25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

ਅਜੀਤ ਡੈਸਕ 19-07-2025

ਸਵਾਲ : 181. 'ਨਿੰਮ ਦੇ ਫਲ' ਨੂੰ ਕੀ ਕਹਿੰਦੇ ਹਨ?
182. 'ਹਲਟ' ਦੀ ਵਰਤੋਂ ਕਾਹਦੇ ਲਈ ਹੁੰਦੀ ਸੀ?
183. 'ਸੇਪੀ' ਸ਼ਬਦ ਦੇ ਕੀ ਅਰਥ ਹਨ?
184. 'ਸੀਰੀ' ਕੌਣ ਹੁੰਦਾ ਹੈ?
185. 'ਮਿਰਜ਼ੇ' ਦੀ ਘੋੜੀ ਦਾ ਕੀ ਨਾਂਅ ਸੀ?
186. 'ਮਹੀਂਵਾਲ' ਕਿਥੋਂ ਦਾ ਰਹਿਣ ਵਾਲਾ ਸੀ?
187. 'ਸੱਯਦ ਵਾਰਿਸ ਸ਼ਾਹ' ਕੌਣ ਸੀ?
188. 'ਮੁਰੱਬੇ' ਵਿਚ ਕਿੰਨੇ ਏਕੜ ਹੁੰਦੇ ਹਨ?
189. 'ਦਰਿਆ ਸਤਲੁਜ' ਕਿਥੋਂ ਨਿਕਲਦਾ ਹੈ?
190. 'ਬਿਆਸ ਕੁੰਡ' ਕਿੱਥੇ ਹੈ?
ਜਵਾਬ : 181. ਨਿਮੋਲੀ
182. ਖੂਹ ਵਿਚੋਂ ਪਾਣੀ ਕੱਢਣ ਤੇ ਖੇਤ ਸਿੰਜਣ ਲਈ।
183. ਫਸਲ ਦੀ ਉਪਜ ਦਾ ਹਿੱਸਾ ਵੰਡਾਉਣ ਵਾਲਾ ਕਾਮਾ।
184. ਖੇਤੀ ਦੇ ਕੰਮ ਵਿਚ ਹੱਥ ਵਟਾਉਣ ਵਾਲਾ ਪੱਕਾ ਹਿੱਸੇਦਾਰ ਕਾਮਾ।
185. ਬੱਕੀ
186. ਬਲਖ ਬੁਖਾਰਾ ਉਜ਼ਬੇਕਿਸਤਾਨ।
187. ਹੀਰ ਦੇ ਕਿੱਸੇ ਦਾ ਲਿਖਾਰੀ (ਲੇਖਕ)
188. 25 ਏਕੜ
189. ਤਿੱਬਤ ਚੀਨ ਵਿਚ ਝੀਲ ਮਾਨ ਸਰੋਵਰ ਦੇ ਨੇੜਿਓਂ।
190. ਰੋਹਤਾਂਗ ਦਰੇ ਦੇ ਨੇੜੇ ਹਿਮਾਚਲ ਪ੍ਰਦੇਸ਼ ਵਿਚ ਦਰਿਆ ਬਿਆਸ ਦਾ ਸੋਮਾ ਹੈ।
(ਚਲਦਾ)

-ਮੋਬਾ: +1-647-403-1299

ਪਿਛਲੀ ਖ਼ਬਰ ਲੜੀਵਾਰ ਬਾਲ ਨਾਵਲ-30 ਅੱਧੀ ਛੁੱਟੀ ਸਾਰੀ ਅਗਲੀ ਖ਼ਬਰ ਆਓ, ਰੇਡੀਓਲੋਜੀ ਬਾਰੇ ਜਾਣੀਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।