09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਕਾਰਜਭਾਗ ਸੰਭਾਲਿਆ <br/>

ਅਜੀਤ ਡੈਸਕ 04-11-2025
ਕੈਲਗਰੀ, 3 ਨਵੰਬਰ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਬਣੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਕਾਰਜਭਾਗ ਸੰਭਾਲਣ ਉਪਰੰਤ ਪਹਿਲੀ ਮਿਲਣੀ ਪੰਜਾਬੀ ਮੀਡੀਆ ਨਾਲ ਕਰਦਿਆਂ ਕਿਹਾ ਹੈ ਕਿ ਗੁਰੂ ਘਰ ਦੇ ਚੱਲ ਰਹੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਸੰਪੂਰਣ ਕੀਤੇ ਜਾਣਗੇ | ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਗਰੇਵਾਲ ਤੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਪਿੱਛਲੀ ਪ੍ਰਬੰਧਕ ਕਮੇਟੀ ਦਾ ਲੇਖਾ-ਜੋਖਾ ਸਾਂਝਾ ਕੀਤਾ | ਉਨ੍ਹਾਂ ਪਿਛਲੀ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੇ ਕਾਰਜ ਜੋ ਅਜੇ ਸਿਰੇ ਨਹੀਂ ਚੜੇ੍ਹ ਹਨ | ਉਨ੍ਹਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ 'ਤੇ ਕਰਜ਼ੇ ਦੀ ਵੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਉੱਤੇ ਹੋਰ ਕਿੰਨੇ ਫੰਡ ਖਰਚ ਹੋਣੇ ਹਨ ਤੇ ਹੋਰ ਕਿੰਨੇ ਫੰਡਾਂ ਦੀ ਲੋੜ ਹੈ | ਇਸ ਸਮੇਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਪ੍ਰਬੰਧਕਾਂ ਵਲੋਂ ਦਿੱਤੇ ਗਏ | ਇਸ ਸਮੇਂ ਕਮੇਟੀ ਮੈਂਬਰਾਂ ਵਿਚ ਯਾਦਵਿੰਦਰ ਸਿੰਘ ਜਵੰਦਾ, ਜੁਗਰਾਜ ਸਿੰਘ ਸੋਹੀ, ਦਲਜੀਤ ਸਿੰਘ ਢਿੱਲੋਂ, ਬਲਜੀਤ ਸਿੰਘ, ਅਮਰਜੀਤ ਸਿੰਘ, ਮਹਿੰਦਰ ਸਿੰਘ ਮਿਨਹਾਸ, ਅਜੀਤ ਸਿੰਘ ਰੰਧਾਵਾ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਖਹਿਰਾ, ਰਾਜਵਿੰਦਰ ਸਿੰਘ ਕੈਲੇ, ਨਵਦੀਪ ਸਿੰਘ ਚਾਹਲ, ਬਲਵਿੰਦਰ ਸਿੰਘ ਮਾਂਗਟ, ਮਨਵੀਰ ਸਿੰਘ ਬੋਪਾਰਾਏ, ਨਿਸ਼ਾਨ ਸਿੰਘ ਢਿੱਲੋਂ, ਅਵਤਾਰ ਸਿੰਘ ਦੁੱਗਲ ਅਤੇ ਜਸਵਿੰਦਰ ਸਿੰਘ ਨਵੇਂ ਮੈਂਬਰ ਚੁਣੇ ਗਏ ਹਨ |

ਪਿਛਲੀ ਖ਼ਬਰ ਭਾਰਤੀ ਮਹਿਲਾ ਕਿ੍ਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ 'ਤੇ ਪੂਰੇ ਦੇਸ਼ ਨੂੰ ਮਾਣ-ਸਨੀ ਗਿੱਲ ਅਗਲੀ ਖ਼ਬਰ ਰੇਣੁਕਾਸਵਾਮੀ ਕਤਲ ਮਾਮਲਾ ਅਦਾਕਾਰ ਦਰਸ਼ਨ ਤੇ ਹੋਰਨਾਂ ਵਿਰੁੱਧ ਦੋਸ਼ ਤੈਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।