09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭਾਰਤ 'ਚ ਹਾਕੀ ਖੇਡਣਗੇ ਕੈਨੇਡਾ ਦੇ 8 ਪੰਜਾਬੀ ਗੱਭਰੂ <br/>

ਅਜੀਤ ਡੈਸਕ 19-10-2025
ਐਬਟਸਫੋਰਡ, 18 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ ਪ੍ਰਮੁੱਖ ਹਾਕੀ ਸੰਸਥਾ ਫੀਲਡ ਹਾਕੀ ਕੈਨੇਡਾ ਵਲੋਂ ਭਾਰਤ ਦੇ ਤਾਮਿਲਨਾਡੂ ਸੂਬੇ ਦੀ ਰਾਜਧਾਨੀ ਚੇਨਈ ਤੇ ਸ਼ਹਿਰ ਮਦਰਾਏ ਵਿਖੇ 28 ਨਵੰਬਰ ਤੋਂ 10 ਦਸੰਬਰ ਤੱਕ ਹੋ ਰਹੇ ਜੂਨੀਅਰ ਵਰਲਡ ਕੱਪ 2025 ਫੀਲਡ ਹਾਕੀ ਮੁਕਾਬਲਿਆਂ ਵਾਸਤੇ ਲੜਕਿਆਂ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਕੈਨੇਡਾ ਦੀ 18 ਮੈਂਬਰੀ ਜੂਨੀਅਰ ਹਾਕੀ ਟੀਮ ਵਿਚ 8 ਪੰਜਾਬੀ ਖਿਡਾਰੀ ਸ਼ਾਮਿਲ ਕੀਤੀ ਗਏ ਹਨ | ਇਨ੍ਹਾਂ ਹਾਕੀ ਮੁਕਾਬਲਿਆਂ 'ਚ 24 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਕੈਨੇਡਾ ਦੀ 18 ਮੈਂਬਰੀ ਹਾਕੀ ਟੀਮ ਵਿਚ ਗੁਰਵਿੰਦਰ ਸਿੰਘ ਬਰਾੜ, ਸਤਪ੍ਰੀਤ ਸਿੰਘ ਚੱਢਾ, ਪਰਮਵੀਰ ਸਿੰਘ ਬਸਰਾ, ਗੈਵਿਨ ਥਿੰਦ, ਗੁਰਨੂਰ ਸਿੰਘ ਭੁੱਲਰ, ਨਵਦੀਪ ਸਿੰਘ ਚੰਦੀ, ਰਵਪ੍ਰੀਤ ਸਿੰਘ ਗਿੱਲ ਤੇ ਰੌਬਿਨ ਥਿੰਦ ਮੈਦਾਨ 'ਚ ਆਪਣੀ ਹਾਕੀ ਦੇ ਜੌਹਰ ਵਿਖਾਉਣਗੇ | ਪਰਮਵੀਰ ਸਿੰਘ ਬਸਰਾ, ਨਵਦੀਪ ਸਿੰਘ ਚੰਦੀ, ਰਵਪ੍ਰੀਤ ਸਿੰਘ ਗਿੱਲ ਤੇ ਰੌਬਿਨ ਥਿੰਦ ਫਾਰਵਰਡ ਖੇਡਦੇ ਹਨ, ਜਦਕਿ ਸਤਪ੍ਰੀਤ ਸਿੰਘ ਚੱਢਾ, ਗੁਰਵਿੰਦਰ ਸਿੰਘ ਬਰਾੜ ਤੇ ਗੈਵਿਨ ਥਿੰਦ ਡਿਫੈਂਸ ਤੇ ਗੁਰਨੂਰ ਸਿੰਘ ਭੁੱਲਰ ਮਿੱਡਫੀਲਡ ਪੁਜ਼ੀਸ਼ਨ 'ਤੇ ਹਾਕੀ ਖੇਡਦੇ ਹਨ | ਕੈਨੇਡਾ-ਆਇਰਲੈਂਡ 28 ਨਵੰਬਰ, ਕੈਨੇਡਾ-ਜਰਮਨ 29 ਨਵੰਬਰ ਅਤੇ ਕੈਨੇਡਾ ਤੇ ਦੱਖਣੀ ਅਫਰੀਕਾ ਦਰਮਿਆਨ ਪਹਿਲੀ ਦਸੰਬਰ ਨੂੰ ਹਾਕੀ ਦਾ ਮੁਕਾਬਲਾ ਹੋਵੇਗਾ |

ਪਿਛਲੀ ਖ਼ਬਰ ਤਨਵੀ ਸ਼ਰਮਾ ਫਾਈਨਲ 'ਚ ਪੁੱਜੀ ਅਗਲੀ ਖ਼ਬਰ ਯੂ.ਐੱਸ. ਕਾਂਗਰਸ ਨੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਦਿੱਤੀ ਮਾਨਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।