22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਪਰਾਲੀ ਦੀ ਅੱਗ

ਅਜੀਤ ਡੈਸਕ 04-11-2025

ਲਾ ਪਰਾਲੀ ਨੂੰ ਅੱਗ, ਦੱਸ ਕੀ ਖੱਟਿਆ ਵੇ,
ਬਦਨਾਮੀ ਦਾ ਦਾਗ਼ ਹੀ ਬਸ ਤੂੰ ਵੱਟਿਆ ਵੇ।
ਮਿੱਤਰ ਕੀੜੇ, ਪੰਛੀ ਸਭ ਇਸ ਫੂਕੇ ਵੇ,
ਏਸ ਅੱਗ ਨੇ ਨਾਸ ਮਿੱਟੀ ਦਾ ਪੱਟਿਆ ਵੇ।
ਇਹ ਅੱਗ ਪਰਾਲੀ ਵਾਲੀ ਖਾ ਗਈ ਬੂਟੇ ਵੇ,
ਦੱਸ ਕਾਹਨੂੰ ਰਾਗ, ਅੱਗ ਦਾ ਰੱਟਿਆ ਵੇ।
ਇਸ ਅੱਗ ਵਿਚ ਨੇ ਝੁਲਸੇ ਬੱਚੜੇ ਮਾਂਵਾਂ ਦੇ,
ਖ਼ਬਰਾਂ ਨੇ ਵੀ ਛੱਜ ਪਾ ਤੈਨੂੰ ਛੱਟਿਆ ਵੇ।
ਕਰਨੀ ਸੀ ਤੂੰ ਰਾਖੀ, ਮਿੱਟੀ, ਵਾਯੂ ਦੀ,
ਇਨ੍ਹਾਂ ਖ਼ਾਤਰ ਕਿਉਂ ਨਾ ਸੱਜਣਾ ਡਟਿਆ ਵੇ।
ਛੱਡ ਦੇ ਲੜ ਹੁਣ ਰਹਿੰਦ-ਖੂੰਹਦ ਨੂੰ ਸਾੜਨ ਦਾ
ਇਸੇ ਲੜ ਨੇ ਅਰਸ਼ੋਂ, ਫ਼ਰਸ਼ੀਂ ਸੁੱਟਿਆ ਵੇ।

-ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
410, ਚੰਦਰ ਨਗਰ, ਬਟਾਲਾ । ਮੋਬਾ: 97816-46008

ਪਿਛਲੀ ਖ਼ਬਰ ਜਮਹੂਰੀਅਤ ਤਾਨਾਸ਼ਾਹੀ ਦੇ ਉਲਟ ਹੈ। ਇਹ ਸਿਰਫ ਹੱਕਾਂ ਦੀ ਮੰਗ ਨਹੀਂ ਕਰਦੀ, ਸਗੋਂ ਜ਼ਿੰਮੇਵਾਰੀਆਂ ਵੀ ਪਾਉਂਦੀ ਹੈ। -ਜੋਨ ਡਰਾ... ਅਗਲੀ ਖ਼ਬਰ ਗੁਲਦਸਤਾ ਫੁੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।