12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪੰਜਾਬੀ ਸੁਰੱਖਿਆ ਅਧਿਕਾਰੀ 'ਤੇ ਹਮਲੇ ਦੇ ਦੋਸ਼ੀ ਨੂੰ ਨਹੀਂ ਮਿਲੀ ਸਜ਼ਾ

ਅਜੀਤ ਡੈਸਕ 04-11-2025
ਮੈਲਬੋਰਨ, 3 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਮਾਰਚ ਮਹੀਨੇ 'ਚ ਮੈਲਬੋਰਨ ਦੇ ਬੈਂਡੀਗੋ ਇਲਾਕੇ ਵਿਚ ਸਥਿਤ ਇਕ ਸ਼ਾਪਿੰਗ ਸੈਂਟਰ ਵਿਚ ਤੈਨਾਤ ਕੇਸਾਧਾਰੀ ਪੰਜਾਬੀ ਸੁਰੱਖਿਆ ਅਧਿਕਾਰੀ 'ਤੇ ਇੱਕ 17 ਸਾਲਾ ਨਾਬਾਲਗ ਨੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਪੰਜਾਬੀ ਨੌਜਵਾਨ ਦਾ ਸਿਰ ਵੀ ਨੰਗਾ ਹੋ ਗਿਆ ਸੀ | ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੌਜਵਾਨ ਨੂੰ ਗਿ੍ਫ਼ਤਾਰ ਕਰਕੇ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਸੀ | ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਮਾਨਸਿਕ ਤੌਰ 'ਤੇ ਕਮਜ਼ੋਰ ਕਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਖ਼ਤ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ | ਦੋਸ਼ੀ ਇਸ ਮਾਮਲੇ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮਾਮਲਿਆਂ ਵਿਚ ਪਹਿਲਾਂ ਵੀ ਸ਼ਾਮਿਲ ਰਹਿ ਚੁੱਕਾ ਹੈ | ਜ਼ਿਕਰਯੋਗ ਹੈ ਕਿ ਅਜਿਹੇ ਮਾਮਲਿਆਂ ਵਿਚ ਅਕਸਰ ਪ੍ਰਵਾਸੀ ਲੋਕਾਂ ਨੂੰ ਸਖ਼ਤ ਸਜ਼ਾਵਾਂ ਸੁਣਾਈਆਂ ਜਾਂਦੀਆਂ ਹਨ, ਜਦੋਂਕਿ ਸਥਾਨਕ ਨਾਗਰਿਕਾਂ ਨੂੰ ਮਾਨਸਿਕ ਬਿਮਾਰੀ ਦਾ ਹਵਾਲਾ ਦੇ ਕੇ ਰਾਹਤ ਦਿੱਤੀ ਜਾਂਦੀ ਹੈ |

ਪਿਛਲੀ ਖ਼ਬਰ ਸਿੱਖਾਂ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਸਰਕਾਰ- ਸਿੱਖ ਫੈਡਰੇਸ਼ਨ ਯੂ.ਕੇ. <br/> ਅਗਲੀ ਖ਼ਬਰ ਡੈਮੋਕ੍ਰੇਟਸ ਉਨ੍ਹਾਂ ਤੋਂ ਕੋਈ ਜਬਰਨ ਵਸੂਲੀ ਨਹੀਂ ਕਰਨਗੇ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।