12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਸੂਰਤ ਦੇ ਉਦਯੋਗਪਤੀ ਵਲੋਂ ਜੇਤੂਆਂ ਲਈ ਹੀਰੇ ਦੇ ਗਹਿਣੇ ਤੇ ਸੋਲਰ ਪੈਨਲ ਤੋਹਫ਼ੇ 'ਚ ਦੇਣ ਦਾ ਐਲਾਨ <br/>

ਅਜੀਤ ਡੈਸਕ 04-11-2025
ਸੂਰਤ, 3 ਨਵੰਬਰ (ਪੀ.ਟੀ.ਆਈ.)-ਸੂਰਤ ਦੇ ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਗੋਵਿੰਦ ਢੋਲਕੀਆ ਨੇ ਭਾਰਤੀ ਮਹਿਲਾ ਕਿ੍ਕਟ ਟੀਮ ਲਈ ਹੀਰੇ ਦੇ ਗਹਿਣੇ ਤੇ ਸੋਲਰ ਪੈਨਲਾਂ ਦੇ ਇਨਾਮ ਦਾ ਐਲਾਨ ਕੀਤਾ ਹੈ, ਜਿਸ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ | ਢੋਲਕੀਆ ਸ਼੍ਰੀ ਰਾਮਕਿ੍ਸ਼ਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਤੇ ਚੇਅਰਮੈਨ ਐਮਰੀਟਸ ਹਨ | ਉਨ੍ਹਾਂ ਨੇ ਐਤਵਾਰ ਨੂੰ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਕਿ੍ਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਆਨਰੇਰੀ ਉੱਪ ਪ੍ਰਧਾਨ ਰਾਜੀਵ ਸ਼ੁਕਲਾ ਨੂੰ ਇੱਕ ਪੱਤਰ ਲਿਖਿਆ, ਜਿਸ ਵਿਚ ਉਨ੍ਹਾਂ ਨੇ ਚੈਂਪੀਅਨ ਭਾਰਤੀ ਟੀਮ ਦੇ ਹਰੇਕ ਮੈਂਬਰ ਨੂੰ ਉਨ੍ਹਾਂ ਦੀ ਪ੍ਰਤਿਭਾ ਲਈ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਹੱਥ ਨਾਲ ਬਣੇ ਕੁਦਰਤੀ ਹੀਰੇ ਦੇ ਗਹਿਣੇ ਭੇਟ ਕਰਨ ਦੀ ਇੱਛਾ ਪ੍ਰਗਟ ਕੀਤੀ | ਆਪਣੇ ਪਰਉਪਕਾਰੀ ਕੰਮ ਲਈ ਜਾਣੇ ਜਾਂਦੇ, ਢੋਲਕੀਆ ਨੇ ਉਨ੍ਹਾਂ ਦੇ ਘਰਾਂ ਲਈ ਛੱਤ ਵਾਲੇ ਸੋਲਰ ਪੈਨਲ ਵੀ ਤੋਹਫ਼ੇ ਵਿਚ ਦੇਣ ਦੀ ਇੱਛਾ ਪ੍ਰਗਟ ਕੀਤੀ, ਤਾਂ ਜੋ ਉਹ ਸਾਡੇ ਦੇਸ਼ ਵਿਚ ਲਿਆਉਂਦੇ ਹਨ ਉਹ ਉਨ੍ਹਾਂ ਦੇ ਜੀਵਨ ਵਿੱਚ ਵੀ ਨਿਰੰਤਰ ਚਮਕਦਾ ਰਹੇ | ਉਨ੍ਹਾਂ ਦੇ ਅਸਾਧਾਰਨ ਸਫ਼ਰ ਦਾ ਜਸ਼ਨ ਮਨਾਉਣ ਲਈ, ਅਸੀਂ ਸ਼੍ਰੀ ਰਾਮਕਿ੍ਸ਼ਨ ਐਕਸਪੋਰਟਸ ਵਿਖੇ ਚੈਂਪੀਅਨ ਭਾਰਤੀ ਟੀਮ ਦੇ ਹਰੇਕ ਮੈਂਬਰ ਨੂੰ ਹੱਥ ਨਾਲ ਬਣੇ ਕੁਦਰਤੀ ਹੀਰੇ ਦੇ ਗਹਿਣੇ ਭੇਟ ਕਰਨ ਦਾ ਸਨਮਾਨ ਕਰਾਂਗੇ | ਢੋਲਕੀਆ ਨੇ ਕਿਹਾ ਕਿ ਭਾਰਤ ਦੀ ਨੁਮਾਇੰਦਗੀ ਕਰਨ ਵਾਲੀਆਂ ਮਹਿਲਾ ਕਿ੍ਕਟਰਾਂ ਨੇ ਪਹਿਲਾਂ ਹੀ ਆਪਣੀ ਹਿੰਮਤ, ਅਨੁਸ਼ਾਸਨ ਅਤੇ ਦਿ੍ੜਤਾ ਨਾਲ ਇੱਕ ਅਰਬ ਭਾਰਤੀਆਂ ਦੇ ਦਿਲ ਜਿੱਤ ਲਏ ਹਨ |

ਪਿਛਲੀ ਖ਼ਬਰ ਬੀ.ਸੀ.ਸੀ.ਆਈ. ਵਲੋਂ ਜੇਤੂ ਟੀਮ ਲਈ 51 ਕਰੋੜ ਰੁਪਏ ਦੇ ਇਨਾਮ ਦਾ ਐਲਾਨ <br/> ਅਗਲੀ ਖ਼ਬਰ ਇਤਿਹਾਸਕ ਜਿੱਤ ਤੋਂ ਬਾਅਦ ਕ੍ਰਿਕਟਰ ਅਮਨਜੋਤ ਕੌਰ ਦੇ ਘਰ ਖੁਸ਼ੀ ਦਾ ਮਾਹੌਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।