25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਾਲ ਗੀਤ

ਅਜੀਤ ਡੈਸਕ 19-07-2025

ਛੁੱਟੀਆਂ ਵਿਚ ਨਜ਼ਾਰੇ ਸੀ
ਛੁੱਟੀਆਂ ਵਿਚ ਨਜ਼ਾਰੇ ਸੀ
ਸੋਹਣੇ ਦਿਨ ਗੁਜ਼ਾਰੇ ਸੀ
ਮਰਜ਼ੀ ਦੇ ਨਾਲ ਸੌਂਦੇ ਸੀ
ਮਰਜ਼ੀ ਦੇ ਨਾਲ ਉੱਠਦੇ ਸੀ
ਕਿੰਨੇ ਵਜੇ ਸਕੂਲੇ ਜਾਣਾ
ਘਰਦੇ ਵੀ ਨਾ ਪੁੱਛਦੇ ਸੀ।
ਰੁੱਖਾਂ 'ਤੇ ਜਾ ਚੜ੍ਹਦੇ ਸੀ
ਝੂਠਾ ਮੂਠਾ ਲੜਦੇ ਸੀ
ਕਿੰਨੀ ਛੇਤੀ ਮੰਨ ਜਾਂਦੇ ਸਾਂ
ਸਾਥੀਆਂ ਨਾਲ ਜੇ ਰੁੱਸਦੇ ਸੀ।
ਗਲੀਆਂ ਦੇ ਵਿਚ ਭੱਜਦੇ ਸਾਂ
ਖੇਡ ਖੇਡ ਨਾ ਰੱਜਦੇ ਸਾਂ
ਕੋਈ ਵੀ ਨਾ ਰੋਕਦਾ ਟੋਕਦਾ
ਗਵਾਂਢੀ ਘਰ ਜਾ ਲੁਕਦੇ ਸੀ।
ਪਹਿਲਾਂ ਨਾਨਕੇ ਗਏ ਸੀ
ਫਿਰ ਭੂਆ ਕੋਲ ਜਾ ਰਹੇ ਸੀ
ਰਿਸ਼ਤੇਦਾਰ ਤੇ ਸਕੇ ਸਬੰਧੀ
ਸਾਡੇ ਵੀ ਆ ਢੁਕਦੇ ਸੀ।

-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ, ਲੁਧਿਆਣਾ।
ਮੋਬਾਈਲ : 98728-68913

ਪਿਛਲੀ ਖ਼ਬਰ ਲੱਕੜ ਦੀ ਪਲੇਟ ਅਗਲੀ ਖ਼ਬਰ ਬੱਚਿਓ, ਕਾਗ਼ਜ਼ੀ ਲਿਫ਼ਾਫ਼ੇ ਵਰਤੋ ਤੇ ਵਾਤਾਵਰਨ ਬਚਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।