02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਸ਼ਵ ਯੁੱਧਾਂ ਵਿਚ ਹਿੱਸਾਂ ਲੈਣ ਵਾਲੇ ਸਿੱਖ ਸਿਪਾਹੀਆਂ ਸੰਬੰਧੀ ਲੱਗੀ ਪ੍ਰਦਰਸ਼ਨੀ ਵਿਚ ਨਾਟਕਾਂ ਰਾਹੀਂ ਪੇਸ਼ਕਾਰੀਆਂ

ਅਜੀਤ ਡੈਸਕ 21-11-2025
* ਸੋਫੀਆ ਦਲੀਪ ਸਿੰਘ ਭਾਰਤੀ ਫੌਜੀਆਂ ਨੂੰ ਚਾਹ 'ਤੇ ਬਲਾਉਂਦੀ ਸੀ
ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਵਿਸ਼ਵ ਯੁੱਧਾਂ ਵਿਚ ਸਿੱਖ ਸਿਪਾਹੀਆਂ ਦੇ ਇਤਿਹਾਸ ਨੂੰ ਪੇਸ਼ ਕਰਦੀ ਇੱਕ ਪ੍ਰਦਰਸ਼ਨੀ ਹੈਪਟਨ ਕੋਰਟ ਪੈਲੇਸ ਵਿਚ ਲੱਗੀ ਹੋਈ ਹੈ | ਜਿਸ ਦੇ ਸਬੰਧ 'ਚ ਇੱਕ ਵਿਸ਼ੇਸ਼ ਸਮਾਗਮ ਬੀਤੇ ਦਿਨੀ ਕਰਵਾਇਆ ਗਿਆ | ਇਸ ਮੌਕੇ ਡਾ: ਤੇਜਪਾਲ ਸਿੰਘ ਰਲਮਿਲ ਅਤੇ ਰਵ ਸਿੰਘ ਨੇ ਦੱਸਿਆ ਕਿ ਭਾਰਤੀ ਫੌਜ 1907 ਤੋਂ ਲੈ ਕੇ ਦੂਜੇ ਵਿਸ਼ਵ ਯੁੱਧ ਤੱਕ 4 ਵਾਰ ਉਸ ਸਮੇਂ ਦੇ ਸ਼ਾਸ਼ਕਾਂ ਦੀ ਤਾਜਪੋਸ਼ੀ ਅਤੇ ਯੁੱਧ ਵਿਚ ਹਿੱਸਾ ਲੈਣ ਲਈ ਆਏ ਤਾਂ ਉਨ੍ਹਾਂ ਦੀ ਰਿਹਾਇਸ਼ ਹੈਨਰੀ ਅੱਠਵੇਂ ਦੇ ਇਸ ਮਹੱਲ ਵਿਚ ਹੋਇਆ ਕਰਦੀ ਸੀ | ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਸੋਫੀਆ ਦਲੀਪ ਸਿੰਘ ਜੋ ਮਹੱਲ ਦੇ ਨੇੜੇ ਰਹਿੰਦੀ ਸੀ ਨਾਲ ਵੀ ਮਿਲਿਆ ਕਰਦੇ ਸਨ | ਡਾ: ਤੇਜਪਾਲ ਸਿੰਘ ਨੇ ਸੋਫੀਆ ਦਾ ਇੱਕ ਪੱਤਰ ਵਿਖਾਉਂਦਿਆਂ ਦੱਸਿਆ ਕਿ ਸੋਫੀਆ ਵਲੋਂ ਸਿੱਖ ਸਿਪਾਹੀਆਂ ਨੂੰ ਚਾਹ 'ਤੇ ਬੁਲਾਇਆ ਜਾਂਦਾ ਸੀ | ਉਨ੍ਹਾਂ ਨਾਲ ਪੰਜਾਬੀ ਵਿਚ ਵੀ ਗੱਲ ਕਰਦੀ ਸੀ, ਇਸ ਤੋਂ ਇਲਾਵਾ ਭਾਰਤੀ ਸਿਪਾਹੀਆਂ ਨੂੰ ਮਹਾਰਾਜਾ ਦਲੀਪ ਸਿੰਘ ਅਤੇ ਆਪਣੀਆਂ ਤਸਵੀਰਾਂ ਵੀ ਵੰਡਿਆ ਕਰਦੀ ਸੀ ਤਾਂ ਕਿ ਉਹ ਭਾਰਤ ਵਾਪਸੀ ਮੌਕੇ ਪੰਜਾਬ ਦੇ ਲੋਕਾਂ ਨੂੰ ਦੱਸ ਸਕਣ ਕੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਇੰਗਲੈਂਡ ਵਿਚ ਹਨ | ਇਸ ਪ੍ਰਦਰਸ਼ਨੀ ਵਿਚ ਹੈਂਪਟਨ ਕੋਰਟ ਵਿਚ ਸਿੱਖ ਫੌਜ ਦੇ ਅਧਿਕਾਰੀਆਂ ਦੀਆਂ ਤਸਵੀਰਾਂ, ਵੀਡੀਓ ਤੋਂ ਇਲਾਵਾ ਭਾਰਤੀ ਫੌਜ ਅਧਿਕਾਰੀਆਂ ਦੀਆਂ ਚਿੱਠੀਆਂ ਵੀ ਹਿੱਸਾ ਹਨ | ਭਾਰਤੀ ਸਿਪਾਹੀਆਂ ਦੀ ਮਦਦ ਲਈ ਸੋਫੀਆ ਦਲੀਪ ਸਿੰਘ ਫੰਡ ਵੀ ਇਕੱਤਰ ਕਰਿਆ ਕਰਦੀ ਸੀ, ਜਿਸ ਨਾਲ ਉਨ੍ਹਾਂ ਨੂੰ ਗਰਮ ਕੱਪੜੇ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਕਰਦੀ ਸੀ | ਪ੍ਰਦਰਸ਼ਨੀ ਦੇ ਨਾਲ ਨਾਲ ਪ੍ਰਵੇਸ਼ ਕੁਮਾਰ ਐਮ. ਬੀ. ਈ. ਵਲੋਂ ਲਿਖੇ ਅਤੇ ਅਮੀਤ ਚਾਨਾ ਵਲੋਂ ਨਿਰਦੇਸ਼ ਕੀਤੇ ਸੋਫੀਆ ਦਲੀਪ ਸਿੰਘ ਨਾਲ ਮਿਲਣੀ, ਉਸ ਸਮੇਂ ਦੇ ਭਾਰਤੀ ਫੌਜ ਦੇ ਅਧਿਕਾਰੀਆਂ ਦੀਆਂ ਵੱਖ-ਵੱਖ ਮੌਕਿਆਂ ਦੀ ਗੱਲਬਾਤ ਨੂੰ ਤਿੰਨ ਨਾਟਕੀ ਰੂਪ ਵਿਚ ਸ਼ਾਸ਼ਾਨਕ ਬੁਧੀਆ, ਰੈਕਸਸਟਾਰ, ਅੰਕੁਰ ਸੱਭਰਵਾਲ ਤੇ ਸੱਤਿਆਜੀਤ ਸਰਕਾਰ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਪੇਸ਼ਕਾਰੀਆਂ ਵੀ ਖਿਚ ਦਾ ਕੇਂਦਰ ਹਨ |
ਪਿਛਲੀ ਖ਼ਬਰ ਐਲਨ ਮਸਕ ਪਿਛਲੀਆਂ ਗੱਲਾਂ ਭੁੱਲ ਕੇ ਚੁੱਪ ਚੁਪੀਤੇ ਵਾਈਟ ਹਾਊਸ ਪਰਤੇ <br/> ਅਗਲੀ ਖ਼ਬਰ ਪਾਕਿ ਸਮੁੰਦਰ 'ਚ ਬਣਾ ਰਿਹਾ 'ਨਕਲੀ ਟਾਪੂ'; ਤੇਲ ਲਈ ਖੋਦੇ ਜਾਣਗੇ 25 ਖੂਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।