ਦੀਰ-ਅਲ-ਬਲਾਹ, 20 ਜੁਲਾਈ (ਏਜੰਸੀ)-ਐਤਵਾਰ ਨੂੰ ਇਕ ਵਾਰ ਫਿਰ ਗਾਜ਼ਾ ਪੱਟੀ 'ਚ ਮਨੁੱਖੀ ਸਹਾਇਤਾ ਦੀ ਉਡੀਕ ਕਰ ਰਹੇ ਲੋਕਾਂ 'ਤੇ ਇਕ ਘਾਤਕ ਹਮਲਾ ਕੀਤਾ ਗਿਆ, ਜਿਸ 'ਚ ਘੱਟੋ-ਘੱਟ 73 ਫਿਲਸਤੀਨੀ ਮਾਰੇ ਗਏ | ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਇਜ਼ਰਾਈਲੀ ਫੌਜ ਦੀ ਗੋਲੀਬਾਰੀ 'ਚ 150 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ | ਮੰਤਰਾਲੇ ਨੇ ਕਿਹਾ ਕਿ ਇਹ ਲੋਕ ਉੱਤਰੀ ਗਾਜ਼ਾ ਤੇ ਜਿਕਿਮ ਕਰਾਸਿੰਗ ਦੇ ਨੇੜੇ ਰਾਹਤ ਸਮੱਗਰੀ ਪ੍ਰਾਪਤ ਕਰਨ ਦੀ ਉਡੀਕ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ | ਬਚਾਅ ਕਾਰਜ ਜਾਰੀ ਹਨ ਤੇ ਮੌਤਾਂ ਦੀ ਗਿਣਤੀ ਵਧਣ ਦੀ ਉਮੀਦ ਹੈ |