ਸਾਨ ਫਰਾਂਸਿਸਕੋ, 6 ਨਵੰਬਰ (ਐਸ. ਅਸ਼ੋਕ ਭੌਰਾ)-ਵਪਾਰਕ ਸ਼ਹਿਰ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੌਹਰਾਨ ਮਮਦਾਨੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਪਹਿਲੀ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਦਲੇ ਹੋਏ ਤੇਵਰਾਂ ਵਾਲੀ ਟਿੱਪਣੀ ਸਾਹਮਣੇ ਆਈ ਹੈ | ਟਰੰਪ ਨੇ ਕਿਹਾ ਕਿ ਉਹ ਨਿਊਯਾਰਕ ਨੂੰ ਸਫਲ ਵੇਖਣਾ ਚਾਹੁੰਦੇ ਹਨ ਤੇ ਡੈਮੋਕਰੇਟਿਕ ਸੋਸ਼ਲਿਸਟ ਜ਼ੌਹਰਾਨ ਮਮਦਾਨੀ ਨੂੰ ਸੀਮਤ ਹੱਦ 'ਚ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ | ਮਮਦਾਨੀ ਦੀ ਜਿੱਤ ਤੋਂ ਇਕ ਦਿਨ ਬਾਅਦ ਟਰੰਪ ਨੇ ਕਿਹਾ ਕਿ ਅਸੀਂ ਉਹਦੀ ਮਦਦ ਕਰਾਂਗੇ ਭਾਵੇਂ ਥੋੜੀ ਕਰੀਏ | ਅਸੀਂ ਚਾਹੁੰਦੇ ਹਾਂ ਕਿ ਨਿਊਯਾਰਕ ਸਫਲ ਹੋਵੇ | ਹਾਲਾਂਕਿ ਟਰੰਪ ਨੇ ਕੁਝ ਦਿਨ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇ ਮਮਦਾਨੀ ਨਿਊਯਾਰਕ ਤੋਂ ਚੋਣ ਜਿੱਤਦੇ ਹਨ ਤਾਂ ਉਸ ਨੂੰ ਸੰਘੀ ਸਹਾਇਤਾ 'ਚ ਵੱਡੀ ਕਟੌਤੀ ਦਾ ਸਾਹਮਣਾ ਕਰਨਾ ਪਵੇਗਾ | ਟਰੰਪ ਨੇ ਕਿਹਾ ਕਿ ਕਮਿਊਨਿਸਟਾਂ, ਮਾਰਕਸਵਾਦੀਆਂ ਤੇ ਸਮਾਜਵਾਦੀਆਂ ਨੂੰ ਪੂਰੇ ਮੌਕੇ ਮਿਲੇ ਸਨ ਪਰ ਉਹਨਾਂ ਨੇ ਤਬਾਹੀ ਤੋਂ ਸਿਵਾ ਕੁਝ ਨਹੀਂ ਕੀਤਾ ਹੁਣ ਦੇਖਦੇ ਹਾਂ ਕਿ ਮਮਦਾਨੀ ਦੀ ਜਿੱਤ ਪਿੱਛੋਂ ਕਮਿਊਨਿਸਟ ਕਿਹੋ ਜਿਹਾ ਪ੍ਰਦਰਸ਼ਨ