06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੰਜਾਬੀ ਸੱਭਿਆਚਾਰ ਦੀ ਸ਼ਾਨ ਬਣਿਆ 'ਪੰਜਾਬ ਦਾ ਤਾਜ' ਸੰਮੇਲਨ <br/>

ਅਜੀਤ ਡੈਸਕ 23-09-2025
ਸਿਡਨੀ, 22 ਸਤੰਬਰ (ਹਰਕੀਰਤ ਸਿੰਘ ਸੰਧਰ )-ਸਿਡਨੀ 'ਚ ਪਿਛਲੇ ਇਕ ਦਹਾਕੇ ਤੋਂ ਨਵੀਂ ਪੀੜੀ ਨੂੰ ਪੰਜਾਬੀ ਲੋਕ ਨਾਚ ਨਾਲ ਜੋੜ ਰਹੀ 'ਰਿਦਮ ਭੰਗੜਾ ਅਕੈਡਮੀ' ਵੱਲੋਂ ਸਲਾਨਾ 'ਕਰਾਊਨ ਆਫ ਭੰਗੜਾ' (ਪੰਜਾਬ ਦਾ ਤਾਜ) ਸਮਾਗਮ ਕਰਵਾਇਆ ਗਿਆ | ਬਲੈਕ ਟਾਉਨ ਦੇ ਖਚਾ ਖੱਚ ਭਰੇ ਵੋਮੈਨ ਹਾਲ 'ਚ ਸੈਂਕੜੇ ਤੋਂ ਉੱਪਰ ਬੱਚਿਆਂ ਨੇ ਗਿੱਧੇ ਤੇ ਭੰਗੜੇ ਦੇ ਜੌਹਰ ਦਿਖਾਏ | ਪ੍ਰਬੰਧਕ ਇੰਦਰ ਸਿੰਘ ਤੇ ਨਵੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਕੈਡਮੀ 'ਚ ਸਿੱਖ ਰਹੇ ਬੱਚਿਆਂ ਨੂੰ ਸਟੇਜ ਤੇ ਪੇਸ਼ ਕਰਨਾ ਇਸ ਸਮਾਗਮ ਦਾ ਮੁੱਖ ਮਕਸਦ ਹੈ | ਸੱਤ ਸਾਲ ਤੋਂ ਛੋਟੇ ਬੱਚਿਆਂ ਦੇ ਭੰਗੜੇ ਨੂੰ ਦੇਖ ਕੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ | ਪ੍ਰੋਗਰਾਮ ਦਾ ਆਗਾਜ਼ 12 ਵਜੇ ਜਾਗੋ ਨਾਲ ਕੀਤਾ ਗਿਆ | ਨਵੀਂ ਵੱਲੋਂ ਗਾਇਕੀ ਦਾ ਉੱਤਮ ਨਮੂਨਾ ਪੇਸ਼ ਕੀਤਾ ਗਿਆ | ਸ਼ਬਦ ਕੀਰਤਨ ਤੋਂ ਬਾਅਦ ਗਾਇਕ ਨਵਜੋਤ ਸਿੰਘ ਨੇ ਪਿੜ ਬੰਨਿਆ | ਵੱਖ ਵੱਖ ਭੰਗੜੇ ਤੇ ਗਿੱਧੇ ਦੀਆਂ ਟੀਮਾਂ ਨੇ ਜਿੱਥੇ ਸੱਭਿਆਚਾਰ ਰੰਗ ਪੇਸ਼ ਕੀਤੇ ਉਥੇ ਇਹਨਾਂ ਦੀ ਮਹੱਤਤਾ ਤੋਂ ਵੀ ਜਾਣੂ ਕਰਵਾਇਆ | ਵਿਸਰ ਰਹੇ ਪੰਜਾਬੀ ਦੇ ਸ਼ਬਦ ਤੇ ਲੋਕ ਗੀਤ ਜਿਵੇਂ ਮਾਈਆ, ਟੱਪੇ, ਸੋਹਾਗ ਆਦਿ ਪਹੁੰਚੇ ਦਰਸ਼ਕਾਂ ਕੋਲੋਂ ਪੁੱਛੇ ਤੇ ਇਨਾਮ ਵੀ ਤਕਸੀਮ ਕੀਤੇ ਗਏ | ਇੱਥੇ ਦੱਸ ਦਈਏ ਕਿ ਰਿਦਮ ਆਫ ਭੰਗੜਾ ਅਕੈਡਮੀ ਦੇ ਕੋਚ ਇੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਭੰਗੜਾ ਅਤੇ ਗਿੱਧਾ ਸਿਖਾ ਰਹੇ ਹਨ ਉੱਥੇ ਉਹ ਕਈ ਫਿਲਮਾਂ ਵਿੱਚ ਵੀ ਆਪਣੇ ਪ੍ਰਤੀਭਾ ਪੇਸ਼ ਕਰ ਚੁੱਕੇ ਹਨ ਤੇ ਹੁਣ ਉਹ ਨਵੀਂ ਪੀੜੀ ਨੂੰ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨਾਲ ਜੋੜ ਰਹੇ ਹਨ |

ਪਿਛਲੀ ਖ਼ਬਰ ਅੰਦਰੂਨੀ ਸੁਹੱਪਣ ਲਈ ਮਨੁੱਖ ਦਾ ਕਿਤਾਬਾਂ ਨਾਲ ਜੁੜਨਾ ਬਹੁਤ ਜ਼ਰੂਰੀ-ਡਾ. ਸਾਹਿਬ ਸਿੰਘ <br/> ਅਗਲੀ ਖ਼ਬਰ ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮਨਾਇਆ ਗਿਆ 'ਮਨੁੱਖੀ ਅਧਿਕਾਰ ਦਿਹਾੜਾ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।