22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਕੈਨੇਡਾ ਸਰਕਾਰ ਡਿਗਣ ਤੋਂ ਹੋਇਆ ਬਚਾਅ <br/>

ਅਜੀਤ ਡੈਸਕ 19-11-2025
ਟੋਰਾਂਟੋ, 18 ਨਵੰਬਰ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਲਿਬਰਲ ਪਾਰਟੀ ਦੀ ਘੱਟ ਗਿਣਤੀ ਸਰਕਾਰ ਦਾ ਸੰਸਦ 'ਚ ਪੇਸ਼ ਕੀਤਾ ਗਿਆ ਬਜਟ ਬੀਤੇ ਕੱਲ੍ਹ 2 ਵੋਟਾਂ ਦੇ ਫਰਕ (170-168) ਨਾਲ ਪਾਸ ਹੋਇਆ ਜਿਸ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਡਿਗਣ ਤੇ ਚੋਣਾਂ ਹੋਣ ਦੀਆਂ ਕਿਆਸ ਅਰਾਈਆਂ ਖਤਮ ਹੋਈਆਂ | ਵੋਟਿੰਗ ਸਮੇਂ ਵਿਰੋਧੀ ਧਿਰ, ਕੰਜ਼ਰਵੇਟਿਵ ਪਾਰਟੀ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਕੁੱਲ 4 (ਦੋ-ਦੋ) ਮੈਂਬਰ ਸਦਨ 'ਚੋਂ ਗੈਰਹਾਜ਼ਰ ਰਹੇ ਜਦਕਿ ਗਰੀਨ ਪਾਰਟੀ ਦੀ ਇਕੋ ਇਕ ਸੰਸਦ ਮੈਂਬਰ ਏਲਿਜਾਬੈਥ ਮੇਅ ਨੇ ਬਜਟ ਦੇ ਹੱਕ ਵਿਚ ਵੋਟ ਪਾਈ | ਇਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਸਿੱਧੇ ਤੇ ਅਸਿੱਧੇ ਸਹਿਯੋਗ ਸਦਕਾ ਬਜਟ ਪਾਸ ਹੋ ਗਿਆ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਦਾ ਬਚਾਅ ਹੋ ਗਿਆ | ਵਿਰੋਧੀ ਪਾਰਟੀਆਂ ਵਲੋਂ ਬਜਟ ਦੀ ਕਰੜੀ ਆਲੋਚਨਾ ਤਾਂ ਕੀਤੀ ਜਾਂਦੀ ਰਹੀ ਪਰ ਵੋਟ ਸਮੇਂ ਖੁਲ੍ਹਾ ਵਿਰੋਧ ਕਰਨ ਤੋਂ ਕਈ ਸੰਸਦ ਮੈਂਬਰ ਝਿਜਕਦੇ ਨਜ਼ਰ ਆਏ |

ਪਿਛਲੀ ਖ਼ਬਰ ਸੰਸਦ ਮੈਂਬਰ ਗੁਰਮੇਸ਼ ਸਿੰਘ ਬਣੇ ਨਿਊ ਸਾਊਥ ਵੇਲਜ਼ ਤੋਂ ਨੈਸ਼ਨਲ ਪਾਰਟੀ ਦੇ ਸੂਬਾਈ ਪ੍ਰਧਾਨ ਅਗਲੀ ਖ਼ਬਰ ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ 'ਚ ਆਈ ਤਕਨੀਕੀ ਖਰਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।