25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੀਂਹ

ਅਜੀਤ ਡੈਸਕ 19-07-2025

* ਮਨਜੀਤ ਸਿੰਘ ਘੜੈਲੀ *

ਸੰਘਣੇ-ਸੰਘਣੇ ਬੱਦਲ ਆਏ।
ਮੀਂਹ ਨ੍ਹੇਰੀ ਵੀ ਨਾਲ ਲਿਆਏ।

ਵਿੱਚ ਅਸਮਾਨੀਂ ਬਿਜਲੀ ਕੜ੍ਹਕੇ।
ਡਰ ਦੇ ਨਾਲ ਸਾਡਾ ਦਿਲ ਧੜਕੇ।

ਕਿਣ-ਮਿਣ ਬੜੀ ਪਿਆਰੀ ਲੱਗੇ।
ਠੰਡੀ-ਠੰਡੀ ਹਵਾ ਪਈ ਵਗੇ।

ਜਲ-ਥਲ ਹੋਇਆ ਚਾਰ-ਚੁਫੇਰਾ।
ਸੂਰਜ ਲੁੱਕਿਆ ਛਾਇਆ ਹਨੇਰਾ।

ਬੱਚੇ ਨ੍ਹਾਉਂਦੇ ਮਾਰ ਦੁੜੰਗੇ।
ਇਕ ਦੂਜੇ ਨਾਲ ਲੈਂਦੇ ਪੰਗੇ।

ਮੰਮੀ ਪੂੜੇ- ਖੀਰ ਬਣਾਓ।
ਛੇਤੀ ਕਰੋ ਦੇਰ ਨਾ ਲਾਓ।
ਮੀਂਹ ਦਾ ਆਨੰਦ ਮਾਣੀਏ ਸਾਰੇ।
ਲੁੱਟੀਏ ਮੌਸਮ ਦੇ ਨਜ਼ਾਰੇ।

-ਪਿੰਡ : ਘੜੈਲੀ ਬਠਿੰਡਾ।
ਮੋਬਾਈਲ : 79860-63165

ਪਿਛਲੀ ਖ਼ਬਰ ਸਾਉਣ ਮਹੀਨਾ ਆਇਆ ਅਗਲੀ ਖ਼ਬਰ ਆਸਮਾਨ ਦਾ ਰੰਗ ਨੀਲਾ ਕਿਉਂ ਦਿਖਾਈ ਦਿੰਦਾ ਹੈ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।