10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਖੇਡਾਂ ਦੀ ਪ੍ਰਫੁੱਲਤਾ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਰਹਾਂਗੇ-ਅਮੋਲਕ ਸਿੰਘ ਗਾਖਲ <br/>

ਅਜੀਤ ਡੈਸਕ 03-11-2025

ਸਾਨ ਫਰਾਂਸਿਸਕੋ, 2 ਨਵੰਬਰ (ਐਸ. ਅਸ਼ੋਕ ਭੌਰਾ)-ਹਾਲ ਹੀ 'ਚ ਹੋਏ 42ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੀ ਸਫ਼ਲਤਾ ਤੇ ਜੇਤੂ ਰਹਿਣ ਵਾਲੀ ਇੰਡੀਅਨ ਹਾਲ ਦੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ, ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਹਾਕੀ ਤੇ ਕਬੱਡੀ ਦੇ ਨਾਲ ਨਾਲ ਹੋਰਨਾਂ ਖੇਡਾਂ ਨੂੰ ਵੀ ਪ੍ਰਫੁੱਲਿਤ ਕਰਦਾ ਆਇਆ ਹੈ ਤੇ ਭਵਿੱਖ 'ਚ ਵੀ ਖੇਡਾਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਯਤਨ ਕਰਦਾ ਰਹੇਗਾ | ਜਿਵੇਂ ਕਿ ਉਹਨਾਂ ਨੇ ਨਿਸ਼ਾਨੇਬਾਜੀ 'ਚ ਅਰਨਵ ਬਿੰਦਰਾ ਨੂੰ ਵੀ ਓਲੰਪਿਕ 'ਚ ਤਗਮਾ ਜਿੱਤਣ ਤੋਂ ਬਾਅਦ ਉਚੇਚੇ ਤੌਰ 'ਤੇ 10 ਲੱਖ ਰੁਪਏ ਨਾਲ ਸਨਮਾਨਿਤ ਕੀਤਾ ਸੀ | ਪਿਛਲੇ ਲੰਬੇ ਅਰਸੇ ਤੋਂ ਜਲੰਧਰ ਦੇ ਬਰਲਟਨ ਪਾਰਕ 'ਚ ਹੋਣ ਵਾਲੇ ਸੁਰਜੀਤ ਹਾਕੀ ਟੂਰਨਾਮੈਂਟ ਦਾ ਪਹਿਲਾ 5 ਲੱਖ 51 ਹਜਾਰ ਰੁਪਏ ਦਾ ਪਹਿਲਾ ਇਨਾਮ ਗਾਖਲ ਗਰੁੱਪ ਵੱਲੋਂ ਦਿੱਤਾ ਜਾਂਦਾ ਹੈ ਤੇ ਇਸ ਵਾਰ ਵੀ ਇਹ ਰਾਸ਼ੀ ਨੱਥਾ ਸਿੰਘ ਗਾਖਲ ਤੇ ਸਾਧੂ ਸਿੰਘ ਖਲੌਰ ਨੇ ਡਿਪਟੀ ਕਮਿਸ਼ਨਰ ਜਲੰਧਰ ਹਿਮਾਸ਼ੂ ਅਗਰਵਾਲ ਤੇ ਰਣਜੀਤ ਸਿੰਘ ਰਾਣਾ ਟੁੱਟ ਦੀ ਹਾਜਰੀ 'ਚ ਇੰਡੀਅਨ ਆਇਲ ਦੀ ਜੇਤੂ ਟੀਮ ਨੂੰ ਪ੍ਰਦਾਨ ਕੀਤੀ ਗਈ | ਜ਼ਿਕਰਯੋਗ ਹੈ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰ ਪੁਰਬ ਮੌਕੇ ਹੋਰ ਬਾਬਾ ਨਾਨਕ ਹਾਕੀ ਅਕੈਡਮੀ ਵੱਲੋਂ ਕਰਵਾਏ ਜਾਣ ਵਾਲੇ ਵਿਸ਼ਵ ਹਾਕੀ ਕੱਪ 'ਚ ਵੀ ਗਾਖਲ ਪਰਿਵਾਰ ਵੱਲੋਂ ਮੁਕੰਮਲ ਸਹਿਯੋਗ ਦਿੱਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਬਲੌਜ਼ਮ ਕਾਨਵੈਂਟ ਵਿਖੇ ਦੋ ਦਿਨਾਂ ਸਹੋਦਿਆ ਵਾਲੀਬਾਲ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ ਅਗਲੀ ਖ਼ਬਰ ਟਰੰਪ ਵੱਲੋਂ ਨਾਈਜੀਰੀਆ ਵਿਰੁੱਧ ਫ਼ੌਜੀ ਕਾਰਵਾਈ ਦਾ ਆਦੇਸ਼-ਈਸਾਈਆਂ ਵਿਰੁੱਧ ਹਿੰਸਾ ਦਾ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।