20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਝਾਰਖੰਡ ਵਿਚ ਪਤੀ-ਪਤਨੀ ਵਲੋਂ ਆਪਸ 'ਚ ਕੁੱਟਮਾਰ, ਦੋਵਾਂ ਦੀ ਮੌਤ

ਅਜੀਤ ਡੈਸਕ 06-11-2025
ਦੇਵਘਰ (ਝਾਰਖੰਡ), 5 ਨਵੰਬਰ (ਪੀ.ਟੀ.ਆਈ.)-ਝਾਰਖੰਡ ਦੇ ਦੇਵਘਰ ਜਿਲ੍ਹੇ ਵਿਚ ਬੁੱਧਵਾਰ ਨੂੰ ਵਿਆਹੁਤਾ ਝਗੜੇ ਨੂੰ ਲੈ ਕੇ ਇੱਕ ਜੋੜੇ ਵਿਚਕਾਰ ਹੋਈ ਹਿੰਸਕ ਝੜਪ ਵਿਚ ਦੋਵਾਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਰਵੀ ਸ਼ਰਮਾ (30) ਅਤੇ ਲਵਲੀ ਸ਼ਰਮਾ (24) ਵਜੋਂ ਹੋਈ ਹੈ, ਦੇਵਘਰ ਸ਼ਹਿਰ ਦੇ ਬੇਲਾਬਾਗਨ ਖੇਤਰ ਵਿੱਚ ਆਪਣੇ ਕਿਰਾਏ ਦੇ ਘਰ ਵਿਚ ਮਿ੍ਤਕ ਪਾਏ ਗਏ | ਟਾਊਨ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਜੀਵ ਕੁਮਾਰ ਨੇ ਕਿਹਾ, ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਮੰਗਲਵਾਰ ਰਾਤ ਨੂੰ ਵਿਆਹੁਤਾ ਝਗੜੇ ਨੂੰ ਲੈ ਕੇ ਜੋੜੇ ਵਿੱਚ ਲੜਾਈ ਹੋਈ ਸੀ | ਦੋਵਾਂ ਲਾਸ਼ਾਂ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਹਨ ਘਟਨਾ ਸਥਾਨ ਤੋਂ ਇੱਕ ਚਾਕੂ ਬਰਾਮਦ ਕੀਤਾ ਗਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਮੌਤ ਦਾ ਅਸਲ ਕਾਰਨ ਸਹੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ | ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਰਵੀ ਸ਼ਰਮਾ ਬਿਹਾਰ ਦੇ ਸੀਵਾਨ ਦਾ ਰਹਿਣ ਵਾਲਾ ਸੀ, ਜਦੋਂ ਕਿ ਉਸਦੀ ਪਤਨੀ ਦੇਵਘਰ ਦੇ ਜੂਨ ਪੋਖਰ ਖੇਤਰ ਦੀ ਰਹਿਣ ਵਾਲੀ ਸੀ |

ਪਿਛਲੀ ਖ਼ਬਰ ਸਿਡਨੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਬੂਟੇ ਲਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।