ਕੈਰਾਰਾ (ਗੋਲਡ ਕੋਸਟ), 6 ਨਵੰਬਰ (ਪੀ.ਟੀ.ਆਈ.)-ਭਾਰਤੀ ਗੇਂਦਬਾਜ਼ ਅਕਸ਼ਰ ਪਟੇਲ ਤੇ ਵਾਸ਼ਿੰਗਟਨ ਸੁੰਦਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਇੱਥੇ ਚੌਥੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਸਟ੍ਰੇਲੀਆ ਨੂੰ 48 ਦÏੜਾਂ ਨਾਲ ਹਰਾ ਕੇ 5 ਮੈਚਾਂ ਦੀ ਲੜੀ 'ਚ 2-1 ਦੀ ਬੜ੍ਹਤ ਬਣਾ ਲਈ ਹੈ | ਇਸਦੇ ਨਾਲ ਹੀ ਇਹ ਪੱਕਾ ਹੋ ਗਿਆ ਹੈ ਕਿ ਭਾਰਤੀ ਟੀਮ ਹੁਣ ਇਹ ਲੜੀ ਨਹੀਂ ਹਾਰ ਸਕਦੀ | ਭਾਰਤ ਦੇ 168 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਸਟ੍ਰੇਲੀਆ ਵਾਸ਼ਿੰਗਟਨ ਸੁੰਦਰ (3/3), ਅਕਸ਼ਰ ਪਟੇਲ (2/20) ਤੇ ਸ਼ਿਵਮ ਦੂਬੇ (2/20) ਦੀ ਤੇਜ਼ ਗੇਂਦਬਾਜ਼ੀ ਕਾਰਨ 18.2 ਓਵਰਾਂ 'ਚ 119 ਦÏੜਾਂ 'ਤੇ ਸਿਮਟ ਗਿਆ | ਆਸਟ੍ਰੇਲੀਆ ਲਈ ਸਿਰਫ਼ ਕਪਤਾਨ ਮਿਸ਼ੇਲ ਮਾਰਸ਼ ਹੀ 30 ਦÏੜਾਂ ਦੇ ਅੰਕੜੇ ਤੱਕ ਪਹੁੰਚ ਸਕੇ | ਆਸਟ੍ਰੇਲੀਆਈ ਗੇਂਦਬਾਜ਼ ਨਾਥਨ ਐਲਿਸ (3/21) ਤੇ ਐਡਮ ਜ਼ਾਂਪਾ (3/45) ਨੇ ਵੀ ਭਾਰਤੀ ਬੱਲੇਬਾਜ਼ੀ ਨੂੰ ਆਖਰੀ ਓਵਰਾਂ 'ਚ ਲਗਾਤਾਰ ਝਟਕਾ ਦਿੱਤਾ, ਜਿਸ ਨਾਲ ਮਹਿਮਾਨ ਟੀਮ, ਜੋ ਕਦੇ 121/3 'ਤੇ ਚੰਗੀ ਸਥਿਤੀ 'ਚ ਸੀ, 167/8 'ਤੇ ਆ ਗਈ | ਭਾਰਤ ਲਈ, ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 39 ਗੇਂਦਾਂ 'ਤੇ ਸਭ ਤੋਂ ਵੱਧ 46 ਦÏੜਾਂ ਬਣਾਈਆਂ | ਅਭਿਸ਼ੇਕ ਸ਼ਰਮਾ (28), ਸ਼ਿਵਮ ਦੂਬੇ (22), ਅਤੇ ਕਪਤਾਨ ਸੂਰਿਆਕੁਮਾਰ ਯਾਦਵ (20) ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ 'ਚ ਬਦਲਣ ਵਿਚ ਅਸਫਲ ਰਹੇ | ਅਕਸ਼ਰ ਨੇ ਅੰਤ ਵਿੱਚ 11 ਗੇਂਦਾਂ 'ਤੇ ਅਜੇਤੂ 21 ਦÏੜਾਂ ਬਣਾ ਕੇ ਭਾਰਤ ਨੂੰ 160 ਦੇ ਪਾਰ ਪਹੁੰਚਾਇਆ | ਭਾਰਤੀ ਗੇਂਦਬਾਜ਼ਾਂ ਨੇ ਆਸਟ੍ਰੇਲੀਆ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਦਬਾਅ 'ਚ ਰੱਖਿਆ | ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਨੇ ਵੀ ਇਕ-ਇਕ ਵਿਕਟ ਹਾਸਿਲ ਕਰ ਭਾਰਤ ਦੀ ਜਿੱਤ 'ਚ ਯੋਗਦਾਨ ਪਾਇਆ | ਹੁਣ ਅਗਲਾ ਦੋਵਾਂ ਟੀਮਾਂ ਵਿਚਕਾਰ ਅਗਲਾ ਟੀ-20 ਮੈਚ 8 ਨਵੰਬਰ ਨੂੰ ਬਿ੍ਸਬੇਨ 'ਚ ਖੇਡਿਆ ਜਾਵੇਗਾ |
ਗੋਲਡ ਕੋਸਟ 'ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ <br/>
ਅਜੀਤ ਡੈਸਕ
07-11-2025