20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਰਦੁਆਰਾ ਸਾਹਿਬ ਵਿੱਚੋਂ ਲੱਖਾਂ ਡਾਲਰ ਗਾਇਬ ਕਰਨ ਦਾ ਮਾਮਲਾ ਸਾਬਕਾ ਗ੍ਰੰਥੀ ਸਿੰਘ ਨੂੰ ਅਦਾਲਤ ਵਲੋਂ ਸਪੱਸ਼ਟੀਕਰਨ ਦੇਣ ਦਾ ਹੁਕਮ <br/>

ਅਜੀਤ ਡੈਸਕ 07-11-2025
ਵਿਨੀਪੈਗ, 6 ਨਵੰਬਰ (ਵਰਿੰਦਰ ਸਿੰਘ ਰੰਧਾਵਾ)-ਵਿਨੀਪੈਗ ਸ਼ਹਿਰ ਦੇ ਉਤਰੀ ਇਲਾਕੇ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਤਕਰੀਬਨ ਇਕ ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਪਾਸੋਂ ਲੱਖਾਂ ਡਾਲਰ ਬਰਾਮਦ ਹੋਏ ਸਨ | ਗੁਰਦੁਆਰਾ ਕਮੇਟੀ ਵੱਲੋਂ ਉਕਤ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਸਨ | ਉਸ ਸਮੇਂ ਤੋਂ ਹੀ ਮਾਮਲਾ ਅਦਾਲਤ 'ਚ ਚੱਲ ਰਿਹਾ ਸੀ ਤੇ ਜਿਸ ਦੇ ਚਲਦਿਆਂ ਹੋਇਆ ਹੁਣ ਅਦਾਲਤ ਵੱਲੋਂ ਸਾਬਕਾ ਗ੍ਰੰਥੀ ਤੋਂ ਬਰਾਮਦ ਹੋਏ ਲੱਖਾਂ ਡਾਲਰਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ | ਗੁਰਦੁਆਰਾ ਕਲਗਿਧਰ ਦਰਬਾਰ ਇੰਕ., ਜੋ ਵਿੰਨੀਪੈਗ ਦੇ ਉੱਤਰੀ-ਪੱਛਮੀ ਹਿੱਸੇ 'ਚ ਸਥਿਤ ਗੁਰਦੁਆਰੇ ਦਾ ਪ੍ਰਬੰਧ ਚਲਾਉਂਦੀ ਹੈ, ਨੇ ਇਸ ਸਾਲ ਦੇ ਸ਼ੁਰੂ 'ਚ ਇਕ ਮਾਮਲਾ ਦਰਜ ਕੀਤਾ ਸੀ¢ ਇਸ 'ਚ ਦੋਸ਼ ਲਾਇਆ ਗਿਆ ਕਿ ਸਾਬਕਾ ਗ੍ਰੰਥੀ ਸੁਖਵਿੰਦਰ ਸਿੰਘ ਕੋਲ 410,000 ਪਾਉਂਡ ਤੋਂ ਵੱਧ ਚੋਰੀ ਕੀਤਾ ਨਕਦ ਮÏਜੂਦ ਸੀ, ਜੋ ਸੰਸਥਾ ਦੀ ਗੋਲਕ 'ਚੋਂ ਇਕੱਠਾ ਹੋਇਆ ਸੀ | ਸੋਮਵਾਰ ਨੂੰ ਮੈਨਿਟੋਬਾ ਕੋਰਟ ਆਫ਼ ਕਿੰਗਜ਼ ਬੈਂਚ ਦੀ ਜਸਟਿਸ ਸਾਰਾ ਇਨਸ ਨੇ ਸੂਬੇ ਦੀ ਕ੍ਰਿਮਿਨਲ ਪ੍ਰਾਪਰਟੀ ਫ਼ੋਰਫ਼ਿਟਰ ਬ੍ਰਾਂਚ ਵੱਲੋਂ ਮਈ 'ਚ ਦਾਇਰ ਕੀਤੀ ਗਈ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਸੁਖਵਿੰਦਰ ਸਿੰਘ ਖ਼ਿਲਾਫ਼ 'ਬੇਵਜਾਹ ਧਨ ਆਦੇਸ਼' ਜਾਰੀ ਕਰਨ ਦੀ ਮੰਗ ਕੀਤੀ ਗਈ ਸੀ | ਇਥੇ ਦੱਸਣਯੋਗ ਹੈ ਕਿ ਉਕਤ ਗ੍ਰੰਥੀ ਨੂੰ ਗੁਰਦੁਆਰਾ ਕਮੇਟੀ ਵੱਲੋਂ ਕੈਮਰੇ ਲਗਾ ਕੇ ਗੋਲਕ 'ਚੋਂ ਨਕਦੀ ਚੋਰੀ ਕਰਦਿਆਂ ਕਾਬੂ ਕੀਤਾ ਸੀ | ਗ੍ਰੰਥੀ ਸਿੰਘ ਪਿਛਲੇ ਤੇਰਾ ਸਾਲ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਅ ਰਿਹਾ ਸੀ | ਗੁਰਦੁਆਰਾ ਕਮੇਟੀ ਦੇ ਦੋਸ਼ ਹਨ ਕਿ ਸਾਬਕਾ ਗ੍ਰੰਥੀ ਨੇ ਗੁਰੂ ਘਰ ਦੇ ਤਕਰੀਬਨ ਡੇਢ ਲੱਖ ਮਿਲੀਅਨ ਡਾਲਰ ਗਾਇਬ ਕੀਤੇ ਹਨ |

ਪਿਛਲੀ ਖ਼ਬਰ ਗੋਲਡ ਕੋਸਟ 'ਚ ਭਾਰਤੀ ਗੇਂਦਬਾਜ਼ਾਂ ਦਾ ਦਬਦਬਾ <br/> ਅਗਲੀ ਖ਼ਬਰ ਬੋਸਟਨ ਗਲੋਬਲ ਫੋਰਮ ਤੇ ਏ.ਆਈ. ਵਰਲਡ ਸੁਸਾਇਟੀ ਨੇ ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।