07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਮੰਦਰ ਬੀਬੜੀਆ ਮਾਈਆਂ ਦੀ ਕਾਰ ਸੇਵਾ ਲਈ ਦਿੱਲੀ ਦੀ ਸੰਗਤ ਵਲੋਂ ਕੀਤਾ ਦਾਨ <br/>

ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਮੰਦਰ ਨੂੰ ਰਾਸ਼ੀ ਭੇਟ ਕਰਨ ਮੌਕੇ ਸਮਾਜ ਸੇਵੀ ਆਗੂ | ਤਸਵੀਰ : ਸੁਰੇਸ਼ ਗੋਗੀ <br/> 07-12-2025
ਸ਼ਹਿਣਾ, 6 ਦਸੰਬਰ (ਸੁਰੇਸ਼ ਗੋਗੀ)-ਮੰਦਰ ਬੀਬੜੀਆਂ ਮਾਈਆਂ ਤੇ ਪਿਛਲੇ 6 ਮਹੀਨੇ ਤੋਂ ਮੰਦਰ ਦੇ ਨਵੀਨੀਕਰਨ ਦੀ ਜੋ ਕਾਰ ਸੇਵਾ ਲਗਾਤਾਰ ਜਾਰੀ ਹੈ | ਉਸ ਲਈ ਦਿੱਲੀ ਦੀ ਸੰਗਤ ਲਈ ਦਾਨ ਕੀਤਾ ਗਿਆ ਹੈ | ਮੰਦਰ ਬੀਬੜੀਆ ਮਾਈਆ ਪ੍ਰਬੰਧਕ ਕਮੇਟੀ ਦੇ ਮੁੱਖ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਦੱਸਿਆ ਕਿ ਜੋ ਬੀਬੜੀਆ ਮਾਈਆ ਦੇ ਮੰਦਰ 'ਤੇ ਫ਼ਰਸ਼ ਲਾਇਆ ਗਿਆ ਹੈ ਅਤੇ ਮੰਦਰ ਨੂੰ ਨਵੀਂ ਦਿੱਖ ਦਿੱਤੀ ਗਈ ਹੈ ਅਤੇ ਡਾਊਨ ਸੀਲਿੰਗ ਕਰਵਾਈ ਗਈ ਹੈ ਅਤੇ ਇੰਟਰਲੌਕ ਦੇ ਫ਼ਰਸ਼ ਲਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਹੁਣ ਮੰਦਰ ਦੀ ਚਾਰਦੀਵਾਰੀ ਲਈ ਸਟੀਲੀ ਗਰਿੱਲ ਲਾਈ ਜਾਵੇਗੀ, ਖੁੱਲ੍ਹਾ ਵਰਾਂਡਾ, ਲੇਡੀਜ਼ ਬਾਥਰੂਮ, ਵਿਸਰਾਮ ਘਰ, ਪਾਰਕ, ਬਾਹਰ ਚਾਰਦੀਵਾਰੀ ਕਰਵਾਈ ਜਾ ਰਹੀ ਹੈ ਅਤੇ ਅੱਜ ਚੱਲ ਰਹੀ ਕਾਰ ਸੇਵਾ ਲਈ ਦਿੱਲੀ ਤੋਂ ਵਿਪਨ ਕੁਮਾਰ ਗੋਇਲ ਦਿੱਲੀ 5100 ਰੁਪਏ, ਨਿਤਿਨ ਗੋਇਲ 2100 ਰੁਪਏ, ਜਤਿੰਦਰ ਗੋਇਲ 2100 ਰੁਪਏ, ਜਗਦੀਸ਼ ਗੋਇਲ 5100 ਰੁਪਏ ਦਾਨ ਕੀਤੇ | ਇਸ ਮੌਕੇ ਸਤਿਨਾਮ ਸਿੰਘ ਸੱਤੀ, ਅਸ਼ੋਕ ਕੁਮਾਰ ਸੋਕੀ ਗੋਇਲ, ਬਹਾਦਰ ਸਿੰਘ ਸੇਵਾਦਾਰ, ਪੱਪੂ ਸਿੰਘ ਸੇਵਾਦਾਰ, ਲਛਮੀ ਦੇਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਭਾਈ ਵੀਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।