15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਡੇਰਿਆਂ ਦੀਆਂ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਅਤੇ ਗਿਰਦਾਵਰੀ ਦੀ ਤਬਦੀਲੀ 'ਤੇ ਰੋਕ-ਐਸ.ਡੀ.ਐਮ.

ਅਜੀਤ ਡੈਸਕ 25-12-2025
ਸੁਨਾਮ ਊਧਮ ਸਿੰਘ ਵਾਲਾ, 24 ਦਸੰਬਰ (ਭੁੱਲਰ, ਧਾਲੀਵਾਲ, ਸੱਗੂ) - ਉਪ ਮੰਡਲ ਮੈਜਿਸਟਰੇਟ, ਸੁਨਾਮ ਊਧਮ ਸਿੰਘ ਵਾਲਾ ਸ਼੍ਰੀ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿਚ ਆਇਆ ਹੈ ਕਿ ਕੁੱਝ ਡੇਰਿਆਂ ਦੇ ਮੁਹਤਮਿਮ (ਪ੍ਰਬੰਧਕ/ਦੇਖਭਾਲ ਕਰਨ ਵਾਲੇ) ਵਲੋਂ ਡੇਰਿਆਂ ਦੀਆਂ ਜ਼ਮੀਨਾਂ ਨੂੰ ਵੇਚਣ ਜਾਂ 99 ਸਾਲਾ ਲੀਜ਼ 'ਤੇ ਦੇਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਸਥਿਤੀ ਸਪਸ਼ਟ ਕਰਦਿਆਂ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤਹਿਤ ਜਾਰੀ ਸਪਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਰੇ ਦੀ ਜ਼ਮੀਨ ਕਿਸੇ ਵੀ ਰੂਪ ਵਿਚ ਤਬਦੀਲ ਨਹੀਂ ਕੀਤੀ ਜਾ ਸਕਦੀ | ਗਿਰਦਾਵਰੀ ਸਬੰਧੀ ਹੁਕਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਰੇ ਦੇ ਨਾਮ 'ਤੇ ਚੱਲ ਰਹੀ ਗਿਰਦਾਵਰੀ ਨੂੰ ਵੀ ਕਿਸੇ ਹੋਰ ਦੇ ਨਾਮ 'ਤੇ ਤਬਦੀਲ ਨਹੀਂ ਕੀਤਾ ਜਾ ਸਕਦਾ | ਗਿਰਦਾਵਰੀ ਸਿਰਫ਼ ਡੇਰੇ ਦੇ ਨਾਮ 'ਤੇ ਹੀ ਰਹੇਗੀ | ਖ਼ਰੀਦੋ-ਫ਼ਰੋਖ਼ਤ 'ਤੇ ਰੋਕ ਸਬੰਧੀ ਡੇਰੇ ਦੇ ਮੁਹਤਮਿਮ ਸਿਰਫ਼ ਜਾਇਦਾਦ ਦੇ ਰਖਵਾਲੇ ਹਨ | ਉਨ੍ਹਾਂ ਕੋਲ ਜ਼ਮੀਨ ਵੇਚਣ, ਤੋਹਫ਼ੇ ਵਜੋਂ ਦੇਣ ਜਾਂ 99 ਸਾਲਾ ਲੀਜ਼ 'ਤੇ ਦੇਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ | ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਜਿਹੀਆਂ ਜ਼ਮੀਨਾਂ ਦਾ ਕੋਈ ਵੀ ਸੌਦਾ ਨਾ ਕਰਨ | ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਅਜਿਹੀ ਕਿਸੇ ਵੀ ਤਬਦੀਲੀ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਡਾ. ਸਕਰੌਦੀ ਦੀ ਪੁਸਤਕ 'ਚਾਰ ਨਾਵਲ' ਦਾ ਲੋਕ ਅਰਪਣ 28 ਨੂੰ ਅਗਲੀ ਖ਼ਬਰ ਛੀਨੀਵਾਲ ਕਲਾਂ ਵਿਖੇ ਭੱਠਾ ਮਜ਼ਦੂਰਾਂ ਨੇ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।