠਿਆ | ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ, ਲੋਕਾਂ ਨੇ ਇਸ 'ਤੇ ਤਿੱਖੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ | ਕਈ ਲੋਕਾਂ ਨੇ ਇਸਨੂੰ ਭਾਰਤੀ ਕਾਨੂੰਨ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਦਾ ਮਜ਼ਾਕ ਉਡਾਉਣ ਦੇ ਬਰਾਬਰ ਦੱਸਿਆ | ਜ਼ਿਕਰਯੋਗ ਹੈ ਕਿ ਵਿਜੈ ਮਾਲੀਆ 2016 'ਚ ਭਾਰਤ ਤੋਂ ਭੱਜ ਗਿਆ ਸੀ ਤੇ ਉਸ 'ਤੇ ਬੈਂਕਾਂ ਦੇ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਡੁੱਬੋਣ ਦੇ ਦੋਸ਼ ਹਨ¢ ਦੂਜੇ ਪਾਸੇ ਲਲਿਤ ਮੋਦੀ ਵੀ ਇਸੇ ਤਰਾਂ ਭਾਰਤ ਛੱਡ ਕੇ ਚਲਾ ਗਿਆ ਸੀ ਤੇ ਉਸ 'ਤੇ ਆਈ.ਪੀ.ਐਲ. ਨਾਲ ਜੁੜੀਆਂ ਵਿੱਤੀ ਗੜਬੜਾਂ ਦੇ ਗੰਭੀਰ ਦੋਸ਼ ਲੱਗੇ ਹੋਏ ਹਨ |
ਪਿਛਲੀ ਖ਼ਬਰ ਕਿਸਾਨਾਂ ਦਾ ਭੜਕਿਆ ਸਰਕਾਰ ਵਿਰੁੱਧ ਗੁੱਸਾ ਅਗਲੀ ਖ਼ਬਰ ਇਸ ਵਾਰ ਕਿੰਗ ਚਾਰਲਸ ਕ੍ਰਿਸਮਸ ਸੰਦੇਸ਼ ਵੈਸਟਮਿਨਸਟਰ ਐਬੇ ਤੋਂ ਦੇਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।