02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਐਲਨ ਮਸਕ ਪਿਛਲੀਆਂ ਗੱਲਾਂ ਭੁੱਲ ਕੇ ਚੁੱਪ ਚੁਪੀਤੇ ਵਾਈਟ ਹਾਊਸ ਪਰਤੇ <br/>

ਅਜੀਤ ਡੈਸਕ 21-11-2025
ਸੈਕਰਾਮੈਂਟੋ, 20 ਨਵੰਬਰ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਝਗੜੇ ਤੋਂ ਬਾਅਦ 6 ਮਹੀਨੇ ਪਹਿਲਾਂ ਵਾਈਟ ਹਾਊਸ ਛੱਡ ਕੇ ਗਏ ਐਲਨ ਮਸਕ ਵਾਪਸ ਪਰਤ ਆਏ ਹਨ | ਬੀਤੇ ਦਿਨ ਟੈਸਲਾ ਤੇ ਸਪੇਸ ਐਕਸ ਦੇ ਸੀ.ਈ.ਓ. ਮਸਕ ਚੁੱਪ ਚੁਪੀਤੇ ਵਾਈਟ ਹਾਊਸ ਵਿਚ ਸਾਊਦੀ ਅਰਬ ਦੇ ਕਰਾਊਨ ਪਿ੍ੰਸ ਮੁਹੰਮਦ ਬਿਨ ਸਲਮਾਨ ਦੇ ਮਾਣ ਵਿਚ ਰੱਖੇ ਰਾਤ ਦੇ ਖਾਣੇ ਵਿਚ 140 ਦੇ ਕਰੀਬ ਹੋਰ ਮਹਿਮਾਨਾਂ ਨਾਲ ਸ਼ਾਮਿਲ ਹੋਏ, ਹਾਲਾਂਕਿ ਜਦੋਂ ਉਨ੍ਹਾਂ ਨੇ ਵਾਈਟ ਹਾਊਸ ਛੱਡਿਆ ਸੀ ਤਾਂ ਉਸ ਸਮੇਂ ਕਾਫੀ ਗਰਮਾ ਗਰਮੀ ਹੋਈ ਸੀ | ਜਿਸ ਤੋਂ ਬਾਅਦ ਟਰੰਪ ਨੇ ਉਸ ਨਾਲ ਸਿਝ ਲੈਣ ਤੱਕ ਦੀ ਚਿਤਾਵਨੀ ਦਿੱਤੀ ਸੀ | ਟਰੰਪ ਸਰਕਾਰ ਦੇ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਵਜੋਂ ਅਹੁੱਦਾ ਛੱਡਣ ਤੋਂ ਬਾਅਦ ਮਸਕ ਪਹਿਲੀ ਵਾਰ ਵਾਸ਼ਿੰਗਟਨ ਵਿਚ ਜਨਤਕ ਤੌਰ 'ਤੇ ਨਜ਼ਰ ਆਏ | ਸਮਾਗਮ ਵਿਚ ਉਹ ਹੋਰ ਅਮੀਰ ਮਹਿਮਾਨਾਂ ਨਾਲ ਬੈਠੇ ਸਨ ਜਿਨਾਂ ਵਿਚ ਐਪਲ ਸੀ.ਈ.ਓ. ਟਿਮ ਕੁੱਕ, ਡੈਲ ਸੀ.ਈ.ਓ. ਮਿਸ਼ੈਲ ਡੈਲ, ਗੋਲਫਰ ਬਰਾਇਸਨ ਡੀ ਚੈਂਬੂ, ਫੁੱਟਬਾਲ ਸਟਾਰ ਕਿ੍ਸਟੀਅਨ ਰੋਨਾਲਡੋ ਤੇ ਟਰੰਪ ਪਰਿਵਾਰ ਦੇ ਅਨੇਕਾਂ ਮੈਂਬਰ ਸ਼ਾਮਿਲ ਸਨ | ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਪਿਛਲਾ ਸਾਰਾ ਕੁਝ ਭੁੱਲ ਗਏ ਹੋਣ ਤੇ ਰਾਸ਼ਟਰਪਤੀ ਨਾਲ ਉਨ੍ਹਾਂ ਦਾ ਕੋਈ ਵਿਵਾਦ ਨਹੀਂ ਰਿਹਾ | ਇਥੇ ਜ਼ਿਕਰਯੋਗ ਹੈ ਕਿ ਮਸਕ ਵਲੋਂ ਵਾਈਟ ਹਾਊਸ ਛੱਡ ਜਾਣ ਉਪਰੰਤ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਸ ਦਾ ਮਾੜਾ ਸਮਾਂ ਹੈ, ਇਹ ਉਸ ਦੀ ਵੱਡੀ ਮੂਰਖਤਾ ਹੈ ਪਰੰਤੂ ਮੈਂ ਮਸਕ ਨੂੰ ਪਸੰਦ ਕਰਦਾ ਹਾਂ | ਇਸ ਸਮਾਗਮ ਵਿਚ ਰਾਸ਼ਟਰਪਤੀ ਨੇ ਨਿਵੇਸ਼ ਦੀ ਗੱਲ ਕਰਦਿਆਂ ਸਾਊਦੀ ਅਰਬ ਨਾਲ ਪ੍ਰਮਾਣੂ ਊਰਜਾ ਭਾਈਵਾਲੀ ਪ੍ਰਤੀ ਵਚਨਬੱਧਤਾ ਪ੍ਰਗਟਾਈ |

ਪਿਛਲੀ ਖ਼ਬਰ ਅੰਮਿ੍ਤਸਰ 'ਚ ਇਕ ਹੋਰ ਪੁਲਿਸ ਮੁਕਾਬਲਾ: ਛੇਹਰਟਾ ਹੱਤਿਆ ਕਾਂਡ 'ਚ ਲੋੜੀਂਦਾ ਸ਼ੂਟਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ : ਦ... ਅਗਲੀ ਖ਼ਬਰ ਵਿਸ਼ਵ ਯੁੱਧਾਂ ਵਿਚ ਹਿੱਸਾਂ ਲੈਣ ਵਾਲੇ ਸਿੱਖ ਸਿਪਾਹੀਆਂ ਸੰਬੰਧੀ ਲੱਗੀ ਪ੍ਰਦਰਸ਼ਨੀ ਵਿਚ ਨਾਟਕਾਂ ਰਾਹੀਂ ਪੇਸ਼ਕਾਰੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।